31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਸਰ ਕਾਉਂਕੇ ਤੋਂ ਮੋਗਾ ਪੁੱਜੇ ਨਗਰ ਕੀਰਤਨ ਦਾ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 04-11-2025
ਮੋਗਾ, 3 ਨਵੰਬਰ (ਗੁਰਤੇਜ ਸਿੰਘ ਬੱਬੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਦੇ 155ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਬਾਬਾ ਤਾਰਾ ਸਿੰਘ ਠਾਠ ਗੁਰੂਸਰ ਕਾਉਂਕੇ ਤੋਂ ਚੱਲਕੇ ਨਗਰ ਕੀਰਤਨ ਦੇ ਮੋਗਾ ਪੁੱਜਣ 'ਤੇ ਗੁਰੂ ਨਾਨਕ ਮੋਦੀ ਖਾਨਾ ਸੰਸਥਾ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਅਤੇ ਸੰਗਤਾਂ ਲਈ ਚਾਹ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ | ਸੰਸਥਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੇ ਦੱਸਿਆ ਕਿ ਮਹਾਨ ਨਗਰ ਕੀਰਤਨ ਹਰ ਸਾਲ ਜਦ ਮੋਗਾ ਪੁੱਜਦਾ ਹੈ ਤਾਂ ਉਹ ਨਗਰ ਕੀਰਤਨ ਦਾ ਸਵਾਗਤ ਕਰਕੇ ਗੁਰੂ ਮਹਾਰਾਜ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੇ ਹਨ | ਇਸ ਮੌਕੇ ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਗੁਰਚਰਨ ਸਿੰਘ ਹੀਰੋ ਹਾਂਡਾ, ਹਰਦੇਵ ਸਿੰਘ ਚਾਨਾ, ਸੁਰੇਸ਼ ਅਰੋੜਾ, ਹਰਜਿੰਦਰ ਸਿੰਘ, ਰਾਜੂ ਮਹੇਸ਼ਰੀ, ਮੌਲਵੀ ਮੁਹੰਮਦ ਰਮਜ਼ਾਨ, ਬਲਦੇਵ ਸਿੰਘ ਸ਼ੇਰੇ ਪੰਜਾਬ ਕਲਾਥ, ਸੁਮਿੱਤਰ ਸਿੰਘ ਨੈਸਲੇ, ਦਰਸ਼ਨ ਸਿੰਘ ਸ਼ੀਸ਼ਿਆਂ ਵਾਲੇ, ਕਾਲਾ ਮਾਲਵਾ ਫਾਈਨਾਂਸ, ਗੁਰਵਿੰਦਰ ਸਿੰਘ ਗੁੱਨੂ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਪਸ਼ੂ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 2 ਦੀ ਮੌਤ ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ 8 ਨੂੰ ਜਨਰਲ ਕੌਂਸਲ ਕਰ ਕੇ ਕੀਤਾ ਜਾਵੇਗਾ ਸੰਘਰਸ਼ ਦਾ ਐਲਾਨ
Ad Position 24