18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮਾਤਾ ਤੇਜ ਕੌਰ ਕਿੰਗਰਾ ਦੇ ਨਿੱਘੇ ਸੁਭਾਅ ਨੂੰ ਯਾਦ ਕਰਦਿਆਂ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 25-11-2025
ਠੱਠੀ ਭਾਈ, 24 ਨਵੰਬਰ (ਜਗਰੂਪ ਸਿੰਘ ਮਠਾੜੂ)-ਨੰਬਰਦਾਰ ਸੁਖਜਿੰਦਰਪਾਲ ਸਿੰਘ ਕਿੰਗਰਾ ਠੱਠੀ ਭਾਈ ਤੇ ਹਰਜਿੰਦਰਪਾਲ ਸਿੰਘ ਕਿੰਗਰਾ ਦੀ ਸਤਿਕਾਰਯੋਗ ਮਾਤਾ, ਸੂਬੇਦਾਰ ਦਲੀਪ ਸਿੰਘ ਕਿੰਗਰਾ ਠੱਠੀ ਭਾਈ ਦੀ ਧਰਮ ਪਤਨੀ ਮਾਤਾ ਤੇਜ਼ ਕੌਰ ਕਿੰਗਰਾ ਦੇ ਸਦੀਵੀਂ ਵਿਛੋੜੇ ਨਾਲ ਸਮੂਹ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ | ਕਿੰਗਰਾ ਪਰਿਵਾਰ ਨਾਲ ਆਪਣੀ ਬੇਹੱਦ ਨੇੜਤਾ ਦਾ ਜ਼ਿਕਰ ਕਰਦਿਆਂ ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਮਾਤਾ ਦੀ ਮੌਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਆਪਣੇ ਪਰਿਵਾਰ ਸਮੇਤ ਡੂੰਘਾ ਦੁੱਖ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਮਾਤਾ ਤੇਜ਼ ਕੌਰ ਕਿੰਗਰਾ ਨਿੱਘੇ ਸੁਭਾਅ, ਸਾਦਗੀ-ਪਸੰਦ ਜੀਵਨ ਤੇ ਸਭ ਨਾਲ ਪੇ੍ਰਮ ਭਾਵ ਨਾਲ ਪੇਸ਼ ਆਉਣ ਲਈ ਜਾਣੇ ਜਾਂਦੇ ਸਨ | ਉਹ ਹਮੇਸ਼ਾ ਨੇਕ ਕਾਰਜਾਂ ਤੇ ਸੇਵਾ-ਭਾਵ ਨਾਲ ਪਰਿਵਾਰ ਤੇ ਪਿੰਡ ਪ੍ਰੇਮ ਦੀ ਮਿਸਾਲ ਰਹੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਸ਼ਰਧਾ ਪੂਰਵਕ ਮਨਾਇਆ ਅਗਲੀ ਖ਼ਬਰ ਜਥੇਦਾਰ ਗੁਰਦਿਆਲ ਸਿੰਘ ਬਰਾੜ ਥਰਾਜ ਦੇ ਅੰਤਿਮ ਸੰਸਕਾਰ ਮੌਕੇ ਪੁੱਜੀਆਂ ਅਹਿਮ ਸ਼ਖਸੀਅਤਾਂ
Ad Position 24