01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਕੇ ਕੇਂਦਰ ਸਰਕਾਰ ਨੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ-ਚੇਅਰਮੈਨ ਬਰਿੰਦਰ ਮਧੇਕੇ

Ad Position 21
No active advertisement
ਅਜੀਤ ਡੈਸਕ 04-11-2025
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਦੋ ਦਿਨ ਪਹਿਲਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਹਥਿਆਉਣ ਲਈ ਇਕ ਗ਼ੈਰ-ਸੰਵਿਧਾਨਕ ਨੋਟੀਫ਼ਿਕੇਸ਼ਨ ਜਾਰੀ ਕਰਕੇ ਸੈਨੇਟ ਨੂੰ ਭੰਗ ਕਰ ਕੇ ਪੰਜਾਬ ਵਿਰੋਧੀ ਹੋਣ ਦਾ ਇਕ ਹੋਰ ਸਬੂਤ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਅਤੇ ਆਪ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮਿ੍ਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | 'ਆਪ' ਆਗੂਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦਾ ਐਕਟ 1947 ਵਿਚ ਪਾਸ ਹੋਇਆ ਅਤੇ 1 ਨਵੰਬਰ 1966 ਨੂੰ ਇਸ ਐਕਟ ਅਧੀਨ ਸੈਨੇਟ ਦੇ ਕੰਮਕਾਜ ਅਤੇ ਪ੍ਰਬੰਧ ਦਾ ਗਠਨ ਹੋਇਆ | ਕੇਂਦਰ ਦੀ ਭਾਜਪਾ ਸਰਕਾਰ ਨੇ ਗ਼ੈਰ-ਸੰਵਿਧਾਨਕ ਤਰੀਕੇ ਨਾਲ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਭੰਗ ਕਰਨ ਦਾ ਫ਼ੈਸਲਾ ਲਿਆ ਹੈ ਜਦ ਕਿ ਨਾ ਤਾਂ ਵਿਧਾਨ ਸਭਾ ਅਤੇ ਨਾ ਹੀ ਸੰਸਦ ਵਿਚੋਂ ਇਸ ਦੀ ਕੋਈ ਮਨਜ਼ੂਰੀ ਲਈ ਗਈ ਜਦ ਕਿ ਇਸ ਵਿਚ ਕਿਸੇ ਵੀ ਸੋਧ ਨੂੰ ਕਰਨ ਦੇ ਅਧਿਕਾਰ ਦੋਵੇਂ ਸਦਨਾਂ ਕੋਲ ਹਨ | ਭਾਜਪਾ ਸਰਕਾਰ ਨੇ ਪਹਿਲਾਂ ਵੀ ਸੈਨੇਟ ਵਿਚ ਸੰਨ੍ਹ ਲਾਉਣ ਲਈ ਹਰਿਆਣਾ ਦੇ ਦਰਜਨ ਤੋਂ ਜ਼ਿਆਦਾ ਕਾਲਜਾਂ ਨੂੰ ਮੈਂਬਰ ਬਣਾਉਣ ਲਈ ਪੰਜਾਬ ਯੂਨੀਵਰਸਿਟੀ ਦੀ ਸੈਨੇਟ 'ਤੇ ਦਬਾਅ ਬਣਾਇਆ ਸੀ | ਹਰਿਆਣਾ ਦੇ ਕਾਲਜ ਐਡ ਕਰਾਉਣ ਦਾ ਕਾਰਨ ਸਿਰਫ਼ ਸੈਨੇਟ ਵਿਚ ਆਪਣੇ ਮੈਂਬਰਾਂ ਦੀ ਗਿਣਤੀ ਵਧਾਉਣੀ ਸੀ | ਚੇਅਰਮੈਨ ਮਧੇਕੇ ਤੇ ਖ਼ਾਲਸਾ ਦੀਨਾ ਸਾਹਿਬ ਨੇ ਦੱਸਿਆ ਕਿ ਭਾਜਪਾ ਦੀ ਪੰਜਾਬ ਪ੍ਰਤੀ ਅੰਦਰਲੀ ਨਫ਼ਰਤ ਉਦੋਂ ਸਾਬਤ ਹੋਈ ਜਦੋਂ ਇਨ੍ਹਾਂ ਨੇ ਸੈਨੇਟ ਭੰਗ ਕਰਨ ਦਾ ਦਿਨ ਵੀ 1 ਨਵੰਬਰ ਚੁਣਿਆ ਜਿਸ ਦਿਨ ਸਾਰੇ ਪੰਜਾਬ ਵਾਸੀ ਪੰਜਾਬ ਦਿਵਸ ਮਨਾ ਰਹੇ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਪਤਾਨ ਹਰਮਨਪ੍ਰੀਤ ਕੌਰ ਨੂੰ ਮਹਿਲਾ ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੱਤੀ ਅਗਲੀ ਖ਼ਬਰ ਗੁਰੂ ਘਰ ਓਸਲੋ (ਨਾਰਵੇ) ਵਿਖੇ ਨਿਸ਼ਾਨ ਸਾਹਿਬ ਦੇ ਚੋਲ਼ੇ ਬਦਲੇ ਗਏ <br/>
Ad Position 24