16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹਰਚਰਨ ਸਿੰਘ ਕਿਲ੍ਹੇ ਵਾਲਿਆਂ ਦੇ ਸ਼ਰਧਾਂਜਲੀ ਸਮਾਗਮ 'ਚ ਅਨੇਕਾਂ ਹੀ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਦੇ ਫ਼ੁੱਲ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਬੱਧਨੀ ਕਲਾਂ, 2 ਨਵੰਬਰ (ਸੰਜੀਵ ਕੋਛੜ)-ਸਾਬਕਾ ਬਲਾਕ ਸੰਮਤੀ ਮੈਂਬਰ ਹਰਚਰਨ ਸਿੰਘ ਕਿਲ੍ਹੇ ਵਾਲੇ ਵਾਸੀ ਰਾਊਕੇ ਕਲਾਂ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਜੰਡ ਸਾਹਿਬ ਰਾਊਕੇ ਕਲਾਂ ਵਿਖੇ ਹੋਇਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ, ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਟੇਜ ਸਕੱਤਰ ਅਕਾਲੀ ਆਗੂ ਦਵਿੰਦਰ ਸਿੰਘ ਰਣੀਆਂ ਨੇ ਹਰਚਰਨ ਸਿੰਘ ਕਿਲ੍ਹੇ ਵਾਲੇ ਦੇ ਜੀਵਨ 'ਤੇ ਝਾਤ ਪਾਉਂਦੇ ਹੋਏ ਉਨ੍ਹਾਂ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਪਰਿਵਾਰ ਤੇ ਇਲਾਕੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਬਰਜਿੰਦਰ ਸਿੰਘ ਮੱਖਣ ਬਰਾੜ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਆਗੂ ਤੇ ਵਿਧਾਇਕ ਮਨਪੀ੍ਰਤ ਸਿੰਘ ਇਆਲ਼ੀ, ਦਵਿੰਦਰ ਸਿੰਘ ਰਣੀਆਂ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਹਰਚਰਨ ਸਿੰਘ ਕੁਝ ਸਮੇਂ ਤੋਂ ਬਿਮਾਰ ਸਨ, ਪਰ ਉਹ ਹਮੇਸ਼ਾ ਚੜ੍ਹਦੀ ਕਲਾਂ ਵਿਚ ਰਹਿੰਦੇ ਸਨ | ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਐਡਵੋਕੇਟ ਅਮਰਿੰਦਰ ਸਿੰਘ ਸੋਢੀ ਬੁੱਟਰ, ਬੀਬੀ ਨਰਿੰਦਰ ਕੌਰ ਰਣੀਆਂ ਮੈਂਬਰ ਸ਼੍ਰੋਮਣੀ ਕਮੇਟੀ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਬਲਦੇਵ ਸਿੰਘ ਮਾਣੂੰਕੇ, ਅਮਨਦੀਪ ਸਿੰਘ ਬੁੱਟਰ, ਅਮਰਿੰਦਰ ਸਿੰਘ ਵਿੱਕੀ ਰਣੀਆਂ, ਰਜਿੰਦਰਪਾਲ ਸਿੰਘ ਭੋਲਾ ਰਾਊਕੇ, ਸੁਖਬੀਰ ਸਿੰਘ, ਬੂਟਾ ਸਿੰਘ, ਰਤਨ ਸਿੰਘ ਸਾਬਕਾ ਸਰਪੰਚ ਬੱਧਨੀ ਕਲਾਂ, ਧਰਮਿੰਦਰ ਸਿੰਘ ਸੋਨੀ ਲੋਪੋ, ਸੁਖਮੰਦਰ ਸਿੰਘ ਬਰਾੜ, ਜਸਵੰਤ ਸਿੰਘ ਪੱਪੀ ਰਾਊਕੇ ਕਲਾਂ, ਮਾਸਟਰ ਜਸਵਿੰਦਰ ਕੁਮਾਰ ਕਾਕਾ, ਰਵਿੰਦਰ ਸਿੰਘ ਗੋਰਖਾ, ਰੁਪਿੰਦਰ ਸਿੰਘ ਮਿੱਠਾ ਪੰਚ, ਜਗਰਾਜ ਸਿੰਘ ਰਾਊਕੇ ਕਲਾਂ, ਮਨਜੀਤ ਸਿੰਘ ਧੰਮੂ ਕੌਂਸਲਰ ਨਗਰ ਨਿਗਮ, ਗੁਰਜੰਟ ਸਿੰਘ ਰਾਮੂੰਵਾਲਾ, ਪ੍ਰਧਾਨ ਪਲਮਿੰਦਰ ਸਿੰਘ, ਗੁਰਚਰਨ ਸਿੰਘ ਬੀੜ ਰਾਊਕੇ, ਠੇਕੇਦਾਰ ਰਾਣਾ ਰਾਊਕੇ ਆਦਿ ਹਾਜ਼ਰ ਸਨ | ਇਸ ਮੌਕੇ ਅਕਾਲੀ ਦਲ ਵਲੋਂ ਉਨ੍ਹਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਨੂੰ ਵਿਧਾਇਕ ਮਨਪੀ੍ਰਤ ਸਿੰਘ ਇਯਾਲ਼ੀ, ਬਰਜਿੰਦਰ ਸਿੰਘ ਮੱਖਣ ਬਰਾੜ ਤੇ ਹੋਰਨਾਂ ਵਲੋਂ ਪੱੱਗੜੀ ਦੀ ਰਸਮ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਰਾਮਗੰਜ ਮੰਡੀ ਵਿਚ ਤੀਜੇ ਭਗਵਤੀ ਜਾਗਰਣ ਦੇ ਸੱਦਾ ਪੱਤਰ ਕੀਤੇ ਜਾਰੀ ਅਗਲੀ ਖ਼ਬਰ ਸੇਂਟ ਜੌਰਡਨ ਸਕੂਲ 'ਚ ਵਿਗਿਆਨਿਕ ਪ੍ਰਦਰਸ਼ਨੀ
Ad Position 24