02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 02-11-2025
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ 1 ਨਵੰਬਰ ਦਾ ਦਿਨ ਸਿੱਖ ਕੌਮ ਲਈ ਨਾ ਭੁੱਲਣਯੋਗ ਅਤੇ ਨਾ ਹੀ ਬਖ਼ਸ਼ਣਯੋਗ ਹੈ ਕਿਉਂਕਿ ਇਕ ਨਵੰਬਰ 1966 ਨੂੰ ਇੰਦਰਾ ਗਾਂਧੀ ਨੇ ਪੰਜਾਬ ਸੂਬਾ ਵੱਢ ਕੇ ਦੋ ਹੋਰ ਸੂਬੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਬਣਾ ਦਿੱਤੇ | ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਨਵੇਂ ਸੂਬਿਆਂ ਵਿਚ ਮਿਲਾ ਦਿੱਤੇ | ਭਾਖੜਾ ਡੈਮ ਦਾ ਪ੍ਰਬੰਧ ਵੀ ਕੇਂਦਰ ਨੇ ਆਪਣੇ ਕੋਲ ਰੱਖ ਲਿਆ | ਜਦੋਂ ਅਕਾਲੀ ਦਲ ਵਲੋਂ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਤਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਵਾ ਦਿੱਤਾ ਅਤੇ ਹਜ਼ਾਰਾਂ ਨਿਹੱਥੇ ਲੋਕ ਫ਼ੌਜ ਨੇ ਮਾਰ ਦਿੱਤੇ | 1984 ਤੋਂ ਬਾਅਦ ਅੱਜ ਤੱਕ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ | ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੀ ਜਥੇਬੰਦੀ ਵਲੋਂ 20 ਨਵੰਬਰ 2025 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਸ਼ਹੀਦੀ ਪੁਰਬ ਪਿੰਡ ਡਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ | ਅੱਜ ਪਾਰਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੀਟਿੰਗ ਵਿਚ ਅਰਦਾਸ ਕੀਤੀ ਗਈ ਅਤੇ ਕੈਪਟਨ ਹਰਚਰਨ ਸਿੰਘ ਰੋਡੇ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਗੁਰਲਾਲ ਸਿੰਘ ਧਰਮਕੋਟ, ਭਾਈ ਜਗਤਾਰ ਸਿੰਘ ਮੋਗਾ, ਭਾਈ ਦੀਪ ਸਿੱਧੂ ਮੋਗਾ, ਭਾਈ ਜਗਸੀਰ ਸਿੰਘ ਡਾਲਾ, ਜਿੰਦਰ ਡਾਲਾ, ਜਗਜੀਤ ਸਿੰਘ ਡਾਲਾ, ਗੁਰਜੀਤ ਸਿੰਘ ਨੱਥੂਵਾਲਾ ਜਦੀਦ, ਭੁਪਿੰਦਰ ਸਿੰਘ ਢਿੱਲੋਂ ਈ.ਟੀ.ਓ., ਗੁਰਵਿੰਦਰ ਧੱਲੇਕੇ, ਕੁਲਵੰਤ ਸਿੰਘ ਡਰੋਲੀ, ਸਾਧੂ ਸਿੰਘ ਕੋਰੇਆਣਾ, ਮਨਜਿੰਦਰ ਸਿੰਘ ਧੱਲੇਕੇ, ਰਣਬੀਰ ਸਿੰਘ ਸਰਪੰਚ, ਬਲਦੇਵ ਸਿੰਘ ਸਮਾਲਸਰ, ਬਲਜੀਤ ਸਿੰਘ ਭਾਊ ਧੱਲੇਕੇ, ਸਰਪੰਚ ਜੁਗਰਾਜ ਸਿੰਘ ਮਾਛੀਕੇ, ਬੋਹੜ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਕਪੂਰੇ, ਕੇਵਲ ਰੋਡੇ, ਦਲੀਪ ਸਿੰਘ ਬੱਧਨੀ ਖ਼ੁਰਦ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬਾਂ ਅੰਤਰ-ਰਾਸ਼ਟਰੀ ਦੀ ਕਾਨਫ਼ਰੰਸ ਹਾਂਗਕਾਂਗ ਵਿਚ ਹੋਵੇਗੀ-ਗੋਇਲ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਖੇਤਾਂ ਵਿਚ ਖ਼ੁਦ ਟਰੈਕਟਰ ਚਲਾ ਕੇ ਕਿਸਾਨਾਂ ਨੂੰ ਕੀਤਾ ਪਰਾਲੀ ਪ੍ਰਬੰਧਨ ਲਈ ਪ੍ਰੇਰ...
Ad Position 24
No active advertisement