ਬੱਧਨੀ ਕਲਾਂ, 24 ਨਵੰਬਰ (ਸੰਜੀਵ ਕੋਛੜ)-ਅਨੰਦ ਈਸ਼ਵਰ ਦਰਬਾਰ ਦਿੱਲੀ ਠਾਠ ਦੇ ਮੁੱਖ ਸੇਵਾਦਾਰ ਅਤੇ ਗੁਰੂ ਨਾਨਕ ਰੈਜੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਜੱਜੀ ਦੀ ਅਗਵਾਈ 'ਚ ਗੁਰੂ ਨਾਨਕ ਦੇਵ ਕਾਲੋਨੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਦੌਰਾਨ ਭਾਈ ਜੋਗਿੰਦਰ ਸਿੰਘ ਪਾਰਸ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਜਥੇਦਾਰ ਭਾਈ ਦਿਲਬਾਗ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਰਕਾਬਗੰਜ ਸਾਹਿਬ ਆਦਿ ਨੇ ਕਥਾ ਕਰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਹਿੰਦੂ ਸਿੱਖ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਗੁਰੂਆਂ ਵਲੋਂ ਦਰਸਾਏ ਮਾਰਗਾਂ 'ਤੇ ਚੱਲਣ, ਸੇਵਾ ਸਿਮਰਨ ਤੇ ਨਿੱਤ-ਨੇਮ ਕਰਨ ਲਈ ਆਖਿਆ | ਭਾਈ ਅਜੀਤ ਸਿੰਘ ਹਜ਼ੂਰੀ ਰਾਗੀ ਬੰਗਲਾ ਸਾਹਿਬ, ਭਾਈ ਮਨਜੀਤ ਸਿੰਘ ਗ੍ਰੰਥੀ, ਇਸਤਰੀ ਸਤਿਸੰਗ ਸਭਾ, ਭਾਈ ਗਜਿੰਦਰ ਸਿੰਘ ਪਟਨਾ ਸਾਹਿਬ ਵਾਲੇ, ਮਨਜੀਤ ਕੌਰ ਕੈਨੇਡਾ, ਜਸਪ੍ਰੀਤ ਕੌਰ ਜਗਾਧਰੀ, ਜਸਵਿੰਦਰ ਸਿੰਘ ਵਿਰਕ, ਭਾਈ ਕੁਲਵਿੰਦਰ ਸਿੰਘ ਅਨੰਦ ਈਸ਼ਵਰ ਦਰਬਾਰ, ਭਾਈ ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰਨਾਂ ਕੀਰਤਨੀ ਜਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਰਾਜਿੰਦਰ ਸਿੰਘ ਹੀਰਾ ਤੇ ਉਪਿੰਦਰ ਸਿੰਘ ਸ਼ਾਲੀਮਾਰ ਨੇ ਸਟੇਜ ਦੀ ਭੂਮਿਕਾ ਬਾਖ਼ੂਬੀ ਨਿਭਾਉਂਦਿਆਂ ਪਹੁੰਚੀਆਂ ਸ਼ਖ਼ਸੀਅਤਾਂ ਤੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ | ਭਾਈ ਜਗਜੀਤ ਸਿੰਘ ਜੱਜੀ ਤੇ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਦੀਪਕ ਚੌਧਰੀ ਵਿਧਾਇਕ, ਟਿਮਸੀ ਸ਼ਰਮਾ ਕੌਂਸਲਰ, ਜਸਵੀਰ ਸਿੰਘ ਜੱਸੀ ਚੇਅਰਮੈਨ ਡੀ.ਐਸ.ਜੀ.ਐਮ., ਦਿਵਿਆ ਝਾਅ ਜ਼ਿਲ੍ਹਾ ਮੰਤਰੀ ਭਾਜਪਾ, ਸਾਹਿਲ ਬਾਂਸਲ ਮੰਡਲ ਮਹਾਂਮੰਤਰੀ ਭਾਜਪਾ, ਸੁਰੇਸ਼ ਸ਼ਰਮਾ ਪ੍ਰਧਾਨ ਜੇ.ਜੇ. ਸੈੱਲ, ਚੰਦਰ ਲਤਾ ਗਊ ਸੇਵਕ, ਪਰਮਜੀਤ ਕੌਰ, ਰਾਜਨ ਤਿਆਗੀ ਨਗਰ ਸੰਚਾਲਕ, ਹਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ, ਸੁਨੀਲ ਸ਼ਰਮਾ, ਬਲਜਿੰਦਰ ਸਿੰਘ ਮਠਾੜੂ, ਨਰੇਸ਼ ਅਹੂਜਾ, ਬਿ੍ਜੇਸ਼ ਗੁਪਤਾ, ਰਾਜ ਕੁਮਾਰ, ਨਰਿੰਦਰ ਸਿੰਘ ਰਾਜੂ, ਤਰਸੇਮ ਸਿੰਘ, ਨਰਿੰਦਰਪਾਲ ਸਿੰਘ ਹੀਰਾ, ਨਰੇਸ ਸ਼ਸ਼ੋਦੀਆ, ਪਰਵਿੰਦਰ ਸਿੰਘ ਨੰਗਲ, ਅਜੇ ਚੌਰਸੀਆਂ, ਖ਼ੁਸ਼ਹਾਲ ਸਿੰਘ ਉਗਰਸੈਨ ਜ਼ਿਲ੍ਹਾ ਗਊ ਸੇਵਕ, ਬਲੇਸ਼ਵਰ ਬਾਲੀ, ਭਗਵਾਨ ਦਾਸ, ਭੁਪਿੰਦਰ ਸਿੰਘ ਪਨੇਸਰ, ਜਗਦੀਸ਼ ਸਿੰਘ ਦੀਸ਼ਾ, ਗਜੇਂਦਰ ਨੈਨ, ਦੀਪਕ ਕੌਲੀ, ਅਨੰਦ ਕੁਮਾਰ, ਰਮੇਸ਼ ਵੇਦ, ਪਰਮਿੰਦਰ ਸਿੰਘ ਦਾਖਾ, ਭੁਪਿੰਦਰ ਸਿੰਘ ਮੋਗਾ, ਮਹਿੰਦਰਪਾਲ ਸਿੰਘ, ਪ੍ਰਸ਼ੋਤਮ ਸੈਣੀ, ਮੁਰਾਰੀ ਲਾਲ ਅਗਰਵਾਲ, ਐਮ.ਪੀ. ਸਿੰਘ ਮਾਨ, ਅਮਿਤ ਨਗਰ ਕਾਰਵਾਹ, ਯੋਗਿੰਦਰ ਮਲਕ, ਕ੍ਰਿਸ਼ਨ ਗਰਗ, ਇਕਬਾਲ ਸਿੰਘ ਸੇਠੀ, ਗਿਰੀਸ਼ ਆਦਿ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ |