30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਚਮੁਖੀ ਮੰਦਰ ਕਮੇਟੀ ਨੂੰ ਸੀ.ਐਮ. ਜਾਗਰਣ ਸੁਸਾਇਟੀ ਵਲੋਂ ਮਾਂ ਭਗਵਤੀ ਜਾਗਰਣ ਦਾ ਸੱਦਾ

ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸੀ. ਐਮ.

Ad Position 21
No active advertisement
ਅਜੀਤ ਡੈਸਕ 31-08-2026
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸੀ.ਐਮ. ਜਾਗਰਣ ਸੁਸਾਇਟੀ ਵਲੋਂ 12 ਸਤੰਬਰ ਨੂੰ ਲਾਲਾ ਲਾਲਚੰਦ ਧਰਮਸ਼ਾਲਾ ਵਿਖੇ ਕਰਵਾਏ ਜਾ ਰਹੇ ਮਾਂ ਭਗਵਤੀ ਦੇ 17ਵੇਂ ਸਾਲਾਨਾ ਜਾਗਰਣ ਦਾ ਸੱਦਾ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸੁਸਾਇਟੀ ਦੇ ਪ੍ਰਧਾਨ ਨਰੇਸ਼ ਸ਼ਰਮਾ ਨੇ ਪੰਚਮੁਖੀ ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਸ਼ਿਵ ਟੰਡਨ, ਸੁਸ਼ੀਲ ਮਿੱਡਾ, ਸ਼ੁਭਮ ਮਦਾਨ, ਨਰੇਸ਼ ਬੋਹਤ ਅਤੇ ਸੌਰਭ ਗੋਇਲ ਨੂੂੰ ਜਾਗਰਣ ਦਾ ਸੱਦਾ ਪੱਤਰ ਭੇਟ ਕੀਤਾ। ਇਸ ਮੌਕੇ ਨਰੇਸ਼ ਸ਼ਰਮਾ ਨੇ ਦੱਸਿਆ ਕਿ ਜਾਗਰਣ ਦੌਰਾਨ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਜੋਤ ਮਾਂ ਜਵਾਲਾ ਜੀ ਧਾਮ ਤੋਂ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਸਤੰਬਰ ਨੂੰ ਸ਼ਾਮ 5 ਵਜੇ ਝੰਡਾ ਪੂਜਣ ਅਤੇ ਮਾਤਾ ਦੀ ਚੌਕੀ ਕਰਵਾਈ ਜਾਵੇਗੀ। ਮੰਚ ਸੰਚਾਲਨ ਮੁਨੀਸ਼ ਸ਼ਰਮਾ ਵਲੋਂ ਕੀਤਾ ਜਾਵੇਗਾ। ਜਾਗਰਣ ਵਿਚ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਮੇਅਰ ਵਿਨੇਪਾਲ ਕੌਰ, ਪ੍ਰਵੀਨ ਸ਼ਰਮਾ, ਮਾਲਵਿਕਾ ਸੂਦ, ਡਾ. ਹਰਜੋਤ ਕਮਲ, ਡਾ. ਸੀਮਾਂਤ ਗਰਗ, ਪ੍ਰਵੀਨ ਗਰਗ, ਰਿਸੂ ਅਗਰਵਾਲ, ਭਰਤ ਗੁਪਤਾ, ਹਰਸ਼ ਗੋਇਲ, ਨਵੀਨ ਸਿੰਗਲਾ, ਰਾਹੁਲ ਵਰਮਾ ਅਤੇ ਰਾਜੇਸ਼ ਅਰੋੜਾ ਸਮੇਤ ਹੋਰ ਪਤਵੰਤੇ ਹਾਜ਼ਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸੰਤ ਵਿਸਾਖਾ ਸਿੰਘ ਦਾ 58ਵੀ ਬਰਸੀ ਸਮਾਗਮ 1 ਸਤੰਬਰ ਤੋਂ ਸ਼ੁਰੂ ਅਗਲੀ ਖ਼ਬਰ ਇੰਡੀਆ ਸਕਿੱਲ ਕੰਪੀਟੀਸ਼ਨ 2026-27 ਮੋਗਾ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ
Ad Position 24