27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਫ਼ਿਰੋਜ਼ਪੁਰ ਤੋਂ ਦਿੱਲੀ ਲਈ ਵੰਦੇ ਭਾਰਤ ਟਰੇਨ ਚਲਾਉਣ 'ਤੇ ਭਾਜਪਾ ਆਗੂ ਮੁਖ਼ਤਿਆਰ ਸਿੰਘ ਸੰਧੂ ਵਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 25-09-2025
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਿਚ ਰੇਲਵੇ ਵਿਭਾਗ ਨੂੰ ਆਧੁਨਿਕ ਦਿੱਖ ਦੇਣ ਲਈ ਵੰਦੇ ਭਾਰਤ ਟਰੇਨਾਂ ਚਲਾਉਣ ਨਾਲ ਅੱਜ ਭਾਰਤ ਵਿਸ਼ਵ 'ਚ ਰੇਲਵੇ ਦੀ ਦੁਨੀਆ ਵਿਚ ਸਭ ਤੋਂ ਮੋਹਰੀ ਬਣ ਗਿਆ ਹੈ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਪ੍ਰਤੀ ਯੋਗ ਅਗਵਾਈ ਤੇ ਸਮਰਪਿਤ ਦੀ ਭਾਵਨਾ ਸਦਕਾ ਹੋਇਆ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ ਨੇ ਕੀਤਾ | ਉਨ੍ਹਾਂ ਕਿਹਾ ਕਿ ਹੁਣ ਵੰਦੇ ਭਾਰਤ ਟਰੇਨ ਜੋ ਕਿ ਫ਼ਿਰੋਜ਼ਪੁਰ ਤੋਂ ਦਿੱਲੀ ਸ਼ੁਰੂ ਕੀਤੀ ਹੈ ਇਹ ਪੰਜਾਬ ਨੂੰ ਇਕ ਤੋਹਫ਼ੇ ਦੀ ਸੌਗਾਤ ਹੈ ਅਤੇ ਇਸ ਟਰੇਨ ਨਾਲ 486 ਕਿੱਲੋਮੀਟਰ ਦਾ ਸਫ਼ਰ ਕੇਵਲ ਪੌਣੇ ਸੱਤ ਘੰਟਿਆਂ ਵਿਚ ਹੀ ਮੁਕੰਮਲ ਹੋ ਜਾਵੇਗਾ ਅਤੇ ਇਹ ਟਰੇਨ ਹਫ਼ਤੇ ਵਿਚ 6 ਦਿਨ ਚੱਲਦੀ ਹੋਈ ਸਵੇਰੇ 7:55 'ਤੇ ਰਵਾਨਾ ਹੋ ਕੇ ਦੁਪਹਿਰ ਸਮੇਂ 2:30 ਵਜੇ ਦਿੱਲੀ ਪਹੁੰਚੇਗੀ ਅਤੇ ਇਸ ਟਰੇਨ ਨਾਲ ਆਮ ਲੋਕਾਂ ਅਤੇ ਵਪਾਰਕ ਕਾਰੋਬਾਰੀਆਂ ਨੂੰ ਬਹੁਤ ਲਾਭ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਮੋਗਾ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨਗੀ ਲਈ ਮਨਜੀਤ ਮਾਨ ਨੇ ਭਰੇ ਕਾਗ਼ਜ਼, ਮਜ਼ਬੂਤ ਦਾਅਵੇਦਾਰ ਵਜੋਂ ਉੱਭਰੇ <br/> ਅਗਲੀ ਖ਼ਬਰ ਉਪ ਮੰਡਲ ਮੈਜਿਸਟ੍ਰੇਟ ਬਾਘਾ ਪੁਰਾਣਾ ਵਲੋਂ ਕਿਸਾਨਾਂ ਨਾਲ ਮੁਲਾਕਾਤ
Ad Position 24