ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 6.5 ਬੈਂਡ

Ad Position 21
No active advertisement
ਅਜੀਤ ਡੈਸਕ 02-11-2025
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਕਰੀਅਰ ਜੋਨ ਮੋਗਾ ਜੋ ਕਿ ਕਈ ਸਾਲਾਂ ਤੋਂ ਪੜ੍ਹਾਈ ਸਬੰਧੀ ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਦੇ ਕੇ ਆਈਲਟਸ ਤੇ ਪੀ.ਟੀ.ਈ. ਦੇ ਬਿਹਤਰੀਨ ਨਤੀਜੇ ਦੇ ਰਹੀ ਹੈ | ਵੱਡੀ ਗਿਣਤੀ ਵਿਚ ਵਿਦਿਆਰਥੀ ਪੂਰੇ ਭਾਰਤ ਵਿਚੋਂ ਇਸ ਸੰਸਥਾ ਦੀ ਮਦਦ ਨਾਲ ਵਧੀਆ ਬੈਂਡ ਸਕੋਰ ਲੈ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ | ਸੰਸਥਾ ਦੇ ਤਜਰਬੇਕਾਰ ਟਰੇਨਰ ਵਿਦਿਆਰਥੀਆਂ ਨੂੰ ਵਧੀਆ ਬੈਂਡ ਲਿਆਉਣ ਵਿਚ ਪੂਰੀ ਮਿਹਨਤ ਕਰ ਰਹੇ ਹਨ | ਐਮ.ਡੀ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਅੱਜ-ਕੱਲ੍ਹ ਦੇ ਬੱਚਿਆਂ ਵਿਚ ਆਈਲਟਸ ਕਰ ਕੇ ਵਧੀਆ ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਦਾ ਉਤਸ਼ਾਹ ਬੜੇ ਜ਼ੋਰਾਂ-ਸ਼ੋਰਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ | ਸੰਸਥਾ ਵਿਦਿਆਰਥੀਆਂ ਨੂੰ ਆਫ਼ਲਾਈਨ ਕਲਾਸਾਂ ਦੇ ਨਾਲ-ਨਾਲ ਆਨਲਾਈਨ ਕਲਾਸਾਂ ਦੀ ਸੁਵਿਧਾ ਵੀ ਦੇ ਰਿਹਾ ਹੈ | ਇਹ ਸੰਸਥਾ ਵਿਦਿਆਰਥੀਆਂ ਦੀ ਉਨ੍ਹਾਂ ਦੇ ਮੁਸ਼ਕਿਲ ਮਡਿਊਲ ਨੂੰ ਨਵੀਆਂ ਟਿਪਸ ਅਤੇ ਟਰੀਕਸ ਨਾਲ ਸੁਧਾਰਨ ਵਿਚ ਮਦਦ ਕਰਦੀ ਹੈ ਤੇ ਨਾਲ ਹੀ ਫ਼ਰੀ ਸੈਸ਼ਨ ਦਿੰਦੀ ਹੈ | ਸੰਸਥਾ ਦੀ ਆਫ਼ਲਾਈਨ ਕਲਾਸ ਦੇ ਵਿਦਿਆਰਥਣ ਗੁਰਤਾਜਪ੍ਰੀਤ ਕੌਰ ਨੇ ਟਰੇਨਰਾਂ ਦੀ ਮਿਹਨਤ ਨਾਲ ਰੀਡਿੰਗ ਵਿਚੋਂ 7, ਲਿਸਨਿੰਗ ਵਿਚੋਂ 6.5, ਸਪੀਕਿੰਗ ਵਿਚੋਂ 6, ਰਾਈਟਿੰਗ ਵਿਚੋਂ 6.5 ਅਤੇ ਓਵਰਆਲ 6.5 ਬੈਂਡ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥਣ ਦੀ ਇਸ ਸਫਲਤਾ 'ਤੇ ਸੰਸਥਾ ਦੇ ਐਮ.ਡੀ. ਅਤੇ ਸੰਸਥਾ ਦੇ ਟਰੇਨਰਾਂ ਨੇ ਵਿਦਿਆਰਥਣ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਰਾਮ ਕਰਮ ਅਕੈਡਮੀ ਧਰਮਕੋਟ ਦਾ ਨਤੀਜਾ ਸੌ ਫੀਸਦੀ ਰਿਹਾ ਅਗਲੀ ਖ਼ਬਰ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ
Ad Position 24
No active advertisement