ਧਰਮਕੋਟ, 1 ਨਵੰਬਰ (ਪਰਮਜੀਤ ਸਿੰਘ)-ਰਾਮ ਕਰਮ ਅਕੈਡਮੀ ਧਰਮਕੋਟ ਜੋ ਕਿ ਮੋਗਾ ਰੋਡ 'ਤੇ ਸਥਿਤ ਹੈ ਦਾ ਬੀ.ਏ., ਐਮ.ਏ. ਪੁਲਿਟੀਕਲ, ਐਮ.ਬੀ.ਏ., ਡੀ.ਐਲ.ਆਈ.ਐਸ. ਦਾ ਨਤੀਜਾ ਸੌ ਫੀਸਦੀ ਰਿਹਾ | ਅਕੈਡਮੀ ਦੇ ਆਏ ਇਸ ਸ਼ਾਨਦਾਰ ਨਤੀਜੇ ਸਬੰਧੀ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਅਮਰਿੰਦਰ ਸਿੰਘ ਸੈਂਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਏ. ਵਿਚ ਅਮਨਦੀਪ ਸਿੰਘ ਨੇ ਪਹਿਲਾ ਅਤੇ ਮਨਪ੍ਰੀਤ ਸਿੰਘ ਨੇ ਦੂਸਰਾ ਅਤੇ ਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ | ਐਮ.ਏ. ਪੰਜਾਬੀ ਵਿਚ ਕਾਜਲ ਨੇ ਪਹਿਲਾ, ਬਲਜਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਐਮ.ਏ. ਇਕਨਾਮਿਕਸ ਵਿਚ ਪਹਿਲਾ ਸਥਾਨ ਸਤਨਾਮ ਸਿੰਘ ਨੇ ਪ੍ਰਾਪਤ ਕੀਤਾ ਹੈ | ਐਮ.ਬੀ.ਏ. ਵਿਚ ਰਾਕੇਸ਼ ਕੁਮਾਰ ਨੇ ਪਹਿਲਾ, ਰਾਜੇਸ਼ ਨੇ ਦੂਸਰਾ ਅਤੇ ਜਗਤਾਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਬੀ.ਐਲ.ਆਈ.ਐਸ. ਦੇ ਵਿਚ ਅਮਨਦੀਪ ਸਿੰਘ ਨੇ ਮੋਗਾ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ ਤੇ ਸੈਂਟਰ ਦਾ ਨਾਂਅ ਰੌਸ਼ਨ ਕੀਤਾ ਹੈ | ਮੈਡਮ ਅਰੋੜਾ ਨੇ ਇਸ ਕਾਮਯਾਬੀ ਦਾ ਸਿਹਰਾ ਮਿਹਨਤੀ ਸਟਾਫ ਨੂੰ ਦਿੱਤਾ ਹੈ | ਡਾਇਰੈਕਟਰ ਅਮਰਿੰਦਰ ਸਿੰਘ ਸੈਂਡੀ ਨੇ ਕਿਹਾ ਕਿ ਹੁਣ ਵਿਦਿਆਰਥੀ ਘਰ ਵਿਚ ਰਹਿ ਕੇ ਵੀ ਪੇਪਰ ਦੇ ਸਕਦਾ ਹੈ | ਉਨ੍ਹਾਂ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਨੂੰ ਫੀਸਾਂ ਵਿਚ ਛੋਟ ਦਿੱਤੀ ਜਾ ਰਹੀ ਹੈ | ਇਸ ਮੌਕੇ ਮਨਜੋਤ ਕੌਰ, ਸਿਮਰਨਜੀਤ ਕੌਰ, ਮਨਵੀਰ ਸਿੰਘ, ਗੁਰਪ੍ਰੀਤ ਸਿੰਘ ਮਨੀ, ਸਮੂਹ ਸਟਾਫ ਮੌਜੂਦ ਸੀ |