ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਪ੍ਰਮੁੱਖ ਵਿੱਦਿਅਕ ਸੰਸਥਾਨ ਰਜਿੰਦਰਾ ਸੀਨੀਅਰ ਸੈਕੰਡਰੀ ਸਕੂਲ ਵਿਚ ਦੀਵਾਲੀ ਮੇਲਾ ਲਗਾਇਆ ਗਿਆ | ਇਸ ਮੌਕੇ ਸਕੂਲ ਦੀ ਡਾਇਰੈਕਟਰ ਸੀਮਾ ਸ਼ਰਮਾ, ਪ੍ਰਧਾਨ ਰਾਘਵ ਸ਼ਰਮਾ, ਪਿ੍ੰਸੀਪਲ ਅੰਜੂ ਜਿੰਦਲ ਅਤੇ ਸਾਰੇ ਅਧਿਆਪਕ ਮੌਜੂਦ ਸਨ | ਸਕੂਲ ਵਿਚ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਨਾਲ ਦੀਵਾਲੀ ਮੇਲਾ ਲਗਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਸੁੰਦਰ ਸਜਾਵਟ ਕੀਤੀ ਅਤੇ ਵੱਖ-ਵੱਖ ਸਟਾਲ ਲਗਾਏ ਜਿੱਥੇ ਬੱਚਿਆਂ ਨੇ ਦੀਵੇ, ਮੋਮਬੱਤੀਆਂ, ਮਠਿਆਈਆਂ ਅਤੇ ਸਜਾਵਟੀ ਸਮਾਨ ਵੇਚਿਆ | ਜਦੋਂ ਬੱਚੇ ਆਪਣੇ ਸਟਾਲ ਲਗਾਉਂਦੇ ਹਨ ਅਤੇ ਲੋਕਾਂ ਨਾਲ ਗੱਲਬਾਤ ਕਰਦੇ ਹਨ, ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਬੋਲਣ ਦਾ ਹੁਨਰ ਵਧਦਾ ਹੈ | ਬੱਚੇ ਸਿੱਖਦੇ ਹਨ ਕਿ ਚੀਜ਼ਾਂ ਦੀਆਂ ਕੀਮਤਾਂ ਕਿਵੇਂ ਤੈਅ ਕਰਨੀਆਂ ਹਨ, ਵਿੱਕਰੀ ਕਿਵੇਂ ਕਰਨੀ ਹੈ ਅਤੇ ਪੈਸੇ ਦਾ ਹਿਸਾਬ ਕਿਵੇਂ ਰੱਖਣਾ ਹੈ |