ਮੋਗਾ, 2 ਨਵੰਬਰ (ਅਸ਼ੋਕ ਬਾਂਸਲ)-ਮੋਗਾ ਦੀ ਰਾਮਗੰਜ ਮੰਡੀ ਗਲੀ ਨੰਬਰ 4 'ਚ 14 ਨਵੰਬਰ ਨੂੰ ਹੋਣ ਵਾਲੇ ਤੀਜੇ ਭਗਵਤੀ ਜਾਗਰਣ ਲਈ ਕੌਂਸਲਰ ਮਨਜੀਤ ਧੰਮੂ ਤੇ ਹੈਰੀ ਭਿੰਡਰ ਨੇ ਸੱਦਾ ਪੱਤਰ ਜਾਰੀ ਕੀਤੇ | ਇਸ ਮੌਕੇ ਕਲੱਬ ਦੇ ਮੈਂਬਰਾਂ ਸਾਹਿਲ ਵਰਮਾ, ਸਾਹਿਲ ਮੋਂਗਾ, ਦੀਪਕ ਮਨਚੰਦਾ, ਸ਼ੀਤਲ ਕੁਮਾਰ, ਅਮਨ, ਰੋਹਿਤ ਵਰਮਾ, ਗਗਨ ਕੁਮਾਰ, ਅੰਕਿਤ ਚਾਵਲਾ ਤੇ ਵਿਕਾਸ ਧਵਨ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਭਗਵਤੀ ਜਾਗਰਣ ਵਿਚ ਵੱਧ ਚੜ੍ਹ ਕੇ ਪਹੁੰਚੋ ਤੇ ਮਹਾਮਾਈ ਦਾ ਗੁਣਗਾਨ ਕਰੋ | ਉਨ੍ਹਾਂ ਕਿਹਾ ਕਿ ਇਸ ਜਾਗਰਣ ਵਿਚ ਭਜਨ ਗਾਇਕਾਂ ਵਲੋਂ ਸੁੰਦਰ ਭਜਨ ਨਾਲ ਮਾਂ ਦਾ ਗੁਣਗਾਨ ਕਰਨਗੇ ਤੇ ਇਸ ਦੌਰਾਨ ਲੰਗਰ ਦਾ ਪ੍ਰਸ਼ਾਦ ਅਤੁੱਟ ਵੰਡਿਆ ਜਾਵੇਗਾ |