ਬਾਘਾ ਪੁਰਾਣਾ, 31 ਅਕਤੂਬਰ (ਟਿੰਕੂ ਕਾਠਪਾਲ)-ਪੰਜਾਬ ਕਾਨਵੈਂਟ ਸਕੂਲ ਬਾਘਾ ਪੁਰਾਣਾ ਦੀ ਸ਼ੂਟਰ ਸਰਾਇਨਾ ਸਿੰਗਲਾ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ 'ਚੋਂ ਸਟੇਟ ਜਿੱਤ ਕੇ ਨੈਸ਼ਨਲ ਵਿਚ ਕੁਆਲੀਫਾਈ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਲਾਕੇ ਦੀ ਨਾਮਵਰ ਸੰਸਥਾ ਪੰਜਾਬ ਕਾਨਵੈਂਟ ਸਕੂਲ ਬਾਘਾ ਪੁਰਾਣਾ ਦੀ ਪੀ.ਸੀ.ਐਸ. ਸਪੋਰਟਸ ਅਕੈਡਮੀ ਜਿੱਥੇ ਖੇਡਾਂ 'ਚ ਝੰਡੇ ਗੱਡ ਰਹੀ ਹੈ ਉੱਥੇ ਹੀ ਇਹ ਸੰਸਥਾ ਵਿੱਦਿਅਕ ਖੇਤਰ ਵਿਚ 100 ਫੀਸਦੀ ਨਤੀਜੇ ਦੇ ਰਹੀ ਹੈ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵੀ ਹਾਮੀ ਭਰਦੀ ਹੈ | ਸੈਸ਼ਨ 2025-26 ਦੀਆਂ ਸਟੇਟ ਪੱਧਰੀ ਖੇਡਾਂ ਜੋ ਕਿ ਮੋਹਾਲੀ ਵਿਖੇ ਹੋਈਆਂ ਵਿਚ ਪੰਜਾਬ ਕਾਨਵੈਂਟ ਸਕੂਲ ਦੀ ਸ਼ੂਟਰ ਸਰਾਈਨਾ ਸਿੰਗਲਾ ਨੇ ਜ਼ਿਲ੍ਹਾ ਮੋਗਾ ਵਲੋਂ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵਿਚ 400 'ਚੋਂ 373 ਅੰਕ ਪ੍ਰਾਪਤ ਕਰਕੇ ਨੈਸ਼ਨਲ ਲਈ ਕੁਆਲੀਫਾਈ ਕੀਤਾ | ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫਸਰ ਅਸ਼ੀਸ਼ ਕੁਮਾਰ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਵਲੋਂ ਵੀ ਸ਼ੂਟਰ ਸਰਾਈਨਾ ਸਿੰਗਲਾ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ | ਇਸ ਸਮੇਂ ਸਕੂਲ ਦੇ ਡਾਇਰੈਕਟਰ ਅਜੇਪਾਲ ਸਿੰਘ ਅਤੇ ਪਿ੍ੰਸੀਪਲ ਮੈਡਮ ਨੀਲਮਾ ਨੇ ਸਰਾਈਨਾ ਸਿੰਗਲਾ, ਹੈੱਡ ਡੀ.ਪੀ.ਈ. ਜਸਵਿੰਦਰ ਸਿੰਘ, ਡੀ.ਪੀ.ਈ. ਵੀਰਪਾਲ ਕੌਰ, ਕੋਚ ਗੁਰਵਿੰਦਰ ਸਿੰਘ ਅਤੇ ਕੋਚ ਸਵਰਨ ਸ਼ੇਰੋ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਆਰ. ਕੇ. ਗੁਪਤਾ, ਵਾਈਸ ਚੇਅਰਮੈਨ ਰਮਨ ਕੁਮਾਰ (ਰਿੰਪੀ ਮਿੱਤਲ), ਮੈਂਬਰ ਬਲਵਿੰਦਰ ਸਿੰਘ, ਪਰਮਜੀਤ ਸਿੰਘ, ਰਚਨਾ ਮਿੱਤਲ ਸਾਰਿਆਂ ਨੇ ਸ਼ੂਟਰ ਦੀ ਹੌਸਲਾ ਅਫਜ਼ਾਈ ਕੀਤੀ |