ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬੀ.ਆਈ.ਐਸ. ਗਗੜਾ ਕਾਲਜ ਵਿਖੇ ਡਾ. ਨਰਿੰਦਰ ਕਪਾਨੀ ਦਾ 99ਵਾਂ ਜਨਮ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 02-11-2025
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਜ਼ਿਲ੍ਹੇ ਦੀ ਪ੍ਰਸਿੱਧ ਅਤੇ ਨਾਮਵਰ ਸੰਸਥਾ ਬਾਬਾ ਈਸ਼ਰ ਸਿੰਘ ਸਾਇੰਸ ਅਤੇ ਟੈਕਨਾਲੋਜੀ ਕਾਲਜ ਗਗੜਾ ਵਲੋਂ ਭਾਰਤ ਸਰਕਾਰ ਵਲੋਂ ਸਾਇੰਸ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਪਦਮ ਵਿਭੂਸ਼ਨ ਅਵਾਰਡ ਨਾਲ ਸਨਮਾਨਿਤ ਡਾ. ਨਰਿੰਦਰ ਸਿੰਘ ਕਪਾਨੀ ਦਾ 99ਵਾਂ ਜਨਮ ਦਿਨ ਮਨਾਇਆ ਜਿਸ ਵਿਚ ਪੰਜਾਬ ਅਤੇ ਦੇਸ਼ ਭਰ ਵਿਚੋਂ ਨਾਮਵਰ ਗਾਇਕ ਦਵਿੰਦਰ ਧਾਰੀਆ ਆਸਟ੍ਰੇਲੀਆ ਉਚੇਚੇ ਤੌਰ 'ਤੇ ਪਹੁੰਚੇ | ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਭੱਟੀ ਬਟਾਲਾ, ਜੈਦੀਪ ਸਿੰਘ ਸੰਘਾ ਮੋਗਾ, ਗੁਰਪ੍ਰਵੇਸ਼ ਸਿੰਘ ਸੰਘਾ ਭਾਈਕਾ, ਹਰਪ੍ਰਵੇਸ਼ ਸਿੰਘ ਸੰਘਾ ਭਾਈਕਾ ਤੇ ਬੀ.ਆਈ.ਐਸ. ਕਾਲਜ ਗਗੜਾ ਮੋਗਾ ਦੇ ਐਮ.ਡੀ. ਡਾ. ਦਲਜੀਤ ਸਿੰਘ ਸੰਧੂ ਹੋਰਾਂ ਦੀ ਪਹਿਲਕਦਮੀ ਤੇ ਅਗਾਂਹਵਧੂ ਸੋਚ ਦੀ ਬਦੌਲਤ ਬੀ.ਆਈ.ਐਸ. ਕਾਲਜ ਗਗੜਾ ਜ਼ਿਲ੍ਹਾ ਮੋਗਾ ਵਿਖੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ | ਇਸ ਇਸ ਮੌਕੇ ਡਾ. ਨਰਿੰਦਰ ਸਿੰਘ ਕਪਾਨੀ ਦੇ ਸਕੇ ਭਤੀਜੇ ਚਰਨਜੀਤ ਸਿੰਘ ਕਪਾਨੀ ਤੇ ਭਾਣਜੇ ਬਰਗੇਡੀਅਰ ਜਸਕੀਰਤ ਸਿੰਘ ਸੋਈ ਨੇ ਵੀਡੀਓ ਸੰਦੇਸ਼ ਰਾਹੀਂ ਵਧਾਈਆਂ ਭੇਜੀਆਂ | ਕਾਲਜ ਦੇ ਡਾਇਰੈਕਟਰ ਆਰ.ਪੀ. ਗੁਪਤਾ ਨੇ ਦੱਸਿਆ ਹੈ ਕਿ ਡਾ. ਨਰਿੰਦਰ ਸਿੰਘ ਕਪਾਨੀ ਇਕ ਭਾਰਤੀ ਸਿੱਖ ਅਮਰੀਕੀ ਭੌਤਿਕ ਵਿਗਿਆਨੀ ਸਨ ਜਿਨ੍ਹਾਂ ਨੂੰ ਫਾਈਬਰ ਆਪਟਿਕ ਦੀ ਖੋਜ ਕਰਨ ਦਾ ਸਿਹਰਾ ਅਤੇ ਫਾਈਬਰ ਆਪਟਿਕਸ ਦਾ ਪਿਤਾ ਮੰਨਿਆ ਜਾਂਦਾ ਹੈ | ਉਨ੍ਹਾਂ ਦਾ ਜਨਮ ਮੋਗਾ ਜ਼ਿਲ੍ਹੇ ਵਿਚ ਸੋਢੀ ਪਰਿਵਾਰ ਦੇ ਵਿਚ ਆਪਣੇ ਨਾਨਕੇ ਘਰ ਹੋਇਆ | ਉਨ੍ਹਾਂ ਨੇ ਮੁੱਢਲੀ ਸਿੱਖਿਆ ਦੇਹਰਾਦੂਨ ਦੇ ਸਕੂਲ ਵਿਚੋਂ ਲਈ ਅਤੇ ਸਾਇੰਸ ਟੈਕਨਾਲੋਜੀ ਦੀ ਲਗਨ ਪਿਤਾ ਵਲੋਂ ਦਿੱਤੇ ਗਏ ਗਿਫ਼ਟ ਕੈਮਰੇ ਤੋਂ ਲੱਗੀ | ਬੁਲਾਰਿਆਂ ਵਿਚੋਂ ਡਾ. ਦਲਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਡਾ. ਕਪਾਨੀ ਜੋ ਕਿ ਸਾਡੇ ਮੋਗਾ ਜ਼ਿਲ੍ਹੇ ਦੇ ਜੰਮਪਲ ਅਤੇ ਉੱਘੇ ਵਿਗਿਆਨੀ ਸਨ ਜਿਨ੍ਹਾਂ ਨੇ ਆਪਣੇ ਦੇਸ਼ ਭਾਰਤ ਤੇ ਪੰਜਾਬ ਦੀ ਧਰਤੀ ਦਾ ਨਾਂਅ ਉੱਚਾ ਕੀਤਾ ਪਰ ਅਫ਼ਸੋਸ ਕਿ ਸਾਡੇ ਜ਼ਿਲ੍ਹੇ ਵਿਚ ਉਨ੍ਹਾਂ ਨੂੰ ਕਦੇ ਵੀ ਯਾਦ ਨਹੀਂ ਕੀਤਾ ਗਿਆ | ਉਨ੍ਹਾਂ ਦੀ ਬੇਟੀ ਕਿਰਨ ਕੌਰ ਕਪਾਨੀ ਨੇ ਕਿਹਾ ਕਿ ਪੰਜਾਬ ਦੇ ਹਰੇਕ ਸਕੂਲ ਦੀ ਲਾਇਬ੍ਰੇਰੀ ਵਿਚ ਉਨ੍ਹਾਂ ਦੀ ਤਸਵੀਰ ਹੋਣੀ ਚਾਹੀਦੀ ਹੈ ਅਤੇ ਸਕੂਲ ਵਿਚ ਉਨ੍ਹਾਂ ਦੀ ਜੀਵਨੀ ਦਾ ਵਿਸ਼ਾ ਜ਼ਰੂਰੀ ਹੋਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਡਾ. ਕਪਾਨੀ ਦੇ ਜੀਵਨ ਤੋਂ ਸੇਧ ਲੈ ਸਕੇ | ਡਾ. ਕਪਾਨੀ ਦਾ ਨਾਂਅ ਨੋਬਲ ਪੁਰਸਕਾਰ ਲਈ ਵੀ ਗਿਆ ਸੀ ਤੇ ਭਾਰਤ ਸਰਕਾਰ ਨੇ ਉਨ੍ਹਾਂ ਦੀ ਮੌਤ ਤੋਂ ਬਾਅਦ ਭਾਰਤ ਦੇ ਦੂਜੇ ਸਭ ਤੋਂ ਵੱਡੇ ਅਵਾਰਡ ਪਦਮ ਵਿਭੂਸ਼ਨ ਦੇ ਨਾਲ ਨਿਵਾਜਿਆ ਜਾ ਚੁੱਕਾ ਹੈ | ਇਸ ਮੌਕੇ ਬੀ.ਆਈ.ਐਸ. ਗਰੁੱਪ ਆਫ਼ ਕਾਲਜ ਗਗੜਾ ਜ਼ਿਲ੍ਹਾ ਮੋਗਾ ਦੇ ਡਾਇਰੈਕਟਰ ਡਾ. ਆਰ.ਪੀ. ਗੁਪਤਾ, ਐਮ.ਡੀ. ਡਾ ਦਲਜੀਤ ਸਿੰਘ ਸੰਧੂ, ਮੁੱਖ ਮਹਿਮਾਨ ਐਸ.ਪੀ. ਜੇਲਸ ਇਕਬਾਲ ਬਰਾੜ, ਜੀ.ਐਮ. ਰੋਡਵੇਜ਼ ਐਸ.ਐਸ. ਗਰੇਵਾਲ ਮੋਗਾ, ਲੇਖਕ ਬਲਦੇਵ ਸਿੰਘ ਸੜਕਨਾਮਾ, ਗਿਆਨ ਸਿੰਘ ਮੋਗਾ, ਜੈਦੀਪ ਸਿੰਘ ਸੰਘਾ ਭਾਈਕਾ, ਗੁਰਪਰਵੇਸ਼ ਸੰਘਾ ਭਾਈਕਾ, ਹਰਪਰਵੇਸ਼ ਸੰਘਾ ਭਾਈਕਾ, ਡਾ. ਕਮਲਬੀਰ ਸਿੰਘ ਦਿਉਲ ਨੈਸਲੇ, ਐਸ.ਐਮ.ਓ. ਕੋਟ ਈਸੇ ਖਾਂ ਡਾ. ਰਿਪੁਦਮਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ. ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 6 ਨੂੰ ਤਰਨ ਤਾਰਨ ਵਿਖੇ ਧਰਨੇ ਦਾ ਐਲਾਨ
Ad Position 24
No active advertisement