ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਸ਼ਿਆਮ ਜਨਮ ਉਤਸਵ ਦੇ ਮੌਕੇ 'ਤੇ ਮੋਗਾ ਸ਼ਹਿਰ ਦੇ ਕੋਟਕਪੂਰਾ ਰੋਡ 'ਤੇ ਸਥਿਤ ਜਲੰਧਰ ਕਾਲੋਨੀ ਦੇ ਸ਼ਿਆਮ ਮੰਦਰ ਵਿਖੇ ਸ਼ਿਆਮ ਸੇਵਾ ਸੁਸਾਇਟੀ ਵਲੋਂ ਸ਼ਿਆਮ ਪ੍ਰਭੂ ਖਾਟੂ ਵਾਲੇ ਨੂੰ ਸਮਰਪਿਤ ਇਕ ਵਿਸ਼ਾਲ ਭਜਨ ਸ਼ਾਮ ਕਰਵਾਈ ਗਈ | ਪਹਿਲਾਂ ਪੰਡਤ ਯੋਗੇਸ਼ ਸ਼ਾਸਤਰੀ ਦੀ ਅਗਵਾਈ ਹੇਠ ਬੀ.ਬੀ.ਐਸ. ਨੇ ਸ਼ਿਆਮ ਦਰਬਾਰ ਵਿਚ ਭਜਨ ਗਾਏ | ਇਸ ਮੌਕੇ ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਡਾ. ਸੀਮਾਂਤ ਗਰਗ, ਡਾ. ਹਰਜੋਤ ਕਮਲ, ਕੌਂਸਲਰ ਗੌਰਵ ਗੁਪਤਾ ਗੁੱਡੂ, ਆਪ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਕੌਂਸਲਰ ਪਾਇਲ ਗਰਗ, ਗੌਰਵ ਗਰਗ, ਸ੍ਰੀ ਰਮਾਇਣ ਪ੍ਰਚਾਰ ਮੰਡਲ ਮੋਗਾ ਦੇ ਪ੍ਰਧਾਨ ਪਵਨ ਸਿੰਗਲਾ, ਸਮਾਜ ਸੇਵੀ ਸੁਸ਼ੀਲ ਮਿੱਡਾ, ਸੌਰਵ ਮਾਛੀਵਾਲ, ਚੇਅਰਮੈਨ ਲਾਲ ਸ਼ਰਮਾ, ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ, ਹੇਮਾ ਬੋਹਤ, ਅਨਮੋਲ ਵੈਲਫੇਅਰ ਕਲੱਬ ਅਤੇ ਸ਼ਿਆਮ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਆਮ ਬਾਬਾ ਦੇ ਦਰਬਾਰ ਵਿਚ ਦਰਬਾਰ ਖੋਲ੍ਹਣ ਤੇ ਦੀਵਾ ਜਗਾਉਣ ਦੀ ਰਸਮ ਅਦਾ ਕੀਤੀ | ਇਸ ਦੌਰਾਨ ਭਜਨ ਗਾਇਕ ਰੌਸ਼ਨ ਕੁਮਾਰ, ਐਡਵੋਕੇਟ ਜੈ ਗੋਇਲ, ਵੰਸ਼ ਵਧਵਾ, ਜੀਤੂ ਸੋਨੀ ਫ਼ਰੀਦਕੋਟ, ਪਰੁਸ਼ ਗਰਗ, ਵੰਸ਼ ਸ਼ਰਮਾ, ਰਾਜੀਵ ਉੱਪਲ ਨੇ ਭਗਵਾਨ ਗਣੇਸ਼ ਦੀ ਪੂਜਾ ਤੇ ਸ਼ਿਆਮ ਦਾ ਗੁਣਗਾਨ ਕਰਕੇ ਭਜਨ ਸ਼ਾਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ ਭੂਸ਼ਨ ਗਰਗ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਪ੍ਰਧਾਨ ਵਿਨੋਦ ਪੋਪਲੀ, ਭੁਪੇਸ਼ ਸ਼ਰਮਾ, ਸੰਜੀਵ ਕੁਮਾਰ ਟੀਟੂ, ਸੁਦਾਮਾ ਪੁਰੀ, ਗਗਨ ਅਰੋੜਾ, ਅਮਨ ਗਰਗੌੜਾ, ਮਿਸ਼ਾਲ ਰਾਜਪਾਲ, ਰਾਜਪਾਲ ਕੌਰ, ਡਾ. ਸਿੰਗਲਾ, ਰਾਜੇਸ਼ ਕੁਮਾਰ ਰਾਜੂ, ਰਾਜੇਸ਼ ਗੋਇਲ, ਰਵੀ ਸਿੰਗਲਾ, ਕਪਿਲ ਕੁਮਾਰ ਖੰਨਾ, ਡਾ. ਰਾਮ ਗੋਪਾਲ ਕੁਮਾਰ, ਰਾਜੇਸ਼ ਸਿੰਗਲਾ, ਜਗਦੀਸ਼ ਬੱਤਰਾ, ਰਾਜੀਵ ਉੱਪਲ, ਪਰੁਸ਼ ਗਰਗ, ਅਸ਼ੋਕ ਕਾਲੜਾ, ਨਰੇਸ਼ ਬਾਂਸਲ, ਵਿਜੇ ਅਰੋੜਾ, ਜੌਨੀ ਸ਼ਰਮਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ ਆਦਿ ਸੰਗਤਾਂ ਹਾਜ਼ਰ ਸਨ |