ਭਾਜਪਾ ਦੀ ਨਸ਼ਾ ਮੁਕਤੀ ਪੰਜਾਬ ਯਾਤਰਾ ਦੇ ਜ਼ਿਲ੍ਹੇ ਵਿਚ ਪ੍ਰਵੇਸ਼ ਕਰਦਿਆਂ ਠੱਠੀ ਭਾਈ ਵਿਚ ਹੋਇਆ ਸਮਾਗਮ
ਠੱਠੀ ਭਾਈ, 26 ਸਤੰਬਰ (ਜਗਰੂਪ ਸਿੰਘ ਮਠਾੜੂ)- ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤੀ ਪੰਜਾਬ ਯਾਤਰਾ ਮੁਹਿੰਮ ਤਹਿਤ ਫਰੀਦਕੋਟ ਜ਼ਿਲ੍ਹੇ ਤੋਂ ਹੁੰਦੀ ਹੋਈ ਯਾਤਰਾ ਦੇਰ ਸ਼ਾਮ ਮੋਗਾ ਜ਼ਿਲ੍ਹੇ ਵਿਚ ਪ੍ਰਵੇਸ਼ ਕਰਦਿਆਂ ਪਿੰਡ ਠੱਠੀ ਭਾਈ ਪਹੁੰਚੀ ਅਤੇ ਇੱਥੇ ਦਾਣਾ ਮੰਡੀ ਵਿਚ ਵੱਡਾ ਸਮਾਗਮ ਕਰਵਾਇਆ ਗਿਆ। ਯਾਤਰਾ ਦੇ ਪਹੁੰਚਣ ਤੋਂ ਪਹਿਲਾਂ ਵੱਖ-ਵੱਖ ਗਾਇਕ ਕਲਾਕਾਰਾਂ, ਨਾਟਕ ਟੀਮਾਂ ਅਤੇ ਢਾਡੀ ਜਥੇ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਆਪਣੇ ਪ੍ਰੋਗਰਾਮ ਪੇਸ਼ ਕੀਤੇ ਗਏ| ਹਲਕਾ ਬਾਘਾ ਪੁਰਾਣਾ ਦੇ ਕੋਆਰਡੀਨੇਟਰ ਬਾਊ ਸੁਖਨੰਦਨ ਅਗਰਵਾਲ ਦੀ ਅਗਵਾਈ, ਗੁਰਚਰਨ ਸਿੰਘ ਠੱਠੀ ਭਾਈ ਪ੍ਰਧਾਨ ਸਰਕਲ ਮਾੜੀ ਮੁਸਤਫਾ ਅਤੇ ਕਿਸਾਨ ਮੋਰਚੇ ਦੇ ਸੂਬਾ ਸਕੱਤਰ ਸੁਖਜਿੰਦਰ ਸਿੰਘ ਵਾਂਦਰ ਦੇ ਪ੍ਰਬੰਧਾਂ ਹੇਠ ਹੋਏ ਇਸ ਸਮਾਗਮ ਵਿਚ ਭਾਵੇਂ ਯਾਤਰਾ ਮਿਥੇ ਹੋਏ ਸਮੇਂ ਤੋਂ ਕਰੀਬ ਦੋ ਘੰਟੇ ਦੇਰੀ ਨਾਲ ਪਹੁੰਚੀ ਪਰ ਸਵਾਗਤ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਠੱਠੀ ਭਾਈ, 26 ਸਤੰਬਰ (ਜਗਰੂਪ ਸਿੰਘ ਮਠਾੜੂ)- ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤੀ ਪੰਜਾਬ ਯਾਤਰਾ ਮੁਹਿੰਮ ਤਹਿਤ ਫਰੀਦਕੋਟ ਜ਼ਿਲ੍ਹੇ ਤੋਂ ਹੁੰਦੀ ਹੋਈ ਯਾਤਰਾ ਦੇਰ ਸ਼ਾਮ ਮੋਗਾ ਜ਼ਿਲ੍ਹੇ ਵਿਚ ਪ੍ਰਵੇਸ਼ ਕਰਦਿਆਂ ਪਿੰਡ ਠੱਠੀ ਭਾਈ ਪਹੁੰਚੀ ਅਤੇ ਇੱਥੇ ਦਾਣਾ ਮੰਡੀ ਵਿਚ ਵੱਡਾ ਸਮਾਗਮ ਕਰਵਾਇਆ ਗਿਆ। ਯਾਤਰਾ ਦੇ ਪਹੁੰਚਣ ਤੋਂ ਪਹਿਲਾਂ ਵੱਖ-ਵੱਖ ਗਾਇਕ ਕਲਾਕਾਰਾਂ, ਨਾਟਕ ਟੀਮਾਂ ਅਤੇ ਢਾਡੀ ਜਥੇ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਆਪਣੇ ਪ੍ਰੋਗਰਾਮ ਪੇਸ਼ ਕੀਤੇ ਗਏ| ਹਲਕਾ ਬਾਘਾ ਪੁਰਾਣਾ ਦੇ ਕੋਆਰਡੀਨੇਟਰ ਬਾਊ ਸੁਖਨੰਦਨ ਅਗਰਵਾਲ ਦੀ ਅਗਵਾਈ, ਗੁਰਚਰਨ ਸਿੰਘ ਠੱਠੀ ਭਾਈ ਪ੍ਰਧਾਨ ਸਰਕਲ ਮਾੜੀ ਮੁਸਤਫਾ ਅਤੇ ਕਿਸਾਨ ਮੋਰਚੇ ਦੇ ਸੂਬਾ ਸਕੱਤਰ ਸੁਖਜਿੰਦਰ ਸਿੰਘ ਵਾਂਦਰ ਦੇ ਪ੍ਰਬੰਧਾਂ ਹੇਠ ਹੋਏ ਇਸ ਸਮਾਗਮ ਵਿਚ ਭਾਵੇਂ ਯਾਤਰਾ ਮਿਥੇ ਹੋਏ ਸਮੇਂ ਤੋਂ ਕਰੀਬ ਦੋ ਘੰਟੇ ਦੇਰੀ ਨਾਲ ਪਹੁੰਚੀ ਪਰ ਸਵਾਗਤ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਅਮਰਜੀਤ ਸਿੰਘ ਅਮਰੀ ਜਲੰਧਰ ਇੰਚਾਰਜ ਨਸ਼ਾ ਮੁਕਤੀ ਯਾਤਰਾ, ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸਾਬਕਾ ਪ੍ਰਧਾਨ ਵਿਨੇ ਸ਼ਰਮਾ, ਯਾਤਰਾ ਜ਼ੋਨ ਇੰਚਾਰਜ ਤਰਲੋਚਨ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਪ੍ਰਧਾਨ, ਸੀਨੀਅਰ ਆਗੂ ਰਕੇਸ਼ ਕੁਮਾਰ, ਵਿਜੇ ਸ਼ਰਮਾ ਬਾਘਾ ਪੁਰਾਣਾ ਸਹਿ: ਪ੍ਰਭਾਰੀ ਫਿਰੋਜ਼ਪੁਰ, ਸਰਕਲ ਪ੍ਰਧਾਨ ਗੁਰਚਰਨ ਸਿੰਘ ਠੱਠੀ ਭਾਈ ਅਤੇ ਸੁਖਜਿੰਦਰ ਸਿੰਘ ਵਾਂਦਰ ਸੈਕਟਰੀ ਕਿਸਾਨ ਮੋਰਚਾ, ਐਡਵੋਕੇਟ ਬਲਵੰਤ ਸਿੰਘ ਬਰਾੜ ਸ਼ੇਰਾਂ ਵਾਲੇ ਪ੍ਰਧਾਨ ਇੰਡੀਅਨ ਲਾਇਰਜ਼ ਯੂਨੀਅਨ ਅਤੇ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੰਦਾ ਸਿੰਘ ਬਹਾਦਰ ਆਦਿ ਆਗੂਆਂ ਨੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਨੌਜਵਾਨਾਂ ਅਤੇ ਪੰਜਾਬ ਦੇ ਭਵਿੱਖ ਪ੍ਰਤੀ ਚਿੰਤਾ ਪ੍ਰਗਟਾਈ। ਯਾਤਰਾ ਇੰਚਾਰਜ ਅਮਰਜੀਤ ਸਿੰਘ ਅਮਰੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਪੀਕਰ ਸੰਧਵਾਂ ਜੇਕਰ ਆਪਣੇ ਪਿੰਡ ਵਿਚੋਂ ਹੀ ਨਸ਼ਾ ਨਹੀਂ ਖਤਮ ਕਰ ਸਕਦੇ ਤਾਂ ਉਨ੍ਹਾਂ ਨੂੰ ਨੈਤਿਕਤਾ ਦੇ ਅਧਾਰ ’ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਸਾਕਾਰ ਕਰਨ ਲਈ 2027 ਵਿਚ ਉਨ੍ਹਾਂ ਦੇ ਹੱਥ ਮਜ਼ਬੂਤ ਕਰੋ। ਇਸ ਮੌਕੇ ਪ੍ਰਦੀਪ ਸਿੰਘ ਯੂਥ ਵਿੰਗ ਪ੍ਰਧਾਨ ਮੋਗਾ, ਸਤਿੰਦਰ ਸਿੰਘ ਐਸ.ਸੀ. ਮੋਰਚਾ ਪ੍ਰਧਾਨ ਮੋਗਾ, ਮਨਿੰਦਰ ਕੌਰ ਸਲੀਣਾ ਜਨਰਲ ਸੈਕਟਰੀ ਮਹਿਲਾ ਮੋਰਚਾ ਪੰਜਾਬ, ਅਮਿਤ ਅਗਰਵਾਲ ਸੈਕਟਰੀ ਜ਼ਿਲ੍ਹਾ ਮੋਗਾ, ਬਲਦੇਵ ਧਾਲੀਵਾਲ ਪ੍ਰਧਾਨ ਬੀ.ਸੀ. ਕੈਨੇਡਾ, ਰਾਜਪ੍ਰੀਤ ਸਿੰਘ ਰਾਜਾ ਮੱਦੋ ਕੇ ਕੈਨੇਡਾ, ਜੱਜ ਸਿੰਘ ਪ੍ਰਧਾਨ ਸਰਕਲ ਸਮਾਲਸਰ, ਧਰਮਪ੍ਰੀਤ ਸੰਗਤਪੁਰਾ, ਮੱਖਣ ਰਾਜੇਆਣਾ ਕੰਬਾਈਨ ਵਾਲੇ, ਅੰਮ੍ਰਿਤਪਾਲ ਸੋਨੀ ਰਾਜੇਆਣਾ, ਗੁਰਪਾਲ ਅਰੋੜਾ ਠੱਠੀ ਭਾਈ, ਜਸਪਾਲ ਕੌਰ ਠੱਠੀ ਭਾਈ, ਜਸਵੀਰ ਫੌਜੀ ਸਾਹੋਕੇ, ਗੁਰਲਾਭ ਕੋਟਲਾ ਰਾਏ ਕਾ, ਮਹਿੰਦਰ ਸਿੰਘ, ਜੀਤ ਸਿੰਘ, ਲਛਮਣ ਸਿੰਘ ਢਿਲਵਾਂ ਵਾਲਾ, ਕਰਮਜੀਤ ਕੌਰ ਬੰਬੀਹਾ ਭਾਈ, ਸੋਨੀ ਬੰਬੀਹਾ ਭਾਈ, ਪਰਮਜੀਤ ਕੌਰ ਬੰਬੀਹਾ ਭਾਈ, ਸੁਖਪਾਲ ਕੌਰ ਬੰਬੀਹਾ ਭਾਈ, ਗੁਰਦਿੱਤ ਸਿੰਘ ਬੰਬੀਹਾ ਭਾਈ, ਸੁਖਜੀਤ ਕੌਰ ਚੀਦਾ, ਚੰਦੂ ਚੀਦਾ, ਬਲਤੇਜ ਮੱਲ੍ਹੀ ਚੀਦਾ, ਮੋਹਣ ਸਿੰਘ ਚੀਦਾ, ਨਿਰੰਜਨ ਬਾਬਾ ਮੱਲਕੇ, ਜਗਤਾਰ ਤਾਰੀ ਮੱਲਕੇ, ਛਿੰਦਾ ਬਾਬਾ ਪੀਰਖਾਨਾ ਨਿਗਾਹੇ ਵਾਲਾ, ਲਾਭ ਸਿੰਘ ਪੰਜਗਰਾਈਂ ਖੁਰਦ, ਬੂਟਾ ਚੌਧਰੀ ਵਾਇਸ ਪ੍ਰਧਾਨ, ਦਮਨਪ੍ਰੀਤ ਲੰਡੇ ਵਾਈਸ ਪ੍ਰਧਾਨ, ਮਨਪ੍ਰੀਤ ਕੌਰ ਪ੍ਰਧਾਨ ਮਹਿਲਾ ਮੋਰਚਾ ਆਦਿ ਵੱਡੇ ਕਾਫਲਿਆਂ ਨਾਲ ਇਸ ਯਾਤਰਾ ਵਿਚ ਪਹੁੰਚੇ। ਇਸ ਮੌਕੇ ਸੁਖਜਿੰਦਰ ਸਿੰਘ ਸਾਬਕਾ ਫੌਜੀ ਆਪਣੀ ਮਾਤਾ ਅਤੇ ਮ੍ਰਿਤਕ ਭਤੀਜੇ ਦੇ ਛੋਟੇ ਬੱਚਿਆਂ ਸਮੇਤ ਭਾਜਪਾ ਦੀ ਲੀਡਰਸ਼ਿਪ ਨੂੰ ਮਿਲੇ ਅਤੇ ਚਿੱਟੇ ਨਸ਼ੇ ਦੀ ਭੇਟ ਚੜੇ੍ਹ ਆਪਣੇ ਭਤੀਜੇ ਦੀ ਦਾਸਤਾਨ ਆਗੂਆਂ ਨਾਲ ਸਾਂਝੀ ਕੀਤੀ। ਯਾਤਰਾ ਸਮੇਂ ਜਗਦੀਸ਼ ਸਿੰਘ, ਹਰਪ੍ਰੀਤ ਸਿੰਘ ਠੱਠੀ ਭਾਈ ਜਗਦੀਸ਼ ਸਿੰਘ ਦੀਸ਼ਾ ਸਮੇਤ 35 ਦੇ ਕਰੀਬ ਨੌਜਵਾਨਾਂ ਨੇ ਭਾਜਪਾ ਵਿਚ ਸ਼ਾਮਿਲ ਹੋਏ। ਸੁਖਜਿੰਦਰ ਸਿੰਘ ਵਾਂਦਰ ਪ੍ਰੋਗਰਾਮ ਵਿਚੇ ਛੱਡ ਕੇ ਚਲੇ ਗਏ ਠੱਠੀ ਭਾਈ ਵਿਖੇ ਪਹੁੰਚੀ ਨਸ਼ਾ ਮੁਕਤੀ ਪੰਜਾਬ ਯਾਤਰਾ ਦੌਰਾਨ ਸਟੇਜ ’ਤੇ ਬੈਠਣ ਨੂੰ ਲੈ ਕੇ ਕਿਸਾਨ ਮੋਰਚਾ ਦੇ ਸੈਕਟਰੀ ਸੁਖਜਿੰਦਰ ਸਿੰਘ ਵਾਂਦਰ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ’ਤੇ ਨਿਯਮ ਭੰਗ ਕਰਨ ਦੇ ਦੋਸ਼ ਲਗਾਉਂਦੇ ਰਹੇ। ਉਨ੍ਹਾਂ ਸਟੇਜ ’ਤੋਂ ਹੀ ਡਾ. ਹਰਜੋਤ ਕਮਲ ਦਾ ਸਟੇਜ ’ਤੇ ਪਹਿਲਾਂ ਤੋਂ ਨਿਰਧਾਰਿਤ ਕੀਤੇ ਹੋਏ ਆਗੂਆਂ ਤੋਂ ਵੱਧ ਆਗੂਆਂ ਨੂੰ ਨਾਲ ਲਿਆ ਕੇ ਬਿਠਾਉਣ ਲਈ ਵਿਰੋਧ ਕੀਤਾ। ਜਿਸ ਤੋਂ ਕੁਝ ਸਮਾਂ ਬਾਅਦ ਸੁਖਜਿੰਦਰ ਸਿੰਘ ਵਾਂਦਰ ਚੱਲਦਾ ਹੋਇਆ ਪ੍ਰੋਗਰਾਮ ਛੱਡ ਕੇ ਚਲੇ ਗਏ। ਬਾਘਾ ਪੁਰਾਣਾ ਪੁੱਜਣ ’ ਤੇ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਭਾਜਪਾ ਵਰਕਰਾਂ ਵਲੋਂ ਭਰਵਾਂ ਸਵਾਗਤ ਬਾਘਾ ਪੁਰਾਣਾ, (ਟਿੰਕੂ ਕਾਠਪਾਲ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਆਰੰਭੀ ਗਈ ਨਸ਼ਾ ਮੁਕਤੀ ਯਾਤਰਾ ਬੀਤੀ ਸ਼ਾਮ ਜ਼ਿਲ੍ਹਾ ਮੋਗਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਬਾਘਾ ਪੁਰਾਣਾ ਸ਼ਹਿਰ ਵਿਖੇ ਪਹੁੰਚੀ। ਇੱਥੇ ਪਹੁੰਚਣ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਕਨਵੀਨਰ ਸੁਖਨੰਦਨ ਅਗਰਵਾਲ, ਅਮਿੱਤ ਅਗਰਵਾਲ ਅਤੇ ਸੁਖਜਿੰਦਰ ਸਿੰਘ ਵਾਂਦਰ ਵਲੋਂ ਵਿਸ਼ੇਸ਼ ਤੌਰ ’ਤੇ ਅਗਵਾਈ ਕਰਦਿਆਂ ਪਹੁੰਚੇ ਸੀਨੀਅਰ ਆਗੂਆਂ ਨੂੰ ਜੀ ਆਇਆਂ ਆਖਿਆ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਆਖਿਆ ਕਿ ਅੱਜ ਪੰਜਾਬ ਅੰਦਰ ਨਸ਼ਿਆਂ ਦੇ ਹਾਲਾਤ ਬੇਹੱਦ ਚਿੰਤਾਜਨਕ ਬਣ ਚੁੱਕੇ ਹਨ। ਸੂਬੇ ਨੂੰ ਇਸ ਦਲਦਲ ’ਚੋਂ ਕੱਢਣ ਲਈ ਹੀ ਭਾਜਪਾ ਵਲੋਂ ਇਹ ਯਾਤਰਾ ਕੱਢੀ ਜਾ ਰਹੀ ਹੈ । ਉਨ੍ਹਾਂ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਅਗਲੇ ਪੜਾਅ ਹੇਠ ਕੇਂਦਰ ਸਰਕਾਰ ਵਲੋਂ ਪੰਜਾਬ ਦੇ 16 ਜ਼ਿਲ੍ਹਿਆਂ ਅੰਦਰ ਆਧੁਨਿਕ ਨਸ਼ਾ ਮੁਕਤੀ ਕੇਂਦਰ ਸਥਾਪਤ ਕੀਤੇ ਜਾਣਗੇ। ਇਨ੍ਹਾਂ ਕੇਂਦਰਾਂ ’ਚ ਨੌਜਵਾਨਾਂ ਦਾ ਨਸ਼ਾ ਛੁਡਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰ ਦੀ ਸਿਖਲਾਈ ਵੀ ਦਿੱਤੀ ਜਾਵੇਗੀ| ਇਸ ਮੌਕੇ ਹਲਕਾ ਕਨਵੀਨਰ ਸੁਖਨੰਦਨ ਅਗਰਵਾਲ ਅਤੇ ਅਮਿੱਤ ਅਗਰਵਾਲ ਨੇ ਜ਼ਿਲ੍ਹਾ ਲੀਡਰਸ਼ਿਪ ਦਾ ਧੰਨਵਾਦ (ਬਾਕੀ ਸਫ਼ਾ 13 ’ਤੇ) ਸਫ਼ਾ 5 ਦੀ ਬਾਕੀ ਕਰਦਿਆਂ ਕਿਹਾ ਕਿ ਪੰਜਾਬ ਦਾ ਚੌਪੱਖੀ ਵਿਕਾਸ ਕੇਵਲ ਡਬਲ ਇੰਜਨ ਦੀ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਨੇ ਵਰਕਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਨੂੰ ਜਿਤਾ ਕੇ ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਸਮਾਗਮ ’ਚ ਭਾਜਪਾ ਪੰਜਾਬ ਸਕੱਤਰ ਅਮਰਜੀਤ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਤਰਲੋਚਨ ਸਿੰਘ, ਵਿਨੇ ਸ਼ਰਮਾ, ਰਾਕੇਸ਼, ਮੰਡਲ ਪ੍ਰਧਾਨ ਦੀਪਕ ਤਲਵਾੜ, ਭਾਜਪਾ ਜ਼ਿਲ੍ਹਾ ਸਕੱਤਰ ਪ੍ਰਦੀਪ ਤਲਵਾੜ, ਸੁਰਿੰਦਰ ਸਿੰਘ ਨੱਥਾ, ਸਤਵੰਤ ਸਿੰਘ ਲੰਗੇਆਣਾ ਸਰਕਲ ਪ੍ਰਧਾਨ ਭਲੂਰ, ਜ਼ਿਲ੍ਹਾ ਵਾਈਸ ਪ੍ਰਧਾਨ ਪਵਨ ਗੋਇਲ, ਡਾ. ਗੁਲਸ਼ਨ, ਕੁਲਦੀਪ ਸਿੰਘ, ਯਤਿਨ ਬਠਲਾ, ਰਾਹੁਲ ਕੁਮਾਰ, ਸੋਨੂੰ, ਦੀਪਕ ਸ਼ਰਮਾ, ਕਪਿਲ ਗਰਗ, ਹੰਸ ਰਾਜ, ਵਰਿੰਦਰ ਕੁਮਾਰ ਕੱਦੂ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ।