ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 02-11-2025
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ੳੁੱਘੀ, ਨਾਮਵਰ ਅਤੇ ਗੁਣਾਤਮਿਕ ਸਿੱਖਿਆ ਲਈ ਜਾਣੀ ਜਾਂਦੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਚ ਗੁਰੂ ਨਾਨਕ ਦੇਵ ਜੀ ਦੇ 556ਵੇਂ ਆਗਮਨ ਪੁਰਬ ਨੂੰ ਸਮਰਪਿਤ ਸਮਾਗਮ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਹਿਜ ਪਾਠ ਦੇ ਭੋਗ ਪਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਉਪਰੰਤ ਸਕੂਲ ਦੇ ਬੱਚਿਆਂ ਅਤੇ ਮਿਊਜ਼ਿਕ ਮੈਡਮ ਅਮਨਪ੍ਰੀਤ ਕੌਰ ਵਲੋਂ ਕੀਰਤਨ ਕੀਤਾ ਗਿਆ | ਇਸ ਉਪਰੰਤ ਸਕੂਲ ਦੇ ਬੱਚਿਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ | ਯੂ.ਕੇ.ਜੀ. ਕਲਾਸ ਦੀ ਵਿਦਿਆਰਥਣ ਸੁਰਵੀਨ ਕੌਰ ਨੇ ਮੂਲ ਮੰਤਰ ਵਾਹਿਗੁਰੂ ਦਾ ਪਾਠ ਕੀਤਾ | ਚੌਥੀ ਕਲਾਸ ਦੇ ਅੰਸ਼ਵੀਰ ਸਿੰਘ, ਪ੍ਰਭਦੀਪ ਸਿੰਘ ਨੇ ਸਿੱਖੀ ਜੀਵਨ ਜਾਂਚ 'ਤੇ ਚਾਨਣਾ ਪਾਇਆ | ਸੱਤਵੀਂ ਕਲਾਸ ਦੀ ਵਿਦਿਆਰਥਣ ਗੁਰਨੂਰਪ੍ਰੀਤ ਕੌਰ ਨੇ ਧੁੰਦ ਮਿਟਾਵਣ ਜਗ ਨੂੰ ਤਾਰਨ ਸ਼ਬਦ ਗਾਇਣ ਕੀਤਾ | ਵਿਦਿਆਰਥੀ ਕੋਨਿਕ ਨੇ ਸ਼ਬਦ ਗਾਇਣ ਕੀਤਾ | ਅਰਸ਼ਨੂਰ ਸਿੰਘ ਨੇ ਜੋ ਮਾਗਹਿ ਠਾਕੁਰ ਸ਼ਬਦ ਗਾਇਣ ਕੀਤਾ | ਮਿਊਜ਼ਿਕ ਟੀਚਰ ਰਾਖੀ ਨੇ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਆਏ ਮਿਲਹ ਗੁਰਸਿੱਖ, ਗੁਰੁ ਪੂਰੇ ਮੇਰੀ ਸ਼ਬਦ ਗਾਇਣ ਕੀਤੇ | ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਬੜੀਆਂ ਹੀ ਵਧੀਆਂ ਕਵਿਤਾਵਾਂ ਬੋਲੀਆਂ | ਮਿਊਜ਼ਿਕ ਟੀਚਰ ਅਮਨ ਵਲੋਂ ਬੱਚਿਆਂ ਨਾਲ ਮਿਲ ਕੇ ਸ਼ਬਦ ਗਾਇਣ ਕੀਤੇ | 12ਵੀਂ ਕਲਾਸ ਦੇ ਗੁਰਜੋਤ ਸਿੰਘ ਨੇ ਵੀ ਸ਼ਬਦ ਗਾਇਣ ਕੀਤਾ | ਭਾਈ ਪਿ੍ਤਪਾਲ ਸਿੰਘ, ਸਹਾਇਕ ਭਾਈ ਲਵਪ੍ਰੀਤ ਸਿੰਘ, ਤਬਲਾ ਸਹਾਇਕ ਭਾਈ ਸੁਖਵਿੰਦਰ ਸਿੰਘ ਨੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਐਗਜ਼ੈਕਟਿਵ ਮੈਜਿਸਟਰੇਟ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਦਾਨੀ ਨੇ ਇਸ ਸ਼ੁੱਭ ਅਵਸਰ 'ਤੇ ਸਭਨਾਂ ਨੂੰ ਹਾਰਦਿਕ ਵਧਾਈ ਦਿੱਤੀ ਤੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਧਾਰਨਾ ਕੂੜ ਦੀ ਅੰਧਕਾਰੀ ਅਮਾਵਸ ਵਿਚ ਸੱਚ ਚੰਦਰਮਾ ਦਾ ਚੜ੍ਹਨਾ ਹੈ | ਉਨ੍ਹਾਂ ਨੇ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਕੇ ਛਕਣਾ ਉੱਪਰ ਜ਼ੋਰ ਦਿੱਤਾ ਅਤੇ ਉਹ ਹੀ ਦੁਨੀਆ ਦੇ ਇਕੋ ਇਕ ਪੈਗ਼ੰਬਰ ਹਨ ਜੋ ਕਿ ਸਮੂਹ ਧਰਮਾਂ ਦੇ ਰਹਿਬਰ ਹਨ | ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਮੈਡਮ ਅੰਬਿਕਾ ਦਾਨੀ ਵਲੋਂ ਗੁਰੂ ਜੀ ਦੇ ਜਨਮ ਦਿਹਾੜੇ 'ਤੇ ਗੁਰੂ ਜੀ ਦੇ ਜੀਵਨ ਕਾਲ ਅਤੇ ਉਪਦੇਸ਼ਾਂ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਾਨੂੰ ਇਨ੍ਹਾਂ ਨੂੰ ਅਮਲੀ ਰੂਪ ਵਿਚ ਅਪਣਾਉਣਾ ਚਾਹੀਦਾ ਹੈ | ਅੰਤ ਵਿਚ ਅਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਕੀਤੀ ਗਈ | ਇਸ ਉਪਰੰਤ ਸਾਰੀ ਸੰਗਤ ਨੂੰ ਲੰਗਰ ਵਰਤਾਇਆ ਗਿਆ | ਇਸ ਮੌਕੇ ਚੇਅਰਮੈਨ ਇੰਟਰਨੈਸ਼ਨਲ ਪਬਲਿਕ ਸਕੂਲ ਕੁਲਵੰਤ ਸਿੰਘ ਦਾਨੀ, ਚੇਅਰਮੈਨ ਟੈਗੋਰ ਕਾਲਜ ਸਤਵੰਤ ਸਿੰਘ ਦਾਨੀ, ਮੈਡਮ ਸੁਨੀਤਾ, ਚੇਅਰਮੈਨ ਪਰਮਵੀਰ ਸਿੰਘ ਦਾਨੀ, ਮੈਡਮ ਹਰਲੀਨ ਕੌਰ, ਕੋਆਰਡੀਨੇਟਰ ਇੰਦਰਪ੍ਰਤਾਪ ਸਿੰਘ, ਡਾ. ਦੀਪਿਕਾ ਦਾਨੀ, ਮੈਡਮ ਮਨਜੀਤ ਕੌਰ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 6.5 ਬੈਂਡ ਅਗਲੀ ਖ਼ਬਰ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਪੀ.ਸੀ.ਆਰ. ਮੁਲਾਜ਼ਮਾਂ ਵਲੋਂ ਗਸ਼ਤ
Ad Position 24
No active advertisement