26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮੋਗਾ ਦੇ ਬਜ਼ੁਰਗ ਦੇ ਪੰਜਾਬ ਐਂਡ ਸਿੰਧ ਬੈਂਕ ਵਿਚਲੇ ਖਾਤੇ ’ਚੋਂ ਉਡਾਏ ਸਾਢੇ 32 ਲੱਖ ਰੁਪਏ

ਮੋਗਾ, 26 ਸਤੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਵਿਚ ਸਾਈਬਰ ਕ੍ਰਾਈਮ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੇਦੀ ਨਗਰ ਮੰਦਰ ਵਾਲੀ ਗਲੀ ਵਾਸੀ ਬਜ਼ੁਰਗ ਕੁਲਵੰਤ ਸਿੰਘ ਦੇ ਪੰਜਾਬ ਐਂਡ ਸਿੰਧ ਬੈਂਕ ਵਿਚ ਜਮ੍ਹਾ 32 ਲੱਖ 50 ਹਜ਼ਾਰ ਰੁਪਏ ਦੀ ਰਕਮ ਸਾਈਬਰ ਠੱਗਾਂ ਵਲੋਂ ਡਿਜੀਟਲ ਢੰਗ ਨਾਲ ਵੱਖ-ਵੱਖ ਬੈਂਕ ਖਾਤਿਆਂ ਵਿਚ ਤਬਦੀਲ ਕਰ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 27-09-2026
ਮੋਗਾ, 26 ਸਤੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਵਿਚ ਸਾਈਬਰ ਕ੍ਰਾਈਮ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੇਦੀ ਨਗਰ ਮੰਦਰ ਵਾਲੀ ਗਲੀ ਵਾਸੀ ਬਜ਼ੁਰਗ ਕੁਲਵੰਤ ਸਿੰਘ ਦੇ ਪੰਜਾਬ ਐਂਡ ਸਿੰਧ ਬੈਂਕ ਵਿਚ ਜਮ੍ਹਾ 32 ਲੱਖ 50 ਹਜ਼ਾਰ ਰੁਪਏ ਦੀ ਰਕਮ ਸਾਈਬਰ ਠੱਗਾਂ ਵਲੋਂ ਡਿਜੀਟਲ ਢੰਗ ਨਾਲ ਵੱਖ-ਵੱਖ ਬੈਂਕ ਖਾਤਿਆਂ ਵਿਚ ਤਬਦੀਲ ਕਰ ਦਿੱਤੀ ਗਈ। ਏਨਾ ਹੀ ਨਹੀਂ ਮਾਮਲੇ ਵਿਚ ਇਕ ਹੋਰ ਗੰਭੀਰ ਗੱਲ ਸਾਹਮਣੇ ਆਈ ਹੈ ਕਿ ਬਜ਼ੁਰਗ ਦੀਆਂ ਐਫ.ਡੀ. ਦੇ ਉੱਪਰ ਕਰੀਬ 11 ਲੱਖ ਰੁਪਏ ਦਾ ਕਰਜ਼ਾ ਵੀ ਡਿਜੀਟਲ ਢੰਗ ਨਾਲ ਲੈ ਲਿਆ ਗਿਆ। ਇਸ ਤਰ੍ਹਾਂ ਬਜ਼ੁਰਗ ਨੂੰ ਸਾਈਬਰ ਠੱਗੀ ਕਾਰਨ ਦੂਹਰਾ ਵਿੱਤੀ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦਾ ਪੰਜਾਬ ਐਂਡ ਸਿੰਧ ਬੈਂਕ ਦੀ ਗੋਧੇਵਾਲਾ ਸ਼ਾਖਾ ਵਿਚ ਪਿਛਲੇ ਕਈ ਸਾਲਾਂ ਤੋਂ ਖਾਤਾ ਚੱਲ ਰਿਹਾ ਹੈ। ਉਨ੍ਹਾਂ ਵਲੋਂ ਬੈਂਕ ਵਿਚ ਲੱਖਾਂ ਰੁਪਏ ਦੀਆਂ ਐਫ. ਡੀ. ਵੀ ਕਰਵਾਈਆਂ ਹੋਈਆਂ ਸਨ। ਜੁਲਾਈ ਮਹੀਨੇ ਦੌਰਾਨ ਜਦੋਂ ਉਹ ਐਫ. ਡੀ. ਦੇ ਨਵੀਨੀਕਰਨ ਲਈ ਬੈਂਕ ਪੁੱਜੇ ਤਾਂ ਖਾਤੇ ਦੀ ਜਾਂਚ ਕਰਨ ’ਤੇ ਉਨ੍ਹਾਂ ਨੂੰ ਆਪਣੇ ਨਾਲ ਹੋਈ ਵੱਡੀ ਵਿੱਤੀ ਠੱਗੀ ਦਾ ਪਤਾ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਖਾਤੇ ਨਾਲ ਜੁੜੇ ਇਕ ਅਜਿਹੇ ਮੋਬਾਈਲ ਨੰਬਰ ਰਾਹੀਂ ਡਿਜੀਟਲ ਲੈਣ-ਦੇਣ ਕੀਤਾ ਗਿਆ ਜੋ ਪਿਛਲੇ ਕਰੀਬ ਦੋ ਸਾਲਾਂ ਤੋਂ ਬੰਦ ਪਿਆ ਸੀ। ਇਸੇ ਰਾਹੀਂ ਵੱਡੀ ਰਕਮ ਵੱਖ-ਵੱਖ ਬੈਂਕ ਖਾਤਿਆਂ ਵਿਚ ਤਬਦੀਲ ਕੀਤੀ ਗਈ। ਇਸ ਤੋਂ ਇਲਾਵਾ ਐਫ.ਡੀ. ਨੂੰ ਆਧਾਰ ਬਣਾ ਕੇ ਕਰੀਬ 11 ਲੱਖ ਰੁਪਏ ਦਾ ਕਰਜ਼ਾ ਲਏ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਸਬੰਧੀ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜਦੋਂ ਸਬੰਧਿਤ ਬੈਂਕ ਦੇ ਮੈਨੇਜਰ ਨਾਲ ਮਾਮਲੇ ਬਾਰੇ ਗੱਲ ਕਰਨ ਅਤੇ ਬੈਂਕ ਪੱਧਰ ’ਤੇ ਹੋਏ ਲੈਣ-ਦੇਣ ਸਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਪੱਲਾ ਝਾੜ ਲਿਆ। ਬਜ਼ੁਰਗ ਕੁਲਵੰਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਸਾਈਬਰ ਅਪਰਾਧ ਥਾਣੇ ਨੂੰ ਸੌਂਪਿਆ ਗਿਆ ਹੈ। ਇੰਸਪੈਕਟਰ ਕੁਲਵਿੰਦਰ ਕੌਰ ਵਲੋਂ ਜਾਂਚ ਕਰਨ ਉਪਰੰਤ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਰਕਮ ਨੂੰ ਵੱਖ-ਵੱਖ ਖਾਤਿਆਂ ਵਿਚ ਤਬਦੀਲ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਸਾਈਬਰ ਠੱਗੀ ਦੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਠੱਗੀ ਵਿਚ ਸ਼ਾਮਿਲ ਵਿਅਕਤੀਆਂ ਦੀ ਭਾਲ ਲਈ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਛਪਾਰ ਕਾਨਫ਼ਰੰਸ ’ਚ ਵੱਡੇ ਕਾਫ਼ਲੇ ਨਾਲ ਟੀਮ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਹੋਏ ਸ਼ਾਮਿਲ ਛਪਾਰ ਕਾਨਫ਼ਰੰਸ ਰਚੇਗੀ ਇਤਿਹਾਸ-ਬ... ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤੀ ਪੰਜਾਬ ਯਾਤਰਾ ਦੇ ਜ਼ਿਲ੍ਹੇ ਵਿਚ ਪ੍ਰਵੇਸ਼ ਕਰਦਿਆਂ ਠੱਠੀ ਭਾਈ ਵਿਚ ਹੋਇਆ ਸਮਾਗਮ
Ad Position 24