18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜਥੇਦਾਰ ਗੁਰਦਿਆਲ ਸਿੰਘ ਬਰਾੜ ਥਰਾਜ ਦੇ ਅੰਤਿਮ ਸੰਸਕਾਰ ਮੌਕੇ ਪੁੱਜੀਆਂ ਅਹਿਮ ਸ਼ਖਸੀਅਤਾਂ

Ad Position 21
No active advertisement
ਅਜੀਤ ਡੈਸਕ 25-11-2025
ਠੱਠੀ ਭਾਈ, 24 ਨਵੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਥਰਾਜ ਦੇ ਨਾਮਵਰ ਬਰਾੜ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਅਮਰ ਸਿੰਘ ਕਾਕਾ ਬਰਾੜ, ਕੈਨੇਡਾ ਦੇ ਸਰੀ ਸ਼ਹਿਰ 'ਚ ਰਹਿੰਦੇ ਹਰਭਗਵਾਨ ਸਿੰਘ ਬਰਾੜ ਦੇ ਸਤਿਕਾਰਯੋਗ ਪਿਤਾ ਜਥੇਦਾਰ ਬਾਪੂ ਗੁਰਦਿਆਲ ਸਿੰਘ ਬਰਾੜ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਤੇ ਜਾਣ-ਪਹਿਚਾਣ ਵਾਲਿਆਂ 'ਚ ਸੋਗ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਦੇ ਸਸਕਾਰ ਮੌਕੇ ਅੱਜ ਪਹਿਲਾਂ ਗੁਰੂ ਘਰ ਦੇ ਕੀਰਤਨੀਏ ਭਾਈ ਰਾਜਦੀਪ ਸਿੰਘ ਮੋਗੇ ਵਾਲਿਆਂ ਵਲੋਂ ਕੀਰਤਨ ਕੀਤਾ ਗਿਆ, ਉਪਰੰਤ ਬਾਪੂ ਜਥੇਦਾਰ ਗੁਰਦਿਆਲ ਸਿੰਘ ਬਰਾੜ ਦੇ ਮਿ੍ਤਕ ਸਰੀਰ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਅਮਰ ਸਿੰਘ ਕਾਕਾ ਬਰਾੜ ਤੇ ਹਰਭਗਵਾਨ ਸਿੰਘ ਬਰਾੜ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਦਿਖਾਈ | ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਇਲਾਕੇ ਭਰ ਦੀਆਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰੀਆਂ | ਇਸ ਮੌਕੇ ਹਰਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਸ਼ਿਵਚਰਨ ਬਰਾੜ, ਹਰਸ਼ਵੀਰ ਬਰਾੜ ਕੈਨੇਡਾ, ਗੁਰਜੈਸਨ ਬਰਾੜ ਕੈਨੇਡਾ, ਜਸਵੰਤ ਸਿੰਘ ਆੜ੍ਹਤੀ ਕਾਲੇਕੇ, ਰਣਜੀਤ ਕੌਰ ਸਰਾਂ, ਮੱਖਣ ਸਿੰਘ ਗਿੱਲ, ਸੀ. ਆਈ. ਏ. ਇੰਚਾਰਜ ਇੰ: ਟਹਿਲ ਸਿੰਘ ਧਾਲੀਵਾਲ, ਬਿੱਕਰ ਸਿੰਘ ਗਿੱਲ ਕਾਲੇਕੇ, ਬਲਵੀਰ ਸਿੰਘ ਸਰਾਂ ਸਮਾਲਸਰ, ਗੁਰਪਾਲ ਸਿੰਘ ਸਰਾਂ ਸਮਾਲਸਰ, ਸੁਰਿੰਦਰ ਕੌਰ ਗਿੱਲ, ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ, ਜਸਵਿੰਦਰ ਸਿੰਘ ਬਰਾੜ ਨੈਸਲੇ, ਇਕੱਤਰ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ ਥਰਾਜ, ਰਜਿੰਦਰਪਾਲ ਸਿੰਘ ਥਰਾਜ, ਗੁਰਦੇਵ ਸਿੰਘ ਢੁੱਡੀਕੇ, ਜੋਗਿੰਦਰ ਸਿੰਘ ਗਿੱਲ ਕੈਨੇਡਾ, ਅੰਗਰੇਜ਼ ਸਿੰਘ ਗਿੱਲ, ਪ੍ਰਧਾਨ ਮਾਸਟਰ ਭੋਲਾ ਸਿੰਘ ਥਰਾਜ, ਸੰਤਾ ਸਿੰਘ ਚਹਿਲ, ਮੁਖਤਿਆਰ ਸਿੰਘ ਬਰਾੜ, ਸੁਖਜੀਵਨ ਸਿੰਘ ਬਰਾੜ, ਹਰਜੀਤ ਸਿੰਘ ਰਾਜਸਥਾਨੀ, ਜਗਦੇਵ ਸਿੰਘ ਸੰਧੂ ਬੁਰਜ ਥਰੋੜ, ਸੁਖਦੇਵ ਸਿੰਘ ਨਰੂਆਣਾ, ਚੇਅਰਮੈਨ ਦਰਸ਼ਨ ਸਿੰਘ ਥਰਾਜ, ਸੁਖਮੰਦਰ ਸਿੰਘ ਬਰਾੜ, ਲਖਵੀਰ ਸਿੰਘ ਫੂਲੇਵਾਲਾ, ਬੇਅੰਤ ਸਿੰਘ ਦੱਲੂਵਾਲਾ, ਨੰਬਰਦਾਰ ਸਤਨਾਮ ਸਿੰਘ ਦੱਲੂਵਾਲਾ, ਰਣਜੀਤ ਸਿੰਘ ਸਾਬਕਾ ਸਰਪੰਚ ਢਿੱਲਵਾਂ ਵਾਲਾ, ਮਾ. ਹਰਜਿੰਦਰ ਸਿੰਘ ਸੁਖਾਨੰਦ, ਜ਼ੈਲਦਾਰ ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਦੱਲੂਆਲਾ, ਬਲਵੀਰ ਸਿੰਘ ਚਹਿਲ, ਰਿਟਾ: ਕੈਪਟਨ ਜੁਗਰਾਜ ਸਿੰਘ, ਚਰਨਜੀਤ ਸਿੰਘ ਚੱਕ ਕੰਨੀਆਂ ਕਲਾਂ, ਕੇਵਲ ਸਿੰਘ ਪ੍ਰਧਾਨ, ਦਲਜੀਤ ਸਿੰਘ ਗਿੱਲ, ਡਾ. ਸਤਨਾਮ ਸਿੰਘ, ਕਰਮ ਸਿੰਘ ਚਹਿਲ, ਰਣਜੀਤ ਸਿੰਘ ਮੈਂਬਰ ਆਦਿ ਇਲਾਕੇ ਭਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਪੂ ਗੁਰਦਿਆਲ ਸਿੰਘ ਦਾ ਅੰਗੀਠਾ ਭਲਕੇ 25 ਨਵੰਬਰ ਨੂੰ ਸੰਭਾਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਾਤਾ ਤੇਜ ਕੌਰ ਕਿੰਗਰਾ ਦੇ ਨਿੱਘੇ ਸੁਭਾਅ ਨੂੰ ਯਾਦ ਕਰਦਿਆਂ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਕੀਤਾ ਦੁੱਖ ਦਾ ਪ੍ਰਗਟਾ... ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
Ad Position 24