ਅਜੀਤਵਾਲ, 3 ਨਵੰਬਰ (ਹਰਦੇਵ ਸਿੰਘ ਮਾਨ)-ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਭਾਰਦਵਾਜ ਦੀ ਰਹਿਨੁਮਾਈ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰ ਸ਼ਰਮਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਤੇ ਜ਼ਿਲ੍ਹਾ ਸਪੋਰਟਸ ਕਮੇਟੀ ਦੀ ਦੇਖ ਰੇਖ ਹੇਠ ਸਰਕਾਰੀ ਕਾਲਜ ਢੁੱਡੀਕੇ ਵਿਖੇ ਹੋ ਰਹੀਆਂ 69 ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਹਾਕੀ ਦੇ 17 ਸਾਲਾਂ ਲੜਕੇ ਤੇ ਲੜਕੀਆਂ ਦੇ ਹੋਣ ਜਾ ਰਹੇ ਮੈਚਾਂ ਲਈ ਪ੍ਰਬੰਧਾਂ ਦਾ ਜਾਇਜ਼ਾ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਵਲੋਂ ਲਿਆ ਗਿਆ | ਬਲਵਿੰਦਰ ਸਿੰਘ ਬੈਂਸ ਤੇ ਪੈੱ੍ਰਸ ਸਕੱਤਰ ਸਪੋਰਟਸ ਰੁਪਿੰਦਰ ਸਿੰਘ ਚਾਹਲ ਨੇ ਦੱਸਿਆ ਕਿ 69 ਵੀਂਆਂ 17 ਸਾਲਾਂ ਲੜਕੇ ਤੇ ਲੜਕੀਆਂ ਦੇ ਪੰਜਾਬ ਰਾਜ ਦੇ ਹਾਕੀ ਦੇ ਟੂਰਨਾਮੈਂਟ ਸਰਕਾਰੀ ਕਾਲਜ ਢੁੱਡੀਕੇ ਦੇ ਐਸਟੋਟਰਫ ਮੈਦਾਨ ਉੱਪਰ ਮਿਤੀ 6 ਨਵੰਬਰ ਤੋਂ 14 ਨਵੰਬਰ ਤੱਕ ਹੋਣਗੇ | 6 ਨਵੰਬਰ ਤੋਂ 10 ਨਵੰਬਰ ਤੱਕ ਲੜਕੀਆਂ ਦੇ ਹਾਕੀ ਦੇ ਮੈਚ ਤੇ 11 ਨਵੰਬਰ ਤੋਂ 14 ਨਵੰਬਰ ਤੱਕ ਲੜਕਿਆਂ ਦੇ ਹਾਕੀ ਮੈਚ ਕਰਵਾਏ ਜਾਣਗੇ | ਇਨ੍ਹਾਂ ਖੇਡਾਂ ਦਾ ਉਦਘਾਟਨ 6 ਨਵੰਬਰ ਨੂੰ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੁਆਰਾ 10 ਵਜੇ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਬਲਵਿੰਦਰ ਸਿੰਘ ਬੈਂਸ, ਪੈੱ੍ਰਸ ਸਕੱਤਰ ਰੁਪਿੰਦਰ ਸਿੰਘ ਚਾਹਲ, ਰਾਕੇਸ਼ ਕੁਮਾਰ ਇੰਚਾਰਜ, ਸਤਨਾਮ ਸਿੰਘ ਸੋਨੀ, ਗੁਰਤੇਜ ਸਿੰਘ ਪੀ.ਟੀ.ਆਈ., ਜੁਗਰਾਜ ਸਿੰਘ ਸੋਨੀ, ਸੰਦੀਪ ਕੁਮਾਰ, ਹਰਜੀਤ ਸਿੰਘ ਕਲੱਬ ਮੈਂਬਰ, ਮਨਜੀਤ ਸਿੰਘ ਕਲੱਬ ਮੈਂਬਰ, ਕਮਲਜੀਤ ਸਿੰਘ ਲਾਲੀ ਕਲੱਬ ਮੈਂਬਰ, ਬਲਦੀਪ ਸਿੰਘ ਕੋਚ, ਪ੍ਰੋ. ਮੇਜਰ ਸਿੰਘ, ਪ੍ਰੋ. ਸੁਮੀਤ ਸਿੰਘ ਆਦਿ ਹਾਜ਼ਰ ਸਨ |