31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮੋਗਾ ਦੇ 3 ਖਿਡਾਰੀ ਪੰਜਾਬ ਸਟੇਟ ਅੰਡਰ-19 ਟੀਮ ਦੇ ਪ੍ਰੋਬੇਬਲਜ਼ 'ਚ ਚੁਣੇ ਗਏ-ਕਮਲ ਅਰੋੜਾ

Ad Position 21
No active advertisement
ਅਜੀਤ ਡੈਸਕ 04-11-2025
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਜੂਨੀਅਰ ਕ੍ਰਿਕਟ ਕਮੇਟੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਮੋਗਾ ਜ਼ਿਲ੍ਹੇ ਦੇ 3 ਖਿਡਾਰੀਆਂ ਹਰੀਸ਼ ਕੁਮਾਰ, ਸਾਗਰ ਈਸ਼ਵਰ ਖੱਤਰੀ ਤੇ ਰਾਘਵ ਸਿੰਗਲਾ ਨੂੰ ਆਉਣ ਵਾਲੀ ਇੰਟਰ ਸਟੇਟ ਅੰਡਰ-19 (ਡੇਜ਼) ਟੂਰਨਾਮੈਂਟ 2025-26 ਲਈ ਪੰਜਾਬ ਸਟੇਟ ਅੰਡਰ-19 ਟੀਮ ਦੇ ਪ੍ਰੋਬੇਬਲਜ਼ ਵਜੋਂ ਚੁਣਿਆ ਗਿਆ ਹੈ | ਇਹ ਪ੍ਰੋਬੇਬਲ ਖਿਡਾਰੀ 4 ਨਵੰਬਰ ਤੋਂ 11 ਨਵੰਬਰ 2025 ਤੱਕ ਅੰਮਿ੍ਤਸਰ ਵਿਚ ਹੋਣ ਵਾਲੇ ਕੈਂਪ ਦੌਰਾਨ ਦੋ ਟੀਮਾਂ 'ਚ ਵੰਡੇ ਜਾਣਗੇ ਤੇ ਆਪਸ 'ਚ ਪ੍ਰੈਕਟਿਸ/ਚੋਣ ਮੈਚ ਖੇਡਣਗੇ | ਇਸ ਮੌਕੇ ਡਾ. ਸੰਜੀਵ ਸੈਣੀ ਪੈਟਰਨ, ਰਵਿੰਦਰ ਸਿੰਘ ਪ੍ਰਧਾਨ, ਰਾਜੀਵ ਕੁਮਾਰ ਜੁਆਇੰਟ ਸਕੱਤਰ, ਪ੍ਰਦੀਪ ਮੋਂਗਾ, ਸਨੀ ਮਨਚੰਦਾ ਤੇ ਕਮਲ ਅਰੋੜਾ ਮੈਂਬਰ ਅਪੈਕਸ ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਨੇ ਖਿਡਾਰੀਆਂ ਦੀ ਚੋਣ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮੋਗਾ ਦੇ ਨੌਜਵਾਨ ਖਿਡਾਰੀਆਂ ਨੇ ਹਮੇਸ਼ਾ ਆਪਣੀ ਮਿਹਨਤ, ਸਮਰਪਣ ਤੇ ਖੇਡ ਪ੍ਰਤੀ ਜੋਸ਼ ਨਾਲ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਕੋਚ ਮਨਜੀਤ ਕੁਮਾਰ, ਬੇਅੰਤ ਸਿੰਘ ਢਿੱਲੋਂ, ਹਰਸ਼ਦੀਪ ਸਿੰਘ, ਕਪਿਲ ਦੇਵ ਤੇ ਹਰਸਿਮਰਨ ਸਿੰਘ ਨੇ ਵੀ ਚੁਣੇ ਗਏ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਐਂਡ ਟਰਾਂਸਕੋ ਸਰਕਲ ਫ਼ਰੀਦਕੋਟ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ
Ad Position 24