ਠੱਠੀ ਭਾਈ, 31 ਅਕਤੂਬਰ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਨੇ ਯੁਵਕ ਭਲਾਈ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ 66ਵੇਂ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ ਮੋਗਾ-ਫਿਰੋਜ਼ਪੁਰ ਜ਼ੋਨ-3 'ਚ ਭਾਗ ਲਿਆ | ਇਹ ਯੂਥ ਫ਼ੈਸਟੀਵਲ ਦਾ ਆਯੋਜਨ ਗੁਰੂ ਨਾਨਕ ਕਾਲਜ ਮੋਗਾ ਵਿਖੇ ਹੋਇਆ | ਇਸ ਚਾਰ ਰੋਜ਼ਾ ਯੁਵਕ ਮੇਲੇ 'ਚ ਸੁਖਾਨੰਦ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ ਅਤੇ ਵਿਰਾਸਤੀ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲਿਆ | ਮੋਗਾ-ਫਿਰੋਜ਼ਪੁਰ ਜ਼ੋਨ ਦੇ ਵੱਖ-ਵੱਖ ਕਾਲਜਾਂ ਦੇ ਸਖ਼ਤ ਮੁਕਾਬਲਿਆਂ ਵਿਚ ਕਾਲਜ ਦੀਆਂ ਪ੍ਰਤਿਭਾਵਾਨ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਤਿਭਾ ਪ੍ਰਦਰਸ਼ਨ ਕੀਤਾ | ਲੰਮੀ ਹੇਕ ਵਿਚ ਜਸਪਿੰਦਰ ਕੌਰ ਰੌਂਤਾ ਆਦਿ ਵਿਦਿਆਰਥਣਾਂ ਦੀ ਟੀਮ ਤੀਜੇ ਸਥਾਨ 'ਤੇ ਰਹੀ ਅਤੇ ਇਸੇ ਟੀਮ 'ਚੋਂ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਸਿਮਰਨ ਕੌਰ ਨੇ ਵਿਅਕਤੀਗਤ ਤੌਰ ਤੇ ਦੂਜਾ ਸਥਾਨ ਹਾਸਿਲ ਕੀਤਾ | ਮੁਹਾਵਰੇਦਾਰ ਵਾਰਤਾਲਾਪ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ | ਬੀ.ਸੀ.ਏ. ਭਾਗ ਦੂਜਾ ਦੀ ਕਰਮਵੀਰ ਕੌਰ ਨੇ ਫ਼ੋਟੋਗਰਾਫੀ ਵਿਚ ਤੀਸਰਾ ਸਥਾਨ ਹਾਸਿਲ ਕੀਤਾ | ਬੀ.ਏ. ਭਾਗ ਤੀਜਾ ਦੀ ਰਮਨਪ੍ਰੀਤ ਕੌਰ ਨੇ ਕਹਾਣੀ ਲੇਖਣ ਵਿਚ ਤੀਜਾ ਸਥਾਨ ਹਾਸਿਲ ਕੀਤਾ | ਬੀ.ਐਸ.ਸੀ. ਫ਼ੈਸ਼ਨ ਡਿਜ਼ਾਇਨਿੰਗ ਦੀ ਨਵਜੋਤ ਕੌਰ ਨੇ ਸਿਲਾਈਆਂ ਬੁਣਨ ਵਿਚ ਤੀਜਾ ਸਥਾਨ ਹਾਸਲ ਕੀਤਾ | ਕਾਲਜ ਦੀ ਗਿੱਧਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਅਤੇ ਕਾਲਜ ਦਾ ਨਾਂਅ ਰੁਸ਼ਨਾਇਆ | ਪਿ੍ੰਸੀਪਲ ਡਾ. ਸੋਨੀਆ ਜਿੰਦਲ ਨੇ ਇਸ ਵਰ੍ਹੇ ਦੇ ਯੂਥ ਫ਼ੈਸਟੀਵਲ ਗਤੀਵਿਧੀਆਂ ਦੇ ਮੁੱਖ ਇੰਚਾਰਜ ਸਹਾਇਕ ਪ੍ਰੋਫੈਸਰ ਸ਼ੀਤਲ ਨਈਅਰ ਦੇ ਨਾਲ ਉਨ੍ਹਾਂ ਦੇ ਸਹਿਯੋਗੀ, ਅਨੁਪਮ ਬਾਂਸਲ, ਸੁਨੀਤਾ ਰਾਣੀ, ਸਤਵਿੰਦਰ ਕੌਰ, ਲਵਦੀਪ ਕੌਰ, ਮਨਵੀਰ ਕੌਰ, ਹਰਪਿ੍ਆ, ਮਨਦੀਪ ਕੌਰ, ਜੋਤਪਾਲ ਕੌਰ, ਸੁਖਦੀਪ ਕੌਰ, ਜਸਪ੍ਰੀਤ ਕੌਰ, ਸਤਿੰਦਰ ਕੌਰ, ਅਮਨਦੀਪ ਕੌਰ, ਅਮਨਜੋਤ ਕੌਰ, ਲਖਵੀਰ ਕੌਰ, ਕਿਰਨਜੀਤ ਕੌਰ, ਗੁਰਵਿੰਦਰ ਕੌਰ, ਸੁਖਦੀਪ ਕੌਰ, ਪਿ੍ਆ ਜੋਸ਼ੀ, ਆਈਟਮ ਕੋਚ ਹਰਵਿੰਦਰ ਸਿੰਘ, ਰਮਨਦੀਪ ਕੌਰ, ਕਮਲਜੀਤ ਕੌਰ ਅਤੇ ਛਾਇਆ ਦੀ ਵੀ ਹੌਸਲਾ ਅਫਜਾਈ ਕੀਤੀ | ਡੇਰਾ ਭੋਰੇ ਵਾਲਾ ਦੇ ਮੁੱਖ ਸੇਵਾਦਾਰ ਅਤੇ ਕਾਲਜ ਪ੍ਰਬੰਧਕੀ ਕਮੇਟੀ ਮੈਂਬਰ ਬਾਬਾ ਜਗਦੇਵ ਸਿੰਘ ਜੱਗਾ, ਸੁਖਦੇਵ ਸਿੰਘ, ਦਿਆ ਸਿੰਘ, ਚਰਨਜੀਤ ਸਿੰਘ ਗੱਬੀ, ਜੱਸਾ ਸਿੰਘ ਬਰਾੜ, ਚਰਨਜੀਤ ਸਿੰਘ ਸਿੱਧੂ, ਅਜਮੇਰ ਸਿੰਘ ਨੇ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਅਤੇ ਜੇਤੂਆਂ ਨੂੰ ਭਵਿੱਖ ਵਿਚ ਇਸ ਤੋਂ ਵੀ ਵੱਧ ਬੁਲੰਦੀਆਂ ਛੋਹਣ ਲਈ ਆਪਣੇ ਆਸ਼ੀਰਵਾਦ ਦਿੱਤਾ | ਪ੍ਰੋਫੈਸਰ ਸ਼ੀਤਲ ਨਈਅਰ ਨੇ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ, ਆਈਟਮ ਇੰਚਾਰਜ ਅਤੇ ਆਈਟਮ ਕੋਚ ਦੀ ਸੁਯੋਗ ਅਗਵਾਈ, ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਮਿਲੇ ਪੂਰਨ ਸਹਿਯੋਗ ਨੂੰ ਦਿੱਤਾ |