ਬਾਘਾ ਪੁਰਾਣਾ, 2 ਨਵੰਬਰ (ਟਿੰਕੂ ਕਾਠਪਾਲ)-ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਸੇਂਟ ਜੌਰਡਨ ਕਾਨਵੈਂਟ ਸਕੂਲ, ਬਾਘਾ ਪੁਰਾਣਾ 'ਚ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਪ੍ਰਦਰਸ਼ਨੀ 'ਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਬੱਚਿਆਂ ਨੇ ਆਪਣੇ ਸਿਰਜਨਾਤਮਕ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਮਨੁੱਖੀ ਫੇਫੜੇ, ਸੂਰਜ ਮੰਡਲ, ਪਾਣੀ ਸ਼ੁੱਧੀ ਕਰਨ ਪ੍ਰਕਿਰਿਆ ਆਦਿ ਨਾਲ ਸੰਬੰਧਿਤ ਬਿਹਤਰੀਨ ਮਾਡਲ ਤੇ ਚਾਰਟ ਤਿਆਰ ਕੀਤੇ | ਇਨ੍ਹਾਂ ਮਾਡਲਾਂ ਰਾਹੀਂ ਵਿਦਿਆਰਥੀਆਂ ਨੇ ਨਵੀਂ ਸਿੱਖਿਆ ਪ੍ਰਾਪਤ ਕੀਤੀ ਤੇ ਵਿਗਿਆਨ ਪ੍ਰਤੀ ਆਪਣੀ ਰੁਚੀ ਨੂੰ ਹੋਰ ਮਜ਼ਬੂਤ ਕੀਤਾ | ਇਸ ਪ੍ਰਦਰਸ਼ਨੀ ਦਾ ਆਯੋਜਨ ਐਕਟੀਵਿਟੀ ਇੰਚਾਰਜ ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਕੀਤਾ ਗਿਆ, ਜਦ ਕਿ ਇਸ ਦਾ ਨਿਰੀਖਣ ਪਿ੍ੰਸੀਪਲ ਸੁਧਾ ਕੇ.ਆਰ., ਸਾਇੰਸ ਅਧਿਆਪਕਾ ਮਨਦੀਪ ਕੌਰ, ਮੀਨੂ ਰਾਣੀ ਤੇ ਵਰਸਾ ਚੰਦਰਨ ਵਲੋਂ ਕੀਤਾ ਗਿਆ | ਪਿ੍ੰਸੀਪਲ ਮੈਡਮ ਸੁਧਾ ਕੇ.ਆਰ. ਨੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਅੱਗੇ ਵੀ ਇਸ ਤਰ੍ਹਾਂ ਦੀਆਂ ਵਿਗਿਆਨਕ ਤੇ ਸਿੱਖਿਅਕ ਪ੍ਰਦਰਸ਼ਨੀਆਂ ਦਾ ਆਯੋਜਨ ਕਰਦਾ ਰਹੇਗਾ, ਤਾਂ ਜੋ ਬੱਚਿਆਂ ਵਿਚ ਸਿੱਖਣ ਦੀ ਪੇ੍ਰਰਨਾ ਹੋਰ ਵਧੇ ਤੇ ਉਨ੍ਹਾਂ ਦੇ ਗਿਆਨ ਦਾ ਵਿਸਥਾਰ ਹੋਵੇ |