15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦਸਮੇਸ਼ ਸਕੂਲ 'ਚ ਦੀਵਾਲੀ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 19-10-2025
ਕਿਸ਼ਨਪੁਰਾ ਕਲਾਂ, 18 ਅਕਤੂਬਰ (ਅਮੋਲਕ ਸਿੰਘ ਕਲਸੀ)-ਦਸਮੇਸ਼ ਪਬਲਿਕ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਖ਼ਾਸ ਮੌਕੇ ਵਿਦਿਆਰਥੀਆਂ ਨੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ ਵਲੋਂ ਵੱਖ-ਵੱਖ ਧਰਮਾਂ ਵਿਚ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਅਸੀਂ ਘਰਾਂ ਦੀ ਸਫ਼ਾਈ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਆਪਣੇ ਮਨ ਵਿਚੋਂ ਬੁਰਾਈਆਂ, ਨਫ਼ਰਤ, ਕ੍ਰੋਧ ਲਾਲਚ, ਤਿਰਸਨਾਵਾ, ਈਰਖਾ ਨੂੰ ਵੀ ਕੱਢ ਕੇ ਆਪਣੇ ਹਿਰਦੇ ਨੂੰ ਸਾਫ਼ ਕਰਨਾ ਚਾਹੀਦਾ ਹੈ | ਇਸ ਮੌਕੇ ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਵਲੋਂ ਵਿਦਿਆਰਥੀਆਂ ਨੂੰ ਫ਼ਜ਼ੂਲ ਖ਼ਰਚ ਤੇ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਜਾਗਰੂਕ ਕੀਤਾ ਗਿਆ | ਅੰਤ 'ਚ ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ ਤੇ ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਵਲੋਂ ਸਾਰੇ ਸਕੂਲ ਅਧਿਆਪਕਾਂ ਆਦਿ ਨੂੰ ਗਿਫ਼ਟ ਵੰਡੇ ਗਏ | ਸੀਨੀਅਰ ਮੈਡਮ ਜਗਵਿੰਦਰ ਕੌਰ ਕਲਸੀ ਵਲੋਂ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕੀਤਾ | ਇਸ ਮੌਕੇ ਮੈਡਮ ਜਗਵਿੰਦਰ ਕੌਰ ਕਲਸੀ, ਹਰਪ੍ਰੀਤ ਕੌਰ, ਲਵਪ੍ਰੀਤ ਕੌਰ, ਗੁਰਜੀਤ ਕੌਰ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਰਿੰਪੀ, ਕਿਰਨ, ਸੰਤੋਸ਼, ਗੁਰਜੀਤ ਕੌਰ ਜੈਸਮੀਨ ਕੌਰ, ਮਨਦੀਪ ਸਿੰਘ ਆਦਿ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਭਾਈ ਮਨਦੀਪ ਸਿੰਘ ਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਨਿਰਵੈਰ ਖ਼ਾਲਸਾ ਲਲਿਹਾਂਦੀ ਕਾਫ਼ਲੇ ਸਮੇਤ ਰਵਾਨਾ <br/> ਅਗਲੀ ਖ਼ਬਰ ਦੀਵਾਲੀ ਖ਼ੁਸ਼ੀ ਨਾਲ ਮਨਾਓ ਪਰ ਕੁਦਰਤ ਅਤੇ ਸਮਾਜਿਕ ਸੰਵੇਦਨਸ਼ੀਲਤਾ ਦੇ ਸਤਿਕਾਰ ਨਾਲ-ਸੁਨੀਲ ਗਰਗ <br/>
Ad Position 24