ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਯੁਵਕ ਮੇਲੇ 'ਚ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 02-11-2025
ਨਿਹਾਲ ਸਿੰਘ ਵਾਲਾ, 1 ਨਵੰਬਰ (ਸੁਖਦੇਵ ਸਿੰਘ ਖਾਲਸਾ)-ਗੁਰੂ ਨਾਨਕ ਕਾਲਜ ਮੋਗਾ ਵਿਖੇ ਹੋਏ 66ਵੇਂ ਜ਼ੋਨਲ ਯੂਥ ਫੈਸਟੀਵਲ ਅਤੇ ਵਿਰਾਸਤੀ ਮੇਲੇ 'ਚ ਸੰਤ ਦਰਬਾਰਾ ਸਿੰਘ ਕਾਲਜ ਫਾਰ ਵੋਮੈਨ ਲੋਪੋ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਮੁਕਾਬਲਿਆਂ 'ਚ ਭਾਗ ਲੈ ਕੇ ਚੰਗੇ ਸਥਾਨ ਹਾਸਲ ਕੀਤੇ | ਅਰਸ਼ਦੀਪ ਕੌਰ (ਬੀ. ਏ. ਭਾਗ ਤੀਜਾ) ਨੇ ਆਨ ਦੀ ਸਪੋਰਟ ਪੇਂਟਿੰਗ ਅਤੇ ਸਟਿੱਲ ਲਾਈਫ਼, ਡਰਾਇੰਗ 'ਚ ਪਹਿਲਾ ਸਥਾਨ, ਹਰਮਨ ਦੀਪ ਕੌਰ (ਬੀ. ਏ. ਭਾਗ ਤੀਜਾ) ਨੇ ਕਾਰਟੂਨਿੰਗ 'ਚ ਦੂਜਾ ਸਥਾਨ, ਇੰਸਟਾਲੇਸ਼ਨ 'ਚ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ, ਨਵਦੀਪ ਕੌਰ, ਹਰਮਨਦੀਪ ਕੌਰ ਅਤੇ ਮੋਹਪ੍ਰੀਤ ਨੇ ਦੂਜਾ ਸਥਾਨ, ਕੋਲਾਜ ਮੇਕਿੰਗ 'ਚ ਖੁਸ਼ੀ ਪਲਤਾ (ਬੀ. ਕਾਮ. ਭਾਗ ਦੂਜਾ) ਨੇ ਤੀਜਾ ਸਥਾਨ, ਸ਼ਰਨਦੀਪ ਕੌਰ (ਐਮ. ਐਸ. ਸੀ. ਆਈ. ਟੀ.) ਨੇ ਹਿੰਦੀ ਲਿਖਤ ਪ੍ਰਤੀਯੋਗਤਾ 'ਚ ਤੀਜਾ ਸਥਾਨ ਹਾਸਲ ਕਰਦਿਆਂ ਆਪਣੀ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਖੁਸ਼ੀ ਪ੍ਰਗਟ ਕਰਦਿਆਂ ਸੰਤ ਦਰਬਾਰਾ ਸਿੰਘ ਕਾਲਜ ਫਾਰ ਵਿਮੈਨ ਲੋਪੋ ਦੇ ਉਪ ਪ੍ਰਧਾਨ ਬੀਬੀ ਕਰਮਜੀਤ ਕੌਰ, ਮੈਨੇਜਿੰਗ ਡਾਇਰੈਕਟਰ ਭਗੀਰਥ ਸਿੰਘ, ਐਜੂਕੇਸ਼ਨ ਡਾਇਰੈਕਟਰ ਡਾ. ਗੋਬਿੰਦ ਸਿੰਘ ਅਤੇ ਕਾਲਜ ਦੇ ਕੋਆਰਡੀਨੇਟਰ ਡਾ. ਬਲਵਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀਆਂ ਅਤੇ ਇਸ ਸਮੁੱਚੀ ਸਫਲਤਾ ਦਾ ਸਿਹਰਾ ਸਹਾਇਕ ਪ੍ਰੋਫੈਸਰ ਰਮਨਜੀਤ ਕੌਰ ਨੂੰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਹਾਈ ਸਕੂਲ ਵਿਖੇ ਪੰਜਾਬ ਦਿਵਸ ਮਨਾਇਆ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਚ ਮਨਾਇਆ ਰਾਸ਼ਟਰੀ ਏਕਤਾ ਦਿਵਸ
Ad Position 24
No active advertisement