ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦਸਮੇਸ਼ ਹਾਈ ਸਕੂਲ ਵਿਖੇ ਪੰਜਾਬ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 02-11-2025
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਸੰਸਥਾ ਦਸਮੇਸ਼ ਹਾਈ ਸਕੂਲ ਵਿਚ ਅੱਜ ਪੰਜਾਬ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦਿਵਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਇਤਿਹਾਸ, ਵਿਰਸੇ ਅਤੇ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਉਣਾ ਸੀ | ਇਸ ਦੀ ਸ਼ੁਰੂਆਤ ਸਵੇਰ ਦੀ ਵਿਸ਼ੇਸ਼ ਸਭਾ ਨਾਲ ਹੋਈ ਜਿਸ ਵਿਚ ਨੌਵੀਂ ਕਲਾਸ ਦੀ ਵਿਦਿਆਰਥਣ ਜਸ਼ਨਪ੍ਰੀਤ ਵਲੋਂ ਪੰਜਾਬ ਦੋ ਗੌਰਵਮਈ ਇਤਿਹਾਸ ਅਤੇ ਸਭਿਆਚਾਰ 'ਤੇ ਭਾਸ਼ਣ ਦਿੱਤਾ ਗਿਆ | ਇਸ ਮੌਕੇ ਨੌਵੀਂ ਕਲਾਸ ਦੀ ਵਿਦਿਆਰਥਣ ਚਾਹਤ ਵਲੋਂ ਪੰਜਾਬ ਦੇ ਸਬੰਧ ਵਿਚ ਦਿਲਚਸਪ ਸਵਾਲ ਪੁੱਛੇ ਗਏ ਅਤੇ ਅਸ਼ਮੀਤ ਤੇ ਕਰਮਨਜੋਤ ਵਲੋਂ ਪੰਜਾਬ ਦਿਵਸ ਦੇ ਮੌਕੇ ਬਲੈਕ ਬੋਰਡ ਨੂੰ ਸਜਾਇਆ ਗਿਆ | ਸਕੂਲ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਨੇ ਬੱਚਿਆਂ ਤੇ ਸਟਾਫ਼ ਨੂੰ ਇਸ ਸ਼ੁੱਭ ਮੌਕੇ 'ਤੇ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ, ਇਸ ਨੂੰ ਰੋਜ਼ਾਨਾ ਜੀਵਨ ਵਿਚ ਵਰਤਣ ਤੇ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਸਕੂਲ ਸੁਖਾਨੰਦ ਵਿਖੇ 'ਰਾਸ਼ਟਰੀ ਏਕਤਾ ਦਿਵਸ' ਮਨਾਇਆ ਅਗਲੀ ਖ਼ਬਰ ਯੁਵਕ ਮੇਲੇ 'ਚ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
Ad Position 24
No active advertisement