ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਉੱਘੇ ਬਿਜ਼ਨਸਮੈਨ ਤੇ ਸੁਰਜੀਤ ਆਟੋ ਟਰੈਕਟਰ ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰਪਾਲ ਸਿੰਘ ਬੱਬੂ ਦੇ ਸਤਿਕਾਰਯੋਗ ਪਿਤਾ, ਉੱਘੇ ਬਿਜ਼ਨਸਮੈਨ ਤੇ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਧਰਮਕੋਟ ਭਾਈ ਗੁਰਦੀਪ ਸਿੰਘ, ਡਾ. ਹਰਜਿੰਦਰ ਸਿੰਘ ਦੇ ਭਰਾਤਾ ਤੇ ਉੱਘੇ ਬਿਜ਼ਨਸਮੈਨ ਗੁਰਜੋਤ ਸਿੰਘ ਗਿੱਕੀ, ਇਸ਼ਪ੍ਰੀਤ ਸਿੰਘ ਤੇ ਗੁਰਸ਼ਿਦਕ ਸਿੰਘ ਦੇ ਪੂਜਨੀਕ ਦਾਦਾ ਜੀ ਸੁਰਜੀਤ ਸਿੰਘ (ਬੈਲਟਾਂ ਵਾਲੇ) ਅੱਜ ਸਵੇਰੇ 11 ਵਜੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਦੀਵੀਂ ਵਿਛੋੜਾ ਦੇ ਗਏ | ਉਹ ਪਿਛਲੇ 3-4 ਮਹੀਨਿਆਂ ਤੋਂ ਬਿਮਾਰ ਚੱਲੇ ਆ ਰਹੇ ਸਨ | ਉਹ 90 ਵਰਿ੍ਹਆਂ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਰਵਿੰਦਰਪਾਲ ਸਿੰਘ ਬੱਬੂ, ਗੁਰਜੋਤ ਸਿੰਘ ਗਿੱਕੀ, ਇਸ਼ਪ੍ਰੀਤ ਸਿੰਘ, ਗੁਰਸ਼ਿਦਕ ਸਿੰਘ ਨੇ ਦਿਖਾਈ | ਜ਼ਿਕਰਯੋਗ ਹੈ ਕਿ ਸਵ: ਸੁਰਜੀਤ ਸਿੰਘ 'ਅਜੀਤ' ਉਪ ਦਫ਼ਤਰ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਦੇ ਕੁੜਮ ਸਨ | ਇਸ ਮੌਕੇ ਉਨ੍ਹਾਂ ਦੇ ਸਪੁੱਤਰ ਰਵਿੰਦਰਪਾਲ ਸਿੰਘ ਬੱਬੂ, ਉਨ੍ਹਾਂ ਦੇ ਭਰਾਤਾ ਭਾਈ ਗੁਰਦੀਪ ਸਿੰਘ, ਡਾ. ਹਰਜਿੰਦਰ ਸਿੰਘ, ਗੁਰਜੋਤ ਸਿੰਘ ਗਿੱਕੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਤੇ ਸਵ: ਸੁਰਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ 'ਚ ਅਜੀਤ ਸਿੰਘ ਠੁਕਰਾਲ ਕੌਂਸਲਰ ਜਗਰਾਉਂ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲਰ ਤਲਵੰਡੀ ਭਾਈ, ਸੁੱਚਪਾਲ ਸਿੰਘ ਆੜ੍ਹਤੀ ਤਲਵੰਡੀ ਭਾਈ, ਇੰਦਰਪਾਲ ਸਿੰਘ ਬੱਬੀ ਵਾਈਨ ਕੰਟਰੈਕਟਰ ਤੇ ਉੱਘੇ ਸਮਾਜ ਸੇਵੀ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਗਵਰਧਨ ਪੋਪਲੀ ਸਾਬਕਾ ਕੌਂਸਲਰ, ਬਲਦੇਵ ਸਿੰਘ ਭਾਰਤ ਵਾਲੇ, ਸੰਚਿਤਪ੍ਰੀਤ ਸਿੰਘ ਲੱਕੀ ਮੋਗਾ, ਸੁਰਿੰਦਰ ਸਿੰਘ ਗੋਗਾ ਕੌਂਸਲਰ, ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਕੌਂਸਲਰ, ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨ, ਸ਼ੁਭਮ ਪਲਤਾ, ਗੌਰਵ ਗਰਗ ਐਡਵੋਕੇਟ, ਪਿ੍ੰਸੀਪਲ ਅਸ਼ਵਨੀ ਚਾਵਲਾ, ਚਰਨਦੀਪ ਸਿੰਘ ਮੈਨੇਜਿੰਗ ਡਾਇਰੈਕਟਰ ਕੈਪੀਟਲ ਸਾਈਕਲ ਸਟੋਰ, ਸੁਰਿੰਦਰਪਾਲ ਸਿੰਘ ਇੰਚਾਰਜ 'ਅਜੀਤ' ਉਪ ਦਫ਼ਤਰ ਮੋਗਾ, ਤਰਨਦੀਪ ਸਿੰਘ ਦਮਨ ਆਸਟ੍ਰੇਲੀਆ, ਸਚਿਨ ਗਰਗ, ਗੋਰਾ ਗੋਪਾਲ ਟਰੇਡਿੰਗ, ਲਵੀ ਬੇਦੀ, ਦੇਵਰਾਜ ਲੁਧਿਆਣਾ, ਸੁਨਿਤ ਆਲ ਕੰਪਨੀ, ਦੀਪਕ ਕੁਮਾਰ ਦੀਪੀ, ਗੁਰਦੀਪ ਸਿੰਘ, ਬੱਬੂ ਫ਼ਰੀਦਕੋਟ, ਮਨਮੋਹਨ ਸਿੰਘ ਬਿੰਦਰਾ, ਰਾਕੇਸ਼ ਕੁਮਾਰ, ਅਮਨਦੀਪ ਸਿੰਘ ਮੋਗਾ, ਪਰਮਜੀਤ ਸਿੰਘ ਵਿੱਕੀ ਮਲਹੋਤਰਾ ਸਮਾਜ ਸੇਵੀ, ਰਜਿੰਦਰ ਕੌਰ ਬਾਵਾ, ਰੁਪਿੰਦਰ ਕੌਰ ਕੌਂਸਲਰ, ਪਰਮਜੀਤ ਕੌਰ ਪੰਮੀ, ਗੁਰਿੰਦਰ ਕੌਰ ਡੋਲੀ, ਪ੍ਰੋ. ਤਨਵੀਰ ਕੌਰ ਨੈਨਸੀ, ਪੁਨੀਤ ਕੌਰ ਟਿਮਸੀ ਆਸਟ੍ਰੇਲੀਆ, ਅਵਨੀਤ ਕੌਰ ਸਾਇਨਾ ਜਲੰਧਰ, ਅਭੀਜੋਤ ਕੌਰ, ਗੁਰਪਾਲ ਕੌਰ ਛਾਬੜਾ, ਸਾਬਕਾ ਲੈਕਚਰਾਰ ਕੁਲਵੰਤ ਕੌਰ, ਨੀਲਮ ਅਰੋੜਾ ਪੀ.ਟੀ.ਯੂ., ਅਮਨਦੀਪ ਸਿੰਘ ਮੋਗਾ, ਹਰਪ੍ਰੀਤ ਕੌਰ ਅਰੋੜਾ ਡਾਇਰੈਕਟਰ ਜੀ ਐਜੂਕੇਸ਼ਨ, ਅਮਰਿੰਦਰ ਸਿੰਘ ਸੈਂਡੀ ਡਾਇਰੈਕਟਰ ਜੀ ਐਜੂਕੇਸ਼ਨ ਧਰਮਕੋਟ, ਪ੍ਰੋ. ਕਮਲਜੀਤ ਕੌਰ ਕਮਲ, ਮਾਸਟਰ ਗਗਨਦੀਪ ਸਿੰਘ, ਡਾ. ਦਰਸ਼ਨ ਸਿੰਘ ਅਰੋੜਾ, ਵਿਨੋਦ ਕਟਾਰੀਆ ਮੱਲਾਆਣਾ, ਅਮਨਦੀਪ ਸਿੰਘ ਡੀਪੂ ਵਾਲੇ, ਬਲਜਿੰਦਰ ਸਿੰਘ ਮੌਂਟੀ, ਹਿਨਾ ਅਰੋੜਾ ਆਦਿ ਹਾਜ਼ਰ ਸਨ | ਸਵ: ਸੁਰਜੀਤ ਸਿੰਘ ਦਾ ਅੰਗੀਠਾ ਅੱਜ 3 ਨਵੰਬਰ ਸੋਮਵਾਰ ਨੂੰ ਸਵੇਰੇ 9 ਵਜੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ |