ਕੈਪਟਨ ਅਮਰਿੰਦਰ ਸਿੰਘ ਦੀ ਮੋਗਾ ਆਮਦ 'ਤੇ ਭਾਜਪਾ 'ਚ ਭਰਿਆ ਨਵਾਂ ਜੋਸ਼-ਮੁਖ਼ਤਿਆਰ ਸਿੰਘ ਸੰਧੂ
ਅਜੀਤ ਡੈਸਕ
01-11-2025
ਮੋਗਾ, 31 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਰੀਡ ਦੀ ਹੱਡੀ ਦਾ ਸਫਲ ਇਲਾਜ ਕਰਵਾਉਣ ਤੋਂ ਬਾਅਦ ਹੁਣ ਸਿਆਸੀ ਮੈਦਾਨ ਵਿਚ ਪਰਤ ਆਏ ਹਨ ਅਤੇ ਉਨ੍ਹਾਂ ਦੇ ਆਉਣ ਨਾਲ ਭਾਜਪਾ ਅੰਦਰ ਨਵਾਂ ਜੋਸ਼ ਤੇ ਉਤਸ਼ਾਹ ਭਰ ਗਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਕ ਸਫਲ ਤੇ ਸੁਲਝੇ ਹੋਏ ਰਾਜਨੀਤਕ ਨੇਤਾ ਹਨ ਤੇ ਉਹ ਬਤੌਰ ਮੁੱਖ ਮੰਤਰੀ ਵੀ ਪੰਜਾਬ ਅੰਦਰ ਸਫਲਤਾ ਨਾਲ ਕੰਮ ਕਰ ਚੁੱਕੇ ਹਨ ਤੇ ਉਹ ਪੰਜਾਬ ਦੇ ਲੋਕਾਂ ਦੀ ਧੜਕਣ ਵਜੋਂ ਜਾਣੇ ਜਾਂਦੇ ਤੇ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਵਿਚ ਭਾਜਪਾ ਨੂੰ ਹੋਰ ਮਜ਼ਬੂਤੀ ਤੇ ਮਕਬੂਲਤਾ ਮਿਲੇਗੀ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ |
ਜ਼ਿਮਨੀ ਚੋਣ ਤਰਨਤਾਰਨ 'ਤੇ ਬੋਲਦਿਆਂ ਸੰਧੂ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਵਿਚ ਭਾਜਪਾ ਦਾ ਉਮੀਦਵਾਰ ਹਰਜੀਤ ਸਿੰਘ ਸੰਧੂ ਬਾਜ਼ੀ ਮਾਰੇਗਾ ਤੇ ਹਲਕੇ ਅੰਦਰ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ |