30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

–ਸੇਵਾ ਮੁਕਤੀ ’ਤੇ ਵਿਸ਼ੇਸ਼– ਲੈਕਚਰਾਰ ਕੁਲਦੀਪ ਸਿੰਘ ਗਿੱਲ

ਮੋਗਾ, 30 ਅਗਸਤ-ਪਿੰਡ ਰੌਲੀ ਜ਼ਿਲ੍ਹਾ ਮੋਗਾ ਦੇ ਵਸਨੀਕ ਵਧੀਆ ਸੁਭਾਅ ਦੇ ਮਾਲਕ, ਮਿਹਨਤੀ ਅਤੇ ਸਫਲ ਅਧਿਆਪਕ ਕੁਲਦੀਪ ਸਿੰਘ ਗਿੱਲ ਆਪਣੀ 29 ਸਾਲ ਦੇ ਲਗ-ਪਗ ਸ਼ਾਨਦਾਰ ਅਤੇ ਬੇਦਾਗ਼ ਅਧਿਆਪਨ ਸੇਵਾ ਨਿਭਾਉਣ ਉਪਰੰਤ ਅੱਜ ਮਿਤੀ 31 ਅਗਸਤ 2026 ਨੂੰ ਪੀ. ਐਮ.

Ad Position 21
No active advertisement
ਲੈਕਚਰਾਰ ਕੁਲਦੀਪ ਸਿੰਘ ਗਿੱਲ 31-08-2026
ਮੋਗਾ, 30 ਅਗਸਤ-ਪਿੰਡ ਰੌਲੀ ਜ਼ਿਲ੍ਹਾ ਮੋਗਾ ਦੇ ਵਸਨੀਕ ਵਧੀਆ ਸੁਭਾਅ ਦੇ ਮਾਲਕ, ਮਿਹਨਤੀ ਅਤੇ ਸਫਲ ਅਧਿਆਪਕ ਕੁਲਦੀਪ ਸਿੰਘ ਗਿੱਲ ਆਪਣੀ 29 ਸਾਲ ਦੇ ਲਗ-ਪਗ ਸ਼ਾਨਦਾਰ ਅਤੇ ਬੇਦਾਗ਼ ਅਧਿਆਪਨ ਸੇਵਾ ਨਿਭਾਉਣ ਉਪਰੰਤ ਅੱਜ ਮਿਤੀ 31 ਅਗਸਤ 2026 ਨੂੰ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧਰਮਕੋਟ (ਮੋਗਾ) ਤੋਂ ਬਤੌਰ ਲੈਕਚਰਾਰ ਗਣਿਤ ਸੇਵਾ ਮੁਕਤ ਹੋ ਰਹੇ ਹਨ। ਇਨ੍ਹਾਂ ਦਾ ਜਨਮ 3 ਅਗਸਤ 1968 ਨੂੰ ਪਿਤਾ ਉਜਾਗਰ ਸਿੰਘ ਅਤੇ ਮਾਤਾ ਸਰਦਾਰਨੀ ਜੰਗੀਰ ਕੌਰ ਦੇ ਘਰ ਪਿੰਡ ਰੌਲੀ ਵਿਖੇ ਹੋਇਆ। ਇਨ੍ਹਾਂ ਨੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੀ ਮੁੱਢਲੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਰੌਲੀ ਅਤੇ ਫਿਰ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਰੌਲੀ ਤੋਂ ਕੀਤੀ ਅਤੇ ਛੇਵੀਂ ਤੋਂ ਦਸਵੀਂ ਤੱਕ ਹਮੇਸ਼ਾ ਕਲਾਸ ਵਿਚੋਂ ਪਹਿਲੇ ਸਥਾਨ ‘ਤੇ ਰਹਿ ਕੇ ਪਾਸ ਹੋਏ। ਹਾਇਰ ਸੈਕੰਡਰੀ ਕਲਾਸ ਭੁਪਿੰਦਰਾ ਖ਼ਾਲਸਾ ਸੈਕੰਡਰੀ ਸਕੂਲ ਮੋਗਾ ਤੋਂ ਪਾਸ ਕੀਤੀ। ਬੀ.ਐਸ.ਸੀ. ਨਾਨ ਮੈਡੀਕਲ, ਡੀ.ਐਮ. ਕਾਲਜ ਮੋਗਾ, ਬੀ.ਐਡ ਡੀ.ਐਮ. ਕਾਲਜ ਆਫ਼ ਐਜੂਕੇਸ਼ਨ ਮੋਗਾ ਅਤੇ ਐਮ.ਐਸ.ਸੀ. ਗਣਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਤੋ ਪਾਸ ਕੀਤੀ। ਮਿਤੀ 18 ਫਰਵਰੀ 1998 ਨੂੂੰ ਪਿੰਡ ਤਿਹਾੜਾ ਜ਼ਿਲ੍ਹਾ ਲੁਧਿਆਣਾ ਦੇ ਵਾਸੀ ਸਤਵੰਤ ਸਿੰਘ ਗਰੇਵਾਲ ਅਤੇ ਸਰਦਾਰਨੀ ਪ੍ਰੀਤਮ ਕੌਰ ਦੀ ਐਮ.ਏ., ਬੀ.ਐਡ. ਪਾਸ ਬੇਟੀ ਕਰਮਜੀਤ ਕੌਰ ਨਾਲ ਵਿਆਹ ਹੋਇਆ। ਕਰਮਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਰੌਲੀ ਵਿਖੇ ਬਤੌਰ ਈ.ਟੀ.ਟੀ. ਅਧਿਆਪਕਾ ਕੰਮ ਕਰ ਰਹੇ ਹਨ। ਬੇਟਾ ਤੇਜਦੀਪ ਸਿੰਘ ਗਿੱਲ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਬਿਜ਼ਨਸ ਦੇ ਨਾਲ-ਨਾਲ ਸੰਗੀਤ ਦੇ ਖੇਤਰ ਵਿਚ ਵੀ ਮਿਹਨਤ ਕਰ ਰਿਹਾ ਹੈ। ਬੇਟੀ ਹੁਨਰਦੀਪ ਕੌਰ ਗਿੱਲ ਐਮ.ਕਾਮ ਦੀ ਪੜ੍ਹਾਈ ਕਰ ਰਹੀ ਹੈ। ਕੁਲਦੀਪ ਸਿੰਘ ਗਿੱਲ ਨੇ ਅਧਿਆਪਨ ਦਾ ਕਾਰਜ ਇਕ ਪ੍ਰਾਈਵੇਟ ਸਕੂਲ ਸ੍ਰੀ ਸਾਵਣ ਮੱਲ ਅਗਰਵਾਲ ਮੈਮੋਰੀਅਲ ਹਾਈ ਸਕੂਲ ਜ਼ੀਰਾ (ਫ਼ਿਰੋਜ਼ਪੁਰ) ਤੋਂ ਬਤੌਰ ਗਣਿਤ ਅਧਿਆਪਕ ਸ਼ੁਰੂ ਕੀਤਾ। ਜਗਤ ਸੇਵਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਵਿਖੇ ਬਤੌਰ ਗਣਿਤ ਅਧਿਆਪਕ ਕੰਮ ਕੀਤਾ। ਲੈਕਚਰਾਰ ਗਣਿਤ ਵਜੋਂ ਪਦ-ਉੱਨਤ ਹੋਣ ਉਪਰੰਤ ਮਿਤੀ 24 ਅਕਤੂਬਰ 2 024 ਤੋਂ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਧਰਮਕੋਟ ਵਿਖੇ 31 ਅਗਸਤ 2026 ਤੱਕ ਸੇਵਾ ਨਿਭਾਈ। ਇਨ੍ਹਾਂ ਦੇ ਪੜ੍ਹਾਏ ਹੋਏ ਬਹੁਤ ਸਾਰੇ ਸਫਲ ਵਿਦਿਆਰਥੀ ਵੱਖ-ਵੱਖ ਉੱਚੇ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਪਦ-ਉੱਨਤੀ ਤੋਂ ਪਹਿਲਾਂ ਸਾਇੰਸ ਮਾਸਟਰ ਵਜੋਂ ਕੰਮ ਕਰਦਿਆਂ ਇਨ੍ਹਾਂ ਨੇ ਵਿਗਿਆਨ ਪ੍ਰਦਰਸ਼ਨੀਆਂ ਵਿਚ ਅਨੇਕਾਂ ਵਾਰ ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਦੇ ਇਨਾਮ ਪ੍ਰਾਪਤ ਕੀਤੇ। ਇਸ ਸ਼ਖ਼ਸੀਅਤ ਨੂੰ ਅੱਜ ਸੇਵਾ ਮੁਕਤੀ ਦੀ ਮੌਕੇ ਜਿੱਥੇ ਇਨ੍ਹਾਂ ਦੇ ਪਿਤਰੀ ਸਕੂਲ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਉੱਥੇ ਸਭ ਪਾਸੇ ਤੋਂ ਸ਼ੁੱਭਕਾਮਨਾਵਾਂ ਅਤੇ ਵਧਾਈ ਸੰਦੇਸ਼ ਵੀ ਪ੍ਰਾਪਤ ਹੋ ਰਹੇ ਹਨ। ਪ੍ਰਮਾਤਮਾ ਇਨ੍ਹਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
Ad Position 22
No active advertisement
ਪਿਛਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਸਕੂਲ ਗਤਕਾ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਡੀ.ਸੀ. ਦਫ਼ਤਰ ਮੋਗਾ ਸਾਹਮਣੇ ਅਣਮਿਥੇ ਸਮੇਂ ਲਈ ਧਰਨੇ ਸ਼ੁਰੂ ਕੀਤੇ-ਬਲੌਰ ਸਿੰਘ ਘੱਲ ਕਲਾਂ ਅਮਰੀਕਾ ਸਰਕਾਰ ਨਾਲ ਮੁਕਤ ਵਪਾਰ...
Ad Position 24