15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਵੈਦਿਕ ਹਿੰਦੀ ਭਾਸ਼ਨ ਪ੍ਰਤੀਯੋਗਤਾ 'ਚ ਮਾਰੀ ਬਾਜ਼ੀ

Ad Position 21
No active advertisement
ਅਜੀਤ ਡੈਸਕ 01-11-2025
ਧਰਮਕੋਟ, 31 ਅਕਤੂਬਰ (ਪਰਮਜੀਤ ਸਿੰਘ)-ਏਾਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਦੀ 11ਵੀਂ ਜਮਾਤ ਦੀ ਪ੍ਰਤਿਭਾਸ਼ਾਲੀ ਵਿਦਿਆਰਥਣ ਸ਼ਿਖਾ ਨੇ ਵੈਦਿਕ ਹਿੰਦੀ ਭਾਸ਼ਨ ਮੁਕਾਬਲੇ ਦੇ ਪਹਿਲੇ ਦੌਰ 'ਚ ਜ਼ਿਲ੍ਹਾ ਪੱਧਰ 'ਤੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਵੇਦ ਪ੍ਰਚਾਰ ਮੰਡਲ ਲੁਧਿਆਣਾ ਦੁਆਰਾ ਆਯੋਜਿਤ ਇਹ ਮੁਕਾਬਲਾ ਡੀ. ਐਨ. ਮਾਡਲ ਸਕੂਲ ਮੋਗਾ ਵਿਖੇ ਕਰਵਾਇਆ ਗਿਆ ਸੀ | ਉਸ ਦੇ ਭਾਸ਼ਨ ਦਾ ਵਿਸ਼ਾ ਸੀ 'ਅÏਰਤ ਸਮਾਜ ਦੀ ਨੀਂਹ' | ਪਿ੍ੰਸੀਪਲ ਮੈਡਮ ਅੰਮਿ੍ਤਾ ਸਿੰਘ ਅਤੇ ਹਿੰਦੀ ਅਧਿਆਪਕਾ ਨੀਲਮ ਦੀ ਅਗਵਾਈ ਹੇਠ ਸ਼ਿਖਾ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਸ ਨੂੰ ਅੰਤਿਮ ਦੌਰ ਵਿਚ ਸਥਾਨ ਦਿਵਾਇਆ | ਸ਼ਿਖਾ ਅਤੇ ਉਸ ਦੇ ਮਾਤਾ ਪਿਤਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਪਿ੍ੰਸੀਪਲ ਅੰਮਿ੍ਤਾ ਸਿੰਘ, ਡਾਇਰੈਕਟਰ ਅਤੇ ਸਟਾਫ ਮੈਂਬਰਾਂ ਵਲੋਂ ਵਧਾਈ ਦਿੱਤੀ ਗਈ ਅਤੇ ਉਸ ਨੂੰ ਅਗਲੇ ਦੌਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਜਗਮੋਹਣ ਜੱਗਾ, ਨਸੀਬ ਦੀਵਾਨਾਂ ਵਲੋਂ ਆਯੁਰਵੈਦਿਕ ਮੈਡੀਸਨ ਦੀ ਦੁਕਾਨ ਦਾ ਸ਼ੁੱਭ ਮਹੂਰਤ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ
Ad Position 24