ਕਿਸ਼ਨਪੁਰਾ ਕਲਾਂ, 5 ਦਸੰਬਰ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਮਹਾਨ ਜਪੀ ਤਪੀ ਅਤੇ ਤਿਆਗ ਦੀ ਮੂਰਤ, ਵਿੱਦਿਆ ਮਾਰਤੰਡ ਸੰਤ ਗਿਆਨੀ ਮੋਹਨ ਸਿੰਘ ਜੀ ਦੀ ਸਾਲਾਨਾ ਬਰਸੀ ਗੁਰਦੁਆਰਾ ਬਾਬਾ ਸੰਮਣ ਜੀ ਪਿੰਡ ਭਿੰਡਰ ਕਲਾਂ ਵਿਖੇ ਸ੍ਰੀਮਾਨ ਸੰਤ ਗਿਆਨੀ ਕਪੂਰ ਸਿੰਘ (ਮਹੰਤ ਜੀ) ਮੌਜੂਦਾ ਮੁਖੀ ਸੰਪਰਦਾਇ ਭਿੰਡਰਾਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ | ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਗੁਰੂ ਸਾਹਿਬ ਜੀ ਦੀ ਬਖਸ਼ੀਸ਼ ਹੁਕਮਨਾਮੇ ਦੀ ਵਿਆਖਿਆ ਕਰਦਿਆਂ ਗਿਆਨੀ ਜਗਦੇਵ ਸਿੰਘ ਛੀਨੀਵਾਲ ਵਲੋਂ ਸੰਤ ਗਿਆਨੀ ਮੋਹਣ ਸਿੰਘ ਜੀ ਦੇ ਭਗਤੀ ਭਰੇ ਸੱਚੇ ਸੁੱਚੇ ਜੀਵਨ 'ਤੇ ਚਾਨਣਾ ਪਾਇਆ | ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗਿਆ | ਸਮਾਗਮ ਦੇ ਅੰਤ ਵਿਚ ਭਾਈ ਸਾਹਿਬ ਭਾਈ ਵਰਿਆਮ ਸਿੰਘ ਜਨੇਰ ਵਾਲਿਆਂ ਦੇ ਕਵੀਸ਼ਰੀ ਜਥੇ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਹਾਜ਼ਰੀਆਂ ਭਰੀਆਂ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਸਮਾਗਮ ਵਿਚ ਮੌਜੂਦਾ ਮੁਖੀ ਸੰਪਰਦਾਇ ਭਿੰਡਰਾਂ ਸੰਤ ਗਿਆਨੀ ਕਪੂਰ ਸਿੰਘ, ਗਿਆਨੀ ਜਸਵਿੰਦਰ ਸਿੰਘ ਤੇ ਬਾਬਾ ਸੁਰਜੀਤ ਸਿੰਘ ਗਤਕਾ ਅਖਾੜਾ ਵਾਲਿਆਂ ਨੇ ਵੀ ਵਿਸ਼ੇਸ਼ ਹਾਜ਼ਰੀ ਲਗਵਾਈ ਗਈ | ਇਸ ਸਮਾਗਮ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੂਬੇਦਾਰ ਨਾਹਰ ਸਿੰਘ, ਭੁਪਿੰਦਰ ਸਿੰਘ ਅਕਾਲੀ, ਪਰਮਜੀਤ ਸਿੰਘ ਸਰਾਂ, ਰਛਪਾਲ ਸਿੰਘ, ਡਾਕਟਰ ਪੂਰਨ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਪੋਲਾ, ਨਗਿੰਦਰ ਸਿੰਘ, ਅਜੈਬ ਸਿੰਘ ਲੀਹ ਭੰਨ, ਦਰਸ਼ਨ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਬੰਦੇਸਾ, ਗਿਆਨੀ ਹਰਬੰਸ, ਸਵਰਨਜੀਤ ਸਿੰਘ ਨੋਨੀ, ਰਣਜੋਧ ਸਿੰਘ, ਦਵਿੰਦਰ ਸਿੰਘ ਪੱਪੂ, ਉਂਕਾਰ ਸਿੰਘ, ਗੁਰਜੰਟ ਸਿੰਘ ਬੰਦੇਸਾ, ਮਨਜੀਤ ਸਿੰਘ ਮਨੀ, ਸੇਵਕ ਸਿੰਘ ਸਮੇਤ ਬਹੁਤ ਸਾਰੇ ਸੇਵਾਦਾਰਾਂ ਨੇ ਆਪਣੀ ਸੇਵਾਵਾਂ ਨਿਭਾਈਆਂ |