15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਵ: ਇੰਦਰਾ ਗਾਂਧੀ ਨੂੰ ਡਾ. ਮਾਲਤੀ ਥਾਪਰ ਵਲੋਂ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 01-11-2025
ਮੋਗਾ, 31 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ 'ਤੇ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕਰਦੇ ਹੋਏ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਇਕ ਸਹੀ ਸ਼ਬਦਾਂ ਦੇ ਵਿਚ ਆਈਰਨ ਲੇਡੀ ਸਨ ਜਿਨ੍ਹਾਂ ਨੇ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਨਕਸ਼ੇ ਨੂੰ ਬਦਲ ਕੇ ਰੱਖ ਦਿੱਤਾ | ਉਨ੍ਹਾਂ ਨੇ ਪੂਰੀ ਤਾਕਤ ਦੇ ਨਾਲ ਬੰਗਲਾਦੇਸ਼ ਦੇ ਨਾਂਅ ਦਾ ਇਕ ਨਵਾਂ ਦੇਸ਼ ਖੜ੍ਹਾ ਕਰਨ ਵਿਚ ਬੜਾ ਯੋਗਦਾਨ ਪਾਇਆ | ਉਨ੍ਹਾਂ ਨੇ ਦੁਖੀ ਤੇ ਗ਼ਰੀਬਾਂ ਅਤੇ ਬੇਸਹਾਰਿਆਂ ਦੀ ਮਦਦ ਕੀਤੀ ਅਤੇ ਹਰ ਆਮ ਆਦਮੀ ਲਈ ਨਵੇਂ-ਨਵੇਂ ਰਸਤੇ ਖੋਲ੍ਹੇ |
ਅੱਜ ਸਾਨੂੰ ਉਨ੍ਹਾਂ ਨੂੰ ਯਾਦ ਕਰਦੇ ਹੋਏ ਇਹ ਪ੍ਰਣ ਲੈਣ ਦੀ ਲੋੜ ਹੈ ਕਿ ਅਸੀਂ ਭਾਰਤ ਦੇਸ਼ ਧਰਮ ਨਿਰਪੱਖ ਅਤੇ ਪ੍ਰਜਾਤੰਤਰਿਕ, ਸਮਾਜਵਾਦ ਵਾਲੇ ਸੰਵਿਧਾਨ ਲਈ ਰੱਖਿਆ ਕਰਾਂਗੇ ਅਤੇ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਾਂਗੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ. ਪਵਨ ਥਾਪਰ ਤੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਦਸਮੇਸ਼ ਨਗਰ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਦੀ ਮੋਗਾ ਆਮਦ 'ਤੇ ਭਾਜਪਾ 'ਚ ਭਰਿਆ ਨਵਾਂ ਜੋਸ਼-ਮੁਖ਼ਤਿਆਰ ਸਿੰਘ ਸੰਧੂ
Ad Position 24