ਮੋਗਾ, 2 ਨਵੰਬਰ (ਅਜੀਤ ਬਿਊਰੋ)-ਸ਼ਹੀਦੀ ਪਾਰਕ ਹਾਲ ਵਿਖੇ ਕਰਵਾਏ ਸਮਾਗਮ ਵਿਚ ਉੱਘੇ ਸਮਾਜ ਸੇਵੀ ਤੇ ਗੋਲਡਨ ਟਰੈਵਲ ਦੇ ਚੇਅਰਮੈਨ ਸੁਭਾਸ਼ ਪਲਤਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | 'ਅਜੀਤ' ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਅਤੇ ਸ਼ਾਖਾ ਦੇ ਸਰਪ੍ਰਸਤ ਐਡਵੋਕੇਟ ਬੋਧਰਾਜ ਮਜੀਠੀਆ ਵਿਸ਼ੇਸ਼ ਮਹਿਮਾਨ ਸਨ | ਸਮਾਗਮ ਦੀ ਪ੍ਰਧਾਨਗੀ ਖੇਤਰੀ ਸਰਪ੍ਰਸਤ ਸੁਨੀਲ ਜੈਨ ਨੇ ਕੀਤੀ | ਅੰਤ ਵਿਚ ਡੀ.ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਸਤਲੁਜ ਟੀਮ ਪਹਿਲੇ ਸਥਾਨ 'ਤੇ ਆਈ, ਗੀਤਾ ਭਵਨ ਪਬਲਿਕ ਸਕੂਲ ਦੀ ਕਾਵੇਰੀ ਟੀਮ ਦੂਜੇ ਸਥਾਨ ਅਤੇ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਨਰਮਦਾ ਟੀਮ ਤੀਜੇ ਸਥਾਨ 'ਤੇ ਆਈ | ਬਾਕੀ ਸਾਰੀਆਂ ਭਾਗੀਦਾਰ ਟੀਮਾਂ ਨੂੰ ਵੀ ਉਤਸ਼ਾਹ ਵਜੋਂ ਯਾਦਗਾਰੀ ਚਿੰਨ੍ਹ, ਤਗਮੇ ਅਤੇ ਸਰਟੀਫਿਕੇਟ ਦਿੱਤੇ ਗਏ | ਖੇਤਰੀ ਸਹਿ-ਗਤੀਵਿਧੀ ਕਨਵੀਨਰ ਡਾ. ਰਾਜੇਸ਼ ਪੁਰੀ ਨੇ ਕਿਹਾ ਕਿ ਇਹ ਕੋਈ ਅਜਿਹਾ ਮੁਕਾਬਲਾ ਨਹੀਂ ਹੈ ਜਿੱਥੇ ਜਿੱਤ ਜਾਂ ਹਾਰ ਕੋਈ ਮਹੱਤਵ ਰੱਖਦੀ ਹੈ ਸਗੋਂ ਇਸ ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਕੂਲ ਪੱਧਰ ਤੋਂ ਸ਼ੁਰੂ ਕਰ ਕੇ ਆਪਣੇ ਦੇਸ਼ ਦੀ ਵਿਆਪਕ ਸਮਝ ਪ੍ਰਦਾਨ ਕਰਨਾ ਹੈ | ਖੇਤਰੀ ਸਰਪ੍ਰਸਤ ਸੁਨੀਲ ਜੈਨ ਨੇ ਇਸ ਮੌਕੇ ਕਿਹਾ ਕਿ ਅੱਜ-ਕੱਲ੍ਹ ਵਿਦਿਆਰਥੀਆਂ ਵਿਚ ਆਮ ਤੌਰ 'ਤੇ ਸਮਾਜਿਕ ਕਦਰਾਂ-ਕੀਮਤਾਂ ਦੀ ਘਾਟ ਹੈ | ਪ੍ਰੋਗਰਾਮ ਦਾ ਸੰਚਾਲਨ ਸੂਬਾਈ ਪ੍ਰਧਾਨ ਮਨੋਜ ਮੋਂਗਾ ਦੁਆਰਾ ਕੀਤਾ ਗਿਆ ਸੀ, ਜਿਨ੍ਹਾਂ ਨੇ ਸ਼ਾਖਾ ਦੀ ਮਹਿਲਾ ਆਗੂ ਨੀਰੂ ਅਗਰਵਾਲ ਦੇ ਨਾਲ ਮਿਲ ਕੇ ਸਟੇਜ ਦਾ ਪ੍ਰਬੰਧਨ ਕੀਤਾ ਅਤੇ ਪੂਰੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਰੱਖਿਆ | ਸ਼ਾਖਾ ਪ੍ਰਧਾਨ ਸੁਧੀਰ ਕੋਹਲੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਭਾਗ ਲੈਣ ਵਾਲੀਆਂ ਸਕੂਲ ਟੀਮਾਂ, ਪਤਵੰਤਿਆਂ ਅਤੇ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਪਿ੍ੰਸੀਪਲ ਰਾਕੇਸ਼ ਸਚਦੇਵਾ ਸੀਨੀਅਰ ਅਹੁਦੇਦਾਰ, ਰਾਕੇਸ਼ ਜੈਸਵਾਲ ਬੁੱਗੀ ਐਮ.ਡੀ. ਜੈਸਵਾਲ ਹੋਟਲ, ਡਾ. ਜੈ ਰਾਮ ਕੱਕੜ ਐਲ.ਆਈ.ਸੀ., ਮਨੋਜ ਮੋਂਗਾ ਪ੍ਰਬੰਧਕ ਸ਼ਾਖਾ ਪੱਧਰੀ, ਨੀਰੂ ਅਗਰਵਾਲ ਆਦਿ ਹਾਜਰ ਸਨ |