ਮੋਗਾ, 3 ਨਵੰਬਰ (ਜਸਪਾਲ ਸਿੰਘ ਬੱਬੀ, ਸੁਰਿੰਦਰਪਾਲ ਸਿੰਘ)-ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਸ਼ਹਿਰ ਦੀਆਂ ਸਿੱਖ ਸੰਗਤਾਂ, ਧਾਰਮਿਕ ਸੰਸਥਾਵਾਂ, ਇਸਤਰੀ ਸਤਿਸੰਗ ਸਭਾਵਾਂ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਕਲਗ਼ੀਧਰ ਦੱਤ ਰੋਡ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ ਨਾਨਕ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਦੱਤ ਰੋਡ ਮੋਗਾ ਤੋਂ ਅਰਦਾਸ ਬੇਨਤੀ ਤੇ ਹੁਕਮਨਾਮਾ ਸਾਹਿਬ ਦੀ ਬਖ਼ਸ਼ਿਸ਼ ਪ੍ਰਾਪਤੀ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੂਰਨ ਖ਼ਾਲਸਾਈ ਰਵਾਇਤਾਂ ਨਾਲ ਆਰੰਭ ਹੋਇਆ | ਇਸ ਮੌਕੇ ਬਲਜੀਤ ਸਿੰਘ ਵਿੱਕੀ ਪ੍ਰਧਾਨ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ, ਬਲਜਿੰਦਰ ਸਿੰਘ ਸਹਿਗਲ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਗੁਰੂ ਨਾਨਕ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਜੀ.ਟੀ. ਰੋਡ, ਬੱਸ ਸਟੈਂਡ ਮੇਨ ਚੌਂਕ ਤੋਂ ਲੰਘਦਾ ਹੋਇਆ ਰੇਲਵੇ ਫਾਟਕ ਪਾਰ ਕਰਦੇ ਹੋਏ ਡਾ. ਸ਼ਾਮ ਲਾਲ ਚੌਂਕ, ਗੁਰਦੁਆਰਾ ਅਕਾਲਸਰ ਤੋਂ ਗੁਰਦੁਆਰਾ ਨਾਮਦੇਵ ਭਵਨ ਤੋਂ ਜੀ.ਟੀ. ਰੋਡ ਤੋਂ ਹੋ ਕੇ ਦੱਤ ਰੋਡ ਮੋੜ ਤੋਂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਪੁੱਜ ਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਇਕਬਾਲ ਸਿੰਘ ਵਲੋਂ ਲਏ ਗਏ ਹੁਕਮਨਾਮੇ ਉਪਰੰਤ ਸੰਪੂਰਨਤਾ ਹੋਈ | ਨਗਰ ਕੀਰਤਨ ਦੇ ਰਸਤੇ ਨੂੰ ਸਵਾਗਤੀ ਗੇਟ ਲਗਾ ਕੇ ਬੜੇ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ | ਸ਼ਹਿਰ ਦੇ ਵੱਖ-ਪੜਾਵਾਂ ਤੇ ਸੰਗਤਾਂ ਵਲੋਂ ਲੱਡੂਆਂ, ਫਰੂਟ ਜਲ-ਪਾਣੀ ਅਤੇ ਦੁੱਧ ਦੇ ਲੰਗਰ ਲਗਾ ਕੇ ਨਗਰ ਕੀਰਤਨ ਦੇ ਸਵਾਗਤ ਬੜੇ ਹੀ ਉਤਸ਼ਾਹ ਨਾਲ ਕੀਤੇ ਗਏ | ਨਗਰ ਕੀਰਤਨ ਵਿਚ ਸ਼ਾਮਲ ਇਸਤਰੀ ਸਤਿਸੰਗ ਸਭਾਵਾਂ ਦੇ ਸ਼ਬਦੀ ਜਥਿਆਂ ਨੇ ਕੀਰਤਨ ਕੀਤਾ | ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ | ਬਲਜੀਤ ਸਿੰਘ ਵਿੱਕੀ ਪ੍ਰਧਾਨ ਅਤੇ ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ ਨੇ ਧੰਨਵਾਦ ਕੀਤਾ | ਨਗਰ ਕੀਰਤਨ ਮੌਕੇ ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਮੋਗਾ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਸੰਤੋਖ ਸਿੰਘ ਨੈਸਲੇ, ਗੁਰਜੰਟ ਸਿੰਘ ਰਾਮੂੰਵਾਲਾ ਅਕਾਲੀ ਆਗੂ, ਬਲਜੀਤ ਸਿੰਘ ਵਿੱਕੀ ਪ੍ਰਧਾਨ, ਬਲਦੇਵ ਸਿੰਘ ਛਾਬੜਾ, ਗੁਰਮੇਜਰ ਸਿੰਘ ਬਲਜਿੰਦਰ ਸਿੰਘ ਸਹਿਗਲ, ਸਤਨਾਮ ਸਿੰਘ ਬੀ.ਏ., ਬਲਬੀਰ ਸਿੰਘ ਰਾਮੂੰਵਾਲਾ, ਸੁਖਚੈਨ ਸਿੰਘ ਰਾਮੂੰਵਾਲਾ, ਪੁਨੀਤਪਾਲ ਸਿੰਘ ਸੱਗੂ, ਕੀਰਤ ਸੱਗੂ, ਬਲਵਿੰਦਰ ਸਿੰਘ ਦੌਲਤਪੁਰਾ, ਸਤਪਾਲ ਸਿੰਘ ਕੰਡਾ, ਪੂਰਨ ਭਗਤ ਸਿੰਘ, ਹਰਪਾਲ ਸਿੰਘ ਸਹਾਰਨ, ਵਿਪਨ ਓਕਾੜਾ, ਐਸ.ਆਈ. ਸੁਖਮੰਦਰ ਸਿੰਘ, ਏ.ਐਸ.ਆਈ. ਮਹਿੰਦਰ ਸਿੰਘ, ਏ.ਐਸ.ਆਈ. ਦਲਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਵਿੰਦਰ ਸਿੰਘ ਟੱਕਰ, ਇਸ਼ਾਨ ਸਿੰਘ, ਹੈਪੀ ਖ਼ਾਲਸਾ, ਗੁਰਸੇਵਕ ਸਿੰਘ ਸੰਨਿਆਸੀ, ਜਸਵੰਤ ਸਿੰਘ ਗਿੱਲ, ਹਰਨੇਕ ਸਿੰਘ ਦਾਰਾਪੁਰ, ਜਗਸੀਰ ਸਿੰਘ ਮਾਨ, ਅਮਰੀਕ ਸਿੰਘ ਬਾਰਦਾਨੇ ਵਾਲੇ, ਅਮਰਜੀਤ ਸਿੰਘ ਬਾਵਾ, ਭਾਈ ਲਖਵੀਰ ਸਿੰਘ ਮੋਗਾ ਪ੍ਰਚਾਰਕ, ਬਲਜਿੰਦਰ ਸਿੰਘ ਧਾਲੀਵਾਲ, ਹਰਵਿੰਦਰ ਸਿੰਘ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਸੁਰਿੰਦਰ ਸਿੰਘ ਚਾਨਾ, ਨਿਰਵੈਲ ਸਿੰਘ ਢਿੱਲੋਂ, ਚਰਨ ਸਿੰਘ ਹੈੱਡ ਗ੍ਰੰਥੀ, ਭੋਲਾ ਸਿੰਘ ਗ੍ਰੰਥੀ ਸਮੇਤ ਸੰਗਤਾਂ ਸ਼ਾਮਿਲ ਸਨ |