ਕੋਟ ਈਸੇ ਖਾਂ, 25 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ੍ਰੀ ਹੇਮਕੁੰਟ ਸਕੂਲ ਦੇ ਸਟਾਫ਼ ਦੀ ਚੰਗੀ ਕਾਰਗੁਜ਼ਾਰੀ ਸਦਕਾ ਪੜ੍ਹਾਈ ਅਤੇ ਖੇਡਾਂ ਵਿਚ ਸਕੂਲ ਦੇ ਬੱਚੇ ਲਗਾਤਾਰ ਮੱਲਾਂ ਮਾਰ ਰਹੇ ਹਨ | ਇਸੇ ਦੇ ਚੱਲਦਿਆਂ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਖਿਡਾਰੀ ਬੱਚਿਆਂ ਨੇ ਕੈਂਬਰਿਜ ਕਾਨਵੈਂਟ ਸਕੂਲ ਵਿਖੇ ਪ੍ਰਾਇਮਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਦਬਦਬਾ ਕਾਇਮ ਰੱਖਿਆ | ਸਕੂਲ ਦੇ ਖਿਡਾਰੀਆਂ ਨੇ ਕਰਾਟੇ, ਸ਼ਤਰੰਜ ਤੇ ਹੋਰ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸ਼ਤਰੰਜ ਅੰਡਰ 11 ਵਿਚ ਲੜਕਿਆਂ ਸਮਰਵੀਰ ਸਿੰਘ, ਜਗਜੋਤ ਸਿੰਘ, ਅਥਰਵਾ, ਸਾਹਿਲਦੀਪ ਸਿੰਘ ਅਤੇ ਲੜਕੀਆਂ ਤਨਵੀ ਗਰੋਵਰ, ਸੋਜਲ ਕੌਰ, ਜਪਨੀਤ ਕੌਰ, ਯੁਵਰੀਤ ਕੌਰ ਨੇ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਪਹਿਲਾਂ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਕਰਾਟੇ ਅੰਡਰ 11 ਵਿਚ ਲੜਕੇ ਧਰੁਵ ਅਰੋੜਾ, ਨਵਰਾਜ ਸਿੰਘ, ਅਭਿਜੋਤ ਸਿੰਘ, ਗੁਰਮਾਨ ਸਿੰਘ ਅਤੇ ਲੜਕੀਆਂ ਤਨਮੀਤ ਕੌਰ, ਅਨੀਕਾ, ਮਨਸੀਰਤ ਸ਼ਰਮਾ, ਹਰਲੀਨ ਕੌਰ, ਮਨਮੀਤ ਕੌਰ, ਪਰਨੀਤ ਕੌਰ ਪਹਿਲੇ ਸਥਾਨ 'ਤੇ ਰਹੀਆਂ, ਜਦ ਕਿ ਵਿਰਾਜ ਗਰੋਵਰ ਅਤੇ ਅਵਨੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਪਿ੍ੰਸੀਪਲ ਮੈਡਮ ਸੋਨੀਆ ਸ਼ਰਮਾ ਅਤੇ ਰਮਨਜੀਤ ਕੌਰ ਨੇ ਕਿਹਾ ਕਿ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਹੇਮਕੁੰਟ ਸਕੂਲ ਦੇ ਕੋਚ ਚੰਦਨ ਕਪਾਹੀ ਅਤੇ ਮੈਡਮ ਪ੍ਰੀਆ ਦੇ ਸਿਰ ਵੀ ਜਾਂਦਾ ਹੈ, ਜਿਨ੍ਹਾਂ ਨੇ ਖਿਡਾਰੀ ਬੱਚਿਆਂ ਨੂੰ ਵਧੀਆ ਗੁਰ ਸਿਖਾ ਕੇ ਇਸ ਕਾਬਲ ਬਣਾਇਆ |