ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਆਇਲਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਆਏ ਆਇਲਟਸ ਦੇ ਨਤੀਜਿਆਂ 'ਚੋਂ ਗੁਰਸਿਮਰਨ ਸਿੰਘ ਨੇਪਾਲ ਵਾਸੀ ਨੇ ਲਿਸਨਿੰਗ 'ਚੋਂ 8, ਰੀਡਿੰਗ ਵਿਚੋਂ 6, ਸਪੀਕਿੰਗ ਵਿਚੋਂ 7.5, ਰਾਈਟਿੰਗ ਵਿਚੋਂ 6.5 ਤੇ ਓਵਰਆਲ 7 ਬੈਂਡ ਹਾਸਲ ਕੀਤੇ | ਸੰਸਥਾ ਵਲੋਂ ਵਿਦਿਆਰਥੀ ਨੂੰ ਵਧਾਈ ਦਿੱਤੀ ਗਈ | ਇਮੀਗ੍ਰੇਸ਼ਨ ਦੇ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਕੰਮ ਕਰ ਕੇ ਵੱਡੀ ਗਿਣਤੀ ਵਿਚ ਲਗਾਤਾਰ ਕੈਨੇਡਾ ਜਾਣ ਵਾਲੇ ਚਾਹਵਾਨ ਲੋਕਾਂ ਦੇ ਵੀ ਵੀਜ਼ੇ ਲੱਗ ਰਹੇ ਹਨ |