30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਡੀ.ਸੀ. ਦਫ਼ਤਰ ਮੋਗਾ ਸਾਹਮਣੇ ਅਣਮਿਥੇ ਸਮੇਂ ਲਈ ਧਰਨੇ ਸ਼ੁਰੂ ਕੀਤੇ-ਬਲੌਰ ਸਿੰਘ ਘੱਲ ਕਲਾਂ ਅਮਰੀਕਾ ਸਰਕਾਰ ਨਾਲ ਮੁਕਤ ਵਪਾਰ ਸਮਝੌਤਾ ਕਾਰਪੋਰੇਟ ਪੱਖੀ - ਆਗੂ

ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਅਮਰੀਕਾ ਸਰਕਾਰ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ, ਇਹ ਭਾਰਤ ਦੀ ਆਰਥਿਕਤਾ ‘ਤੇ ਬਹੁਤ ਵੱਡਾ ਹਮਲਾ ਹੈ।

Ad Position 21
No active advertisement
ਅਜੀਤ ਡੈਸਕ 31-08-2026
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਅਮਰੀਕਾ ਸਰਕਾਰ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ, ਇਹ ਭਾਰਤ ਦੀ ਆਰਥਿਕਤਾ ‘ਤੇ ਬਹੁਤ ਵੱਡਾ ਹਮਲਾ ਹੈ। ਇਹ ਸਮਝੌਤਾ ਕਾਰਪੋਰੇਟ ਪੱਖੀ ਹੈ। ਇਸ ਨਾਲ ਸਾਡੀਆਂ ਫ਼ਸਲਾਂ ਦੀ ਬੇਕਦਰੀ ਹੋਵੇਗੀ, ਬੇਰੁਜ਼ਗਾਰੀ ਵਧੇਗੀ, ਇੰਡਸਟਰੀ ਫ਼ੇਲ੍ਹ ਹੋਵੇਗੀ, ਡੇਅਰੀ ਫਾਰਮ ਤੇ ਮੱਛੀ ਪਾਲਣ ਦਾ ਧੰਦਾ ਖ਼ਤਮ ਹੋ ਜਾਵੇਗਾ, ਮਹਿੰਗਾਈ ਵਿਚ ਅੰਤਾਂ ਦਾ ਵਾਧਾ ਹੋਵੇਗਾ। ਇਹ ਸਮਝੌਤਾ ਭਾਰਤ ਦੀ ਸਾਰੀ ਮਨੁੱਖਤਾ ਨੂੰ ਪ੍ਰਭਾਵਿਤ ਕਰੇਗਾ। ਇਹ ਸਮਝੌਤਾ ਪਹਿਲਾਂ ਰੱਦ ਕਰਵਾਏ ਗਏ ਤਿੰਨ ਕਾਲੇ ਕਾਨੂੰਨਾਂ ਦਾ ਹੀ ਬਦਲਵਾ ਰੂਪ ਹੈ। ਪਹਿਲਾਂ ਵੀ ਪੈਪਸੀ ਤੇ ਕਾਰਗਿਲ ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਸਾਡੇ ਰੁਜ਼ਗਾਰ ਦਾ ਉਜਾੜਾ ਕਰ ਰਹੀਆਂ ਹਨ। ਇਹ ਸਾਡੇ ਦੇਸ਼ ਦੀ ਪੂੰਜੀ ਲੁੱਟ ਕੇ ਆਪਣੇ ਦੇਸ਼ ਅਮਰੀਕਾ ਲਿਜਾ ਰਹੀਆਂ ਹਨ। ਮੁਕਤ ਵਪਾਰ ਸਮਝੌਤਾ ਹੋਣ ਨਾਲ ਇਨ੍ਹਾਂ ਨੂੰ ਤੇ ਇਨ੍ਹਾਂ ਵਰਗੀਆਂ ਹੋਰ ਕੰਪਨੀਆਂ ਨੂੰ ਹੋਰ ਖੁੱਲ੍ਹੀਆਂ ਛੁੱਟੀਆਂ ਮਿਲ ਜਾਣਗੀਆਂ। ਇਸ ਕਰ ਕੇ ਕਿਸਾਨਾਂ ਦੀ ਮੰਗ ਹੈ ਕਿ ਭਾਰਤ ਅਮਰੀਕਾ ਵਿਚ ਵਪਾਰ ਸਮਝੌਤਾ ਵਾਰਤਾ ਰੱਦ ਕੀਤਾ ਜਾਵੇ, ਸਭਨਾਂ ਸਾਮਰਾਜੀ ਮੁਲਕਾਂ ਨਾਲ ਕੀਤੇ ਮੁਕਤ ਵਪਾਰ ਸਮਝੌਤੇ ਰੱਦ ਕੀਤੇ ਜਾਣ, ਮੁੜ ਲਿਆਂਦੀ ਜਾ ਰਹੀ ਲੈਂਡ ਪੋਲਿੰ ਗ ਨੀਤੀ ਦੀ ਵਿਉਂਤ ਰੱਦ ਕੀਤੀ ਜਾਵੇ, ਬਿਜਲੀ ਬਿੱਲ, ਬੀਜ ਬਿਲ, ਕਿਰਤ ਕੋਡ ਅਤੇ ਜੀ ਰਾਮ ਜੀ ਵਰਗੇ ਨਵੇਂ ਲੋਕ ਦੋਖੀ ਕਾਨੂੰਨ ਰੱਦ ਕੀਤੇ ਜਾਣ, ਤੇਲ ਗੈਸ ਤੇ ਹੋਰਨਾਂ ਚੀਜ਼ਾਂ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ, ਸਾਰੀਆਂ ਫ਼ਸਲਾਂ ‘ਤੇ ਸੀ ਟੂ ਪਲਸ 50 ਫ਼ੀਸਦੀ ਦੇ ਫ਼ਾਰਮੂਲੇ ਨਾਲ ਐਮ.ਐਸ.ਪੀ. ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਤੇ ਸਰਬ ਵਿਆਪਕ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ, ਦਰਿਆਈ ਪਾਣੀਆਂ ਦੀ ਵੰਡ ਦਾ ਰੱਟਾ ਕੌਮਾਂਤਰੀ ਅਸੂਲਾਂ ਅਨੁਸਾਰ ਅਤੇ ਲੋਕਾਂ ਦੀ ਸਦਭਾਵਨਾ ਕਾਇਮ ਰੱਖਣ ਦੀ ਪਹੁੰਚ ਨਾਲ ਹੱਲ ਕੀਤਾ ਜਾਵੇ। ਅੱਜ ਦੇ ਧਰਨੇ ਨੂੰ ਉਪਰੋਕਤ ਤੋਂ ਬਿਨਾਂ ਬੂਟਾ ਸਿੰਘ ਭਾਗੀਕੇ, ਕੇਵਲ ਕ੍ਰਿਸ਼ਨ ਬੱਧਨੀ, ਜਗਜੀਤ ਸਿੰਘ ਬੱਧਨੀ, ਗੁਰਚਰਨ ਸਿੰਘ ਰਾਮਾ, ਨਛੱਤਰ ਸਿੰਘ ਝੰਡੇਵਾਲਾ, ਹਰਮੇਲ ਸਿੰਘ ਘਾਲੀ ਸਮਾਲਸਰ, ਇਕਬਾਲ ਸਿੰਘ ਕੋਕਰੀ, ਗੁਰਦੇਵ ਸਿੰਘ ਡੇਮਰੂ, ਰਸ਼ਪਾਲ ਸਿੰਘ ਡੇਮਰੂ, ਕਾਕਾ ਸਿੰਘ ਮਾਛੀਕੇ, ਰੇਸ਼ਮ ਸਿੰਘ ਮਾਣੂੰਕੇ, ਗੁਰਦੇਵ ਸਿੰਘ ਚੜਿੱਕ, ਸੁਖਦੇਵ ਸਿੰਘ ਲੁਹਾਰਾ, ਬਲਜੀਤ ਸਿੰਘ, ਭਾਨ ਸਿੰਘ ਸੁਖਾਨੰਦ, ਜਸਵਿੰਦਰ ਸਿੰਘ ਘੱਲ ਕਲਾਂ, ਗੁਰਦੇਵ ਸਿੰਘ ਕਿਸ਼ਨਪੁਰਾ, ਜਗਜੀਤ ਸਿੰਘ ਕੋਕਰੀ, ਲਖਵੀਰ ਸਿੰਘ ਚੜਿੱਕ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ –ਸੇਵਾ ਮੁਕਤੀ ’ਤੇ ਵਿਸ਼ੇਸ਼– ਲੈਕਚਰਾਰ ਕੁਲਦੀਪ ਸਿੰਘ ਗਿੱਲ ਅਗਲੀ ਖ਼ਬਰ 137 ਵੀਂ ਮਨ ਕੀ ਬਾਤ ਪ੍ਰਧਾਨ ਮੰਤਰੀ ਦਾ ਭਾਸ਼ਣ ਮੋਗਾ ਵਿਚ ਸਫ਼ਾਈ ਮੁਹਿੰਮ ਤਹਿਤ ਸੁਣਿਆ ਗਿਆ-ਤਿਆਗੀ
Ad Position 24