19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਏਟਕ ਦਾ ਵਫ਼ਦ ਏ. ਡੀ. ਸੀ. ਮੋਗਾ ਨੂੰ ਮਿਲਿਆ <br/>

Ad Position 21
No active advertisement
ਮੋਗਾ ਵਿਖੇ ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਏਟਕ ਦੀਆਂ ਆਗੂ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਦਿੰਦੀਆਂ ਹੋਈਆਂ | ਤਸਵੀਰ: ਹਰਜੀਤ ਸਿੰਘ <br/> 26-09-2025
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਏਟਕ ਦੇ ਵਫ਼ਦ ਨੇ ਮੰਗ ਕੀਤੀ ਕਿ ਛੇ ਮਹੀਨੇ ਤੋਂ ਆਂਗਣਵਾੜੀ ਵਰਕਰ/ਹੈਲਪਰਾਂ ਨੂੰ ਕੇਂਦਰ ਸਰਕਾਰ ਵਲੋਂ ਮਿਲ ਰਿਹਾ ਮਾਣ ਭੱਤਾ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ 2 ਅਕਤੂਬਰ 2025 ਨੂੰ ਆਈ. ਸੀ. ਡੀ. ਐਸ. ਦੇ 50 ਸਾਲ ਪੂਰੇ ਹੋ ਜਾਣੇ ਹਨ ਜਿਸ ਵਿਚ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਆਈ.ਸੀ.ਡੀ.ਐਸ. ਦੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਪਰ ਸਮੇਂ-ਸਮੇਂ 'ਤੇ ਸਰਕਾਰਾਂ ਨੇ ਆਂਗਣਵਾੜੀ ਵਰਕਰਾਂ ਨੂੰ ਅੱਖੋਂ-ਪਰੋਖੇ ਕਰ ਛੱਡਿਆ ਜਿਸ ਕਾਰਨ ਆਂਗਣਵਾੜੀ ਵਰਕਰਾਂ ਵਿਚ ਰੋਸ ਹੈ ਕਿ ਜਦੋਂ ਕੰਮ ਕਰਨ ਦੇ ਪੈਸੇ ਸਮੇਂ ਨਾਲ ਨਹੀਂ ਮਿਲਦੇ ਤਾਂ ਫਿਰ ਕੰਮ ਕਰਨ ਦਾ ਕੀ ਫ਼ਾਇਦਾ | ਆਂਗਣਵਾੜੀ ਵਰਕਰ ਹੈਲਪਰਾਂ ਨੂੰ ਪੀ.ਐਮ.ਐਮ.ਵੀ.ਵਾਈ. ਤਹਿਤ ਮਿਲਣ ਵਾਲੀ ਰਾਸ਼ੀ ਆਂਗਣਵਾੜੀ ਵਰਕਰ ਨੂੰ 100 ਰੁਪਏ ਤੇ ਹੈਲਪਰ ਨੂੰ 50 ਰੁਪਏ ਮਿਲਣੇ ਸਨ ਜੋ ਕਿ 2017 ਤੋਂ ਲੈ ਕੇ 2025 ਤੱਕ ਨਹੀਂ ਮਿਲੇ ਜਦੋਂ ਕਿ ਆਂਗਣਵਾੜੀ ਵਰਕਰ/ਹੈਲਪਰਾਂ ਨੇ ਇਸ ਸਕੀਮ ਨੂੰ ਘਰ-ਘਰ ਤੱਕ ਪਹੁੰਚਾਇਆ ਪਰ ਉਨ੍ਹਾਂ ਨੂੰ ਇਹ ਮਿਲਣ ਵਾਲਾ ਭੱਤਾ ਅਜੇ ਤੱਕ ਨਹੀਂ ਮਿਲਿਆ | ਅੱਜ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਆਈ.ਸੀ.ਡੀ.ਐਸ. ਦੇ 50 ਸਾਲ ਪੂਰੇ ਹੋ ਜਾਣ 'ਤੇ ਤਨਖ਼ਾਹ ਨਹੀਂ ਤਾਂ ਕੰਮ ਨਹੀਂ ਦਾ ਮੁੱਦਾ ਲੈ ਕੇ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਦਾ ਫ਼ੈਸਲਾ ਲਿਆ ਅਤੇ ਸ਼ਿੰਦਰ ਕੌਰ ਦੁੱਨੇਕੇ ਨੇ ਕਿਹਾ ਜੇਕਰ 2 ਅਕਤੂਬਰ 2025 ਤੱਕ ਇਹ ਭੱਤੇ ਨਾ ਮਿਲੇ ਤਾਂ ਪੋਸ਼ਣ ਟਰੈਕਰ 'ਤੇ ਕਰਨ ਵਾਲਾ ਕੰਮ ਬਿਲਕੁਲ ਬੰਦ ਕੀਤਾ ਜਾਵੇਗਾ ਕਿਉਂਕਿ ਅੱਜ ਤੱਕ ਆਂਗਣਵਾੜੀ ਵਰਕਰਾਂ ਨੂੰ ਨਾ ਤਾਂ ਸਮਾਰਟ ਫ਼ੋਨ ਮਿਲੇ ਅਤੇ ਨਾ ਹੀ ਪ੍ਰਤੀ ਮਹੀਨਾ ਰੀਚਾਰਜ ਮਿਲ ਰਿਹਾ ਹੈ ਜਿਸ ਕਾਰਨ ਆਂਗਣਵਾੜੀ ਵਰਕਰਾਂ/ਹੈਲਪਰਾਂ 'ਤੇ ਆਰਥਿਕ ਬੋਝ ਪੈ ਰਿਹਾ ਹੈ | ਜਿੰਨਾ ਚਿਰ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਅਤੇ ਪ੍ਰਤੀ ਮਹੀਨਾ ਭੱਤਾ ਨਹੀਂ ਮਿਲਦਾ ਅਤੇ ਆਂਗਣਵਾੜੀ ਵਰਕਰ/ਹੈਲਪਰਾਂ ਨੂੰ ਉਜਰਤ ਦੇ ਕਾਨੂੰਨ ਤਹਿਤ ਨਹੀਂ ਲਿਆਂਦਾ ਜਾਂਦਾ, ਓਨਾ ਚਿਰ ਆਂਗਣਵਾੜੀ ਵਰਕਰ ਪੋਸ਼ਣ ਟਰੈਕਰ 'ਤੇ 2 ਅਕਤੂਬਰ 2025 ਨੂੰ ਪੂਰਨ ਤੌਰ 'ਤੇ ਕੰਮ ਬੰਦ ਕਰਨਗੇ | ਵਫ਼ਦ ਵਿਚ ਸੰਦੀਪ ਕੌਰ, ਗੁਰਚਰਨ ਕੌਰ, ਬਲਜੀਤ ਕੌਰ ਤੇ ਸ਼ਿੰਦਰ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਏ. ਡੀ. ਸੀ. ਚਾਰੂਮਿਤਾ ਨੇ ਰਾਸ਼ਟਰੀ ਰਾਜ ਮਾਰਗ 'ਚ ਘਪਲੇ ਸੰਬੰਧੀ ਲੱਗੇ ਦੋਸ਼ਾਂ ਨੂੰ ਨਕਾਰਿਆ <br/> ਅਗਲੀ ਖ਼ਬਰ ਮਲਕੀਤ ਸਿੰਘ ਥਿੰਦ ਨੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਦਾ ਲਿਆ ਜਾਇਜ਼ਾ <br/>
Ad Position 24