15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭਾਈ ਮਨਦੀਪ ਸਿੰਘ ਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਨਿਰਵੈਰ ਖ਼ਾਲਸਾ ਲਲਿਹਾਂਦੀ ਕਾਫ਼ਲੇ ਸਮੇਤ ਰਵਾਨਾ <br/>

Ad Position 21
No active advertisement
ਅਜੀਤ ਡੈਸਕ 19-10-2025
ਫ਼ਤਿਹਗੜ੍ਹ ਪੰਜਤੂਰ , 18 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਅਕਾਲੀ ਦਲ ਵਾਰਸ ਪੰਜਾਬ ਵਲੋਂ ਤਰਨ ਤਾਰਨ ਹਲਕੇ ਤੋਂ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਅੱਜ ਇਕ ਵੱਡਾ ਕਾਫ਼ਲਾ ਰਵਾਨਾ ਹੋਇਆ | ਇਸ ਮੌਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਬਜ਼ਰਵਰ ਨਿਰਵੈਰ ਸਿੰਘ ਖ਼ਾਲਸਾ ਲਲਿਹਾਂਦੀ ਵਿਸ਼ੇਸ਼ ਤੌਰ 'ਤੇ ਕਾਫ਼ਲੇ ਨਾਲ ਸ਼ਾਮਲ ਹੋਏ | ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਸੱਚੀ ਸਿੱਖੀ ਅਤੇ ਲੋਕ ਹਿਤ ਦੀ ਰਾਹ ਤੇ ਚੱਲ ਰਿਹਾ ਹੈ ਅਤੇ ਹਰ ਖੇਤਰ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਕਾਫ਼ਲੇ ਦੌਰਾਨ ਸਾਥੀਆਂ ਦੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਗੁਰੂ ਸਾਹਿਬ ਜੀ ਦੀ ਕਿ੍ਪਾ ਸਦਕਾ ਭਾਈ ਮਨਦੀਪ ਸਿੰਘ ਆਪਣੇ ਵਿਰੋਧੀਆਂ ਨੂੰ ਪਛਾੜਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਸੰਗਤਾਂ ਨੇ ਭਾਈ ਮਨਦੀਪ ਸਿੰਘ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸਚਾਈ, ਸੇਵਾ ਅਤੇ ਪੰਥ ਪ੍ਰਤੀ ਸਮਰਪਣ ਦੇ ਅਸੂਲਾਂ ਤੇ ਅਕਾਲੀ ਦਲ ਵਾਰਸ ਪੰਜਾਬ ਦੀ ਜਿੱਤ ਨਿਸ਼ਚਿਤ ਹੈ | ਇਸ ਮੌਕੇ ਹਰਜਿੰਦਰ ਸਿੰਘ ਹਸ਼ਮਤ ਵਾਲਾ, ਸਰਪੰਚ ਹਰਜਿੰਦਰ ਸਿੰਘ ਅਕਾਲੀਆਂ ਵਾਲਾ, ਡਾ. ਕੁਲਜੀਤ ਸਿੰਘ ਧਰਮਕੋਟ, ਦਵਿੰਦਰ ਸਿੰਘ ਕੋਟ ਸਦਰ ਖਾ, ਸਰਪੰਚ ਦੇਸਾ ਸਿੰਘ, ਗੁਰਪ੍ਰੀਤ ਸਿੰਘ ਦਾਨੇਵਾਲਾ, ਜਸਪਾਲ ਸਿੰਘ (ਆਈ.ਟੀ. ਸੈਲ), ਲਖਵਿੰਦਰ ਸਿੰਘ ਰਾਈਆ ਵਾਲਾ, ਕਾਬਲ ਸਿੰਘ ਬੂਟੇ ਵਾਲਾ, ਬਾਪੂ ਹਰਜਿੰਦਰ ਸਿੰਘ ਬਾਜਕੇ, ਭਾਈ ਸੁਖਦੇਵ ਸਿੰਘ ਮਖੂ, ਜਸਵੀਰ ਸਿੰਘ ਸਸਤੇ ਵਾਲਾ, ਸੁਖਚੈਨ ਸਿੰਘ ਖ਼ਾਲਸਾ ਅਤੇ ਗੁਰਪ੍ਰੀਤ ਸਿੰਘ ਖੰਨਾ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਨੇ ਅਧਿਆਪਕਾਂ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਦਸਮੇਸ਼ ਸਕੂਲ 'ਚ ਦੀਵਾਲੀ ਤਿਉਹਾਰ ਮਨਾਇਆ <br/>
Ad Position 24