ਫ਼ਤਿਹਗੜ੍ਹ ਪੰਜਤੂਰ, 31 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਕਸਬੇ ਦੇ ਨੰਬਰਦਾਰ ਜਗਮੋਹਣ ਸਿੰਘ ਜੱਗਾ ਅਤੇ ਲੇਖਕ ਨਸੀਬ ਦੀਵਾਨਾ ਵਲੋਂ ਸਾਂਝੇ ਤੌਰ 'ਤੇ ਆਯੁਰਵੈਦਿਕ ਦਵਾਈਆਂ ਨਾਲ ਸੰਬੰਧਿਤ ਦੁਕਾਨ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਸਭ ਤੋਂ ਪਹਿਲਾਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਮਾਰਕੀਟ ਦੇ ਪ੍ਰਧਾਨ ਹਰਦੀਪ ਸੋਢੀ ਵਲੋਂ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਗਈ | ਇਸ ਦੌਰਾਨ ਕੰਪਨੀ ਦੇ ਐਮ.ਡੀ. ਸ਼ਮਸ਼ੇਰ ਸਿੰਘ, ਮੈਡਮ ਰੀਆ ਰਾਣੀ ਅਤੇ ਸਹਾਇਕ ਡਾ. ਅਵਤਾਰ ਸਿੰਘ ਪੱਪੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਦੁਕਾਨ ਦੇ ਮਾਲਕ ਨੰਬਰਦਾਰ ਜਗਮੋਹਨ ਸਿੰਘ ਜੱਗਾ, ਨਸੀਬ ਦੀਵਾਨਾ ਨੇ ਦੱਸਿਆ ਕਿ ਇਹ ਜੋ ਆਯੁਰਵੈਦਿਕ ਦਵਾਈਆਂ ਹਨ ਉਹ ਮਨੁੱਖੀ ਸਰੀਰ ਲਈ ਬਹੁਤ ਹੀ ਲਾਹੇਵੰਦ ਹਨ | ਇਨ੍ਹਾਂ ਵਿਚੋਂ ਕਈ ਦਵਾਈਆਂ ਇਸ ਤਰ੍ਹਾਂ ਦੀਆਂ ਹਨ ਜੋ ਬਿਮਾਰੀ ਨੂੰ ਜੜ੍ਹ ਤੋਂ ਹੀ ਖ਼ਤਮ ਕਰਨ ਵਿਚ ਸਹਾਈ ਹੁੰਦੀਆਂ ਹਨ | ਇਸ ਮੌਕੇ ਡਾ. ਅਵਤਾਰ ਸਿੰਘ ਪੱਪੀ, ਨੰਬਰਦਾਰ ਨਛੱਤਰ ਸਿੰਘ ਢੋਲਣੀਆਂ, ਬੱਬੂ ਢੋਲਣੀਆਂ, ਨੰਬਰਦਾਰ ਗੁਰਪ੍ਰੀਤ ਸਿੰਘ ਬੂਟਾ, ਦੀਦਾਰ ਸਿੰਘ ਢੋਲਣੀਆਂ, ਡਾ. ਕਾਰਜ ਸਿੰਘ ਮਸੀਤਾਂ, ਕੁਲਦੀਪ ਗਰੋਵਰ, ਪਰਮਿੰਦਰ ਸਿੰਘ ਪਿੰਦਾ, ਜਗਦੇਵ ਸਿੰਘ ਦੇਬੂ, ਸਾਹਿਬ ਸਿੰਘ ਮੂਸੇ ਵਾਲਾ, ਡਾ. ਜੋਰਾ ਸਿੰਘ, ਡਾ. ਜੱਗਾ ਸਿੰਘ, ਰਕੇਸ਼ ਕੁਮਾਰ ਡੀ.ਟੀ.ਓ., ਡਾ. ਸ਼ੇਖਰ ਸ਼ਰਮਾ, ਮਨਜੀਤ ਗਰੋਵਰ, ਇਸੂ ਮਲਹੋਤਰਾ, ਦਿਲਬਾਗ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |