ਮੋਗਾ, 21 ਅਕਤੂਬਰ (ਜਸਪਾਲ ਸਿੰਘ ਬੱਬੀ, ਸੁਰਿੰਦਰਪਾਲ ਸਿੰਘ)-ਗੁਰਦੁਆਰਾ ਵਿਸ਼ਵਕਰਮਾ ਭਵਨ ਮੋਗਾ ਵਿਖੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਦੀ ਮੀਟਿੰਗ ਪ੍ਰਧਾਨ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਦੱਸਿਆ ਕਿ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਸ਼ਿਲਪ ਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਵਿਸ਼ਵਕਰਮਾ ਭਵਨ ਮੋਗਾ ਵਿਖੇ 22 ਅਕਤੂਬਰ, ਦਿਨ ਬੁੱਧਵਾਰ ਸਵੇਰੇ 9 ਵਜੇ ਤੋਂ 1 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾ ਦੇ ਭੋਗ ਉਪਰੰਤ ਕੀਰਤਨ ਤੇ ਢਾਡੀ ਦਰਬਾਰ ਹੋਵੇਗਾ | ਇਸ ਮੌਕੇ ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ, ਤੇ ਵਿਸ਼ੇਸ਼ ਮਹਿਮਾਨ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਬੀਬੀਆਂ ਦਾ ਜਥਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਿਸ਼ਵਕਰਮਾ ਭਵਨ, ਭਾਈ ਰਵਿੰਦਰ ਸਿੰਘ ਫ਼ਰੀਦਕੋਟ ਵਾਲੇ, ਭਾਈ ਪਰਮਜੀਤ ਸਿੰਘ, ਗਿਆਨੀ ਗੁਰਬਚਨ ਸਿੰਘ ਸ਼ੇਰਪੁਰੀ ਸੰਗਤਾਂ ਨੂੰ ਗੁਰੂ ਘਰ ਨਾਲ ਕਥਾ ਕੀਰਤਨ ਰਾਹੀਂ ਜੋੜਨਗੇ ਅਤੇ ਮੇਅਰ ਬਲਜੀਤ ਸਿੰਘ ਚਾਨੀ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਭਾਜਪਾ ਪ੍ਰਧਾਨ ਮੋਗਾ, ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਅਕਾਲੀ ਆਗੂ ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਮੋਗਾ, ਕਾਂਗਰਸ ਆਗੂ ਮਾਲਵਿਕਾ ਸੂਦ ਸੱਚਰ, ਅਕਾਲੀ ਆਗੂ ਰਜਿੰਦਰ ਸਿੰਘ ਡੱਲਾ ਸੰਗਤਾਂ ਨੂੰ ਸੰਬੋਧਨ ਕਰਨਗੇ | ਉਪਰੰਤ ਵੱਖ ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਰਾਜਾ ਸਿੰਘ ਭਾਰਤ ਵਾਲੇ, ਮਾਸਟਰ ਇੰਦਰਜੀਤ ਸਿੰਘ, ਚਮਕੌਰ ਸਿੰਘ ਝੰਡੇਆਣਾ, ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬੀ.ਸੀ. ਵਿੰਗ ਮੋਗਾ ਚਰਨਜੀਤ ਸਿੰਘ ਝੰਡੇਆਣਾ, ਗਿਆਨ ਸਿੰਘ, ਬਚਿੱਤਰ ਸਿੰਘ ਕਲਸੀ, ਭਾਈ ਚਮਕੌਰ ਸਿੰਘ ਗ੍ਰੰਥੀ, ਕਰਮ ਸਿੰਘ ਜੰਡੂ, ਹਾਕਮ ਸਿੰਘ ਖੋਸਾ ਸ਼ਾਮਿਲ ਸਨ |