ਮੋਗਾ, 1 ਨਵੰਬਰ (ਅਸ਼ੋਕ ਬਾਂਸਲ)-ਲਾਇਨਜ਼ ਕਲੱਬਾਂ ਅੰਤਰ-ਰਾਸ਼ਟਰੀ ਦੀ ਸਾਲਾਨਾ ਕਾਨਫ਼ਰੰਸ 3 ਜੁਲਾਈ 2026 ਤੋਂ 7 ਜੁਲਾਈ 2026 ਤੱਕ ਹਾਂਗਕਾਂਗ ਵਿਚ ਹੋ ਰਹੀ ਹੈ | ਇਹ ਜਾਣਕਾਰੀ ਲਾਇਨਜ਼ ਕਲੱਬਾਂ ਜ਼ਿਲ੍ਹਾ 321-ਐਫ ਦੇ ਉਪ ਜ਼ਿਲ੍ਹਾ ਗਵਰਨਰ ਲਾਇਨ ਅਜੇ ਗੋਇਲ, ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਰਵਿੰਦਰ ਗੋਇਲ ਤੇ ਮੋਗਾ ਸੈਂਟਰਲ ਦੇ ਸਕੱਤਰ ਐਸ.ਕੇ. ਬਾਂਸਲ ਨੇ ਦਿੱਤੀ | ਉਨ੍ਹਾਂ ਜ਼ਿਲ੍ਹਾ 321-ਐਫ ਦੀਆਂ ਸਾਰੀਆਂ ਕਲੱਬਾਂ ਨੂੰ ਇਸ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਕਾਨਫ਼ਰੰਸ ਵਿਚ ਸਾਲ 2026-27 ਲਈ ਲਾਇਨਜ਼ ਕਲੱਬਾਂ ਅੰਤਰ-ਰਾਸ਼ਟਰੀ ਦੇ ਪ੍ਰਧਾਨ ਦੀ ਚੋਣ ਵੀ ਕੀਤੀ ਜਾਵੇਗੀ |