ਕੋਟ ਈਸੇ ਖਾਂ, 21 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਦੁਬਈ ਦੇ ਕਾਰੋਬਾਰੀ ਅਤੇ ਪ੍ਰਸਿੱਧ ਸਮਾਜ ਸੇਵੀ ਡਾ. ਐਸ.ਪੀ. ਉਬਰਾਏ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਲਈ ਕੀਤੀ ਜਾਂਦੀ ਸਹਾਇਤਾ ਦੇ ਤਹਿਤ ਕੋਟ ਈਸੇ ਖਾਂ ਵਿਖੇ ਸਨੀ ਉਬਰਾਏ ਕਲੀਨੀਕਲ ਲੈਬ ਵਿਚ ਸਰਬੱਤ ਦਾ ਭਲਾ ਦੇ ਜ਼ਿਲ੍ਹਾ ਟਰੱਸਟੀ ਅਤੇ ਰੂਰਲ ਐਨ. ਜੀ.ਓ. ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਰਾਮ ਸਿੰਘ ਜਾਨੀਆਂ ਵਲੋਂ ਲੋੜਵੰਦ ਵਿਧਵਾਵਾਂ ਤੇ ਅੰਗਹੀਣਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੀ ਵੰਡ ਕੀਤੀ ਗਈ | ਇਸ ਮੌਕੇ ਟਰੱਸਟੀ ਰਾਮ ਸਿੰਘ ਜਾਨੀਆਂ ਨੇ ਕਿਹਾ ਕਿ ਡਾ. ਐਸ.ਪੀ. ਉਬਰਾਏ ਦੇ ਯਤਨਾਂ ਨਾਲ ਲੋੜਵੰਦਾਂ ਨੂੰ ਮਹੀਨਾਵਾਰ ਆਰਥਿਕ ਸਹਿਯੋਗ ਤਾਂ ਦਿੱਤਾ ਹੀ ਜਾਂਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਹੇਠਲੇ ਪੱਧਰ ਤੱਕ ਸਮੇਂ ਸਮੇਂ ਤੇ ਅੱਖਾਂ ਅਤੇ ਹੋਰ ਮੈਡੀਕਲ ਕੈਂਪ ਤੋਂ ਇਲਾਵਾ ਵੱਖ-ਵੱਖ 'ਤੇ ਲੜਕੀਆਂ ਲਈ ਕਿੱਤਾ ਮੁਖੀ ਸਿਖਲਾਈ ਕੋਰਸ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਲੋੜਵੰਦ ਲੋਕ ਆਪਣਾ ਜੀਵਨ ਪੱਧਰ ਵਧੀਆ ਰੱਖ ਸਕਣ |