15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

69ਵੀਂਆਂ ਪੰਜਾਬ ਰਾਜ ਕਿ੍ਕਟ ਅੰਡਰ-19 (ਲੜਕੀਆਂ) ਦੀਆਂ ਖੇਡਾਂ ਸਮਾਪਤ

Ad Position 21
No active advertisement
ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ 69ਵੀਂਆਂ ਪੰਜਾਬ ਰਾਜ ਕਿ੍ਕਟ ਅੰਡਰ-19 (ਲੜਕੀਆਂ) ਖੇਡਾਂ ਸਮੇਂ ਜੇਤੂ ਟੀਮ ਨਾਲ ਏ.ਟੀ.ਓ. ਸ਼ਮਿੰਦਰ ਸਿੰਘ ਮਾਨ | ਤਸਵੀਰ : ਜਗਰੂਪ ਸਿੰਘ ਸਰੋਆ<br/> 19-10-2025

ਸਮਾਧ ਭਾਈ, 18 ਅਕਤੂਬਰ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ (ਮੋਗਾ) ਦੇ ਕਿ੍ਕਟ ਮੈਦਾਨ ਤੇ 69ਵੀਂਆਂ ਪੰਜਾਬ ਰਾਜ ਕਿ੍ਕਟ ਅੰਡਰ-19 ਲੜਕੀਆਂ ਦੀਆਂ ਖੇਡਾਂ ਦੀ ਸਮਾਪਤੀ ਹੋਈ | ਇਸ ਟੂਰਨਾਮੈਂਟ 'ਚ ਆਈਆਂ ਟੀਮਾਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਬਠਿੰਡਾ ਦੀ ਟੀਮ ਪਹਿਲੇ, ਫ਼ਰੀਦਕੋਟ ਦੀ ਟੀਮ ਦੂਸਰੇ ਅਤੇ ਮੁਹਾਲੀ ਦੀ ਟੀਮ ਤੀਸਰੇ ਸਥਾਨ 'ਤੇ ਰਹੀਆਂ | ਇਸ ਮੌਕੇ ਏ.ਟੀ.ਓ. ਸ਼ਮਿੰਦਰ ਸਿੰਘ, ਸ੍ਰੀ ਰਿਸ਼ੀ ਮਨਚੰਦਾ, ਡੀ.ਐਸ.ਸੀ. ਬਲਵਿੰਦਰ ਸਿੰਘ ਬੈਂਸ, ਕਲੇਰ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਲੈਕਚਰਾਰ ਦਵਿੰਦਰਪਾਲ ਸਿੰਘ ਤੇ ਕਰਮਜੀਤ ਸਿੰਘ ਕਨਵੀਨਰ, ਰੰਜੀਵ ਸ਼ਰਮਾ ਤੇ ਕਿ੍ਕਟ ਖੇਡਾਂ ਦੇ ਅਬਜ਼ਰਵਰ ਗੁਰਮੀਤ ਸਿੰਘ, ਰਵੀਇੰਦਰ ਸਿੰਘ, ਰਮਨ ਕੈਂਥ ਤੇ ਵਿਨੋਦ ਕੁਮਾਰ ਹਾਜ਼ਰ ਰਹੇ | ਖੇਡ ਗਰਾਊਾਡ ਦਾ ਉਚੇਚਾ ਪ੍ਰਬੰਧ ਕੋਚ ਲਖਵਿੰਦਰ ਬਰਾੜ ਅਤੇ ਅਰਸ਼ਦੀਪ ਸਿੰਘ ਨੇ ਬਾਖ਼ੂਬੀ ਨਿਭਾਇਆ | ਇਸ ਮੌਕੇ ਏ.ਟੀ.ਓ. ਸ਼ਮਿੰਦਰ ਸਿੰਘ ਮਾਨ ਨੇ ਕਲੇਰ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੇਅਰਮੈਨ ਮਲੂਕਾ ਦਾ ਇਹ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਕਿ ਉਹ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਹਨ ਤੇ ਬੱਚਿਆਂ ਨੂੰ ਖੇਡਣ ਲਈ ਉੱਤਮ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪ੍ਰਭਜੋਤ ਸਿੰਘ ਨਾਗੀ ਤੇ ਅਨਾਹਦ ਸਿੰਘ ਸੰਧੂ ਨੇ ਮਲੇਸ਼ੀਆ 'ਚ ਕਲੱਬ ਫੁੱਟਬਾਲ ਖੇਡਾਂ 'ਚ ਟੀਮ ਨਾਲ ਫਾਈਨਲ ਜਿੱਤਿਆ <br/... ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਨਾਥੇਵਾਲਾ ਦੇ 3 ਵਿਦਿਆਰਥੀਆਂ ਦੀ ਪੰਜਾਬ ਸਟੇਟ ਖੇਡਾਂ ਲਈ ਚੁਣੇ ਗਏ <br/>
Ad Position 24