01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਦਸਮੇਸ਼ ਹਾਕੀ ਕਲੱਬ ਵਲੋਂ ਕਰਵਾਏ ਹਾਕੀ ਟੂਰਨਾਮੈਂਟ 'ਚ ਬੱਧਨੀ ਕਲਾਂ ਦੇ ਖਿਡਾਰੀਆਂ ਨੇ ਕੀਤਾ ਕੱਪ 'ਤੇ ਕਬਜ਼ਾ

Ad Position 21
No active advertisement
ਅਜੀਤ ਡੈਸਕ 06-12-2025
ਬੱਧਨੀ ਕਲਾਂ, 5 ਦਸੰਬਰ (ਸੰਜੀਵ ਕੋਛੜ)-ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੇ ਆਸ਼ੀਰਵਾਦ ਸਦਕਾ ਨਗਰ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀ. ਸੈਕੰ. ਸਕੂਲ ਬੱਧਨੀ ਕਲਾਂ ਦੀਆਂ ਗਰਾਊਾਡਾਂ 'ਚ ਦਸਮੇਸ਼ ਹਾਕੀ ਕਲੱਬ ਵਲੋਂ 4 ਰੋਜ਼ਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ 40 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੇ ਫਾਈਨਲ ਦੇ ਮੁਕਾਬਲਿਆਂ 'ਚ ਦਸਮੇਸ਼ ਹਾਕੀ ਕਲੱਬ ਬੱਧਨੀ ਕਲਾਂ ਦੀ ਟੀਮ ਨੇ ਪੂਹਲੀ ਦੀ ਟੀਮ ਨੂੰ ਹਰਾ ਕੇ ਜਿੱਥੇ 41 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੇ ਕੱਪ 'ਤੇ ਕਬਜ਼ਾ ਕੀਤਾ, ਉੱਥੇ ਹੀ ਅੰਡਰ-14 'ਚ ਵੀ ਬੱਧਨੀ ਕਲਾਂ ਦੀ ਟੀਮ ਨੇ ਭੋਤਨਾਂ ਦੀ ਟੀਮ ਨੂੰ ਮਾਤ ਪਾਉਂਦਿਆਂ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੇ ਜੇਤੂ ਕੱਪ ਆਪਣੇ ਨਾਂਅ ਕੀਤਾ | ਦੂਸਰੇ ਨੰਬਰ 'ਤੇ ਰਹੀ ਪੂਹਲੀ ਦੀ ਟੀਮ ਨੂੰ 31 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਟਰਾਫੀ ਤੇ ਅੰਡਰ-14 'ਚ ਦੂਸਰੇ ਸਥਾਨ 'ਤੇ ਰਹੀ ਭੋਤਨਾਂ ਦੀ ਟੀਮ ਨੂੰ ਟਰਾਫੀ ਤੇ 71 ਸੌ ਰੁਪਏ ਦੀ ਨਕਦ ਰਾਸ਼ੀ ਦੇ ਨਾਲ ਨਿਵਾਜਿਆ ਗਿਆ | ਟੂਰਨਾਮੈਂਟ 'ਚ ਗੁਰਪ੍ਰੀਤ ਸਿੰਘ ਫੌਜੀ ਬੱਧਨੀ ਤੇ ਭੋਲੂ ਪੂਹਲੀ ਨੂੰ ਵਧੀਆ ਖਿਡਾਰੀ ਐਲਾਨਦਿਆਂ ਵਾਸ਼ਿੰਗ ਮਸ਼ੀਨਾਂ ਨਾਲ ਸਨਮਾਨਿਆ ਗਿਆ | ਇਸ ਸਮੇਂ ਦਲਜੀਤ ਸਿੰਘ ਸੀ.ਆਈ.ਏ ਸਟਾਫ ਮੋਗਾ, ਗੁਰਮੇਲ ਸਿੰਘ ਚਹਿਲ ਐਸ.ਐਚ.ਓ., ਜਗਦੀਸ਼ ਸਿੰਘ ਦੀਸ਼ਾ (ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ), ਕਲਿਆਣ ਸਿੰਘ ਧਾਲੀਵਾਲ, ਮਨਦੀਪ ਸਿੰਘ ਲਿਖਾਰੀ, ਕ੍ਰਿਸ਼ਨ ਗੋਪਾਲ ਕੋਛੜ, ਭੁਪਿੰਦਰ ਸਿੰਘ ਐਸ.ਡੀ.ਓ., ਗੁਰਮੀਤ ਸਿੰਘ ਹਾਂਗਕਾਂਗ, ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਸਿੰਘ ਸਿੱਧੂ, ਜਗਰਾਜ ਸਿੰਘ ਜਾਜ਼ੀ, ਰਵੀ ਸ਼ਰਮਾ, ਦਰਸ਼ਨ ਸਿੰਘ ਗੋਲੂ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਮਿਆਣਾ, ਗੁਰਨਾਮ ਸਿੰਘ ਗਾਮਾ, ਵਿਸ਼ਾਲ ਮਿੱਤਲ, ਸੂਰਜ ਪ੍ਰਕਾਸ਼ ਸ਼ਰਮਾ, ਕੁਲਦੀਪ ਸਿੰਘ ਅਮਨਾ ਆਦਿ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਟੂਰਨਾਮੈਂਟ ਕਮੇਟੀ ਨੂੰ ਅਹਿਮ ਸਹਿਯੋਗ ਦਿੱਤਾ | ਪਿ੍ੰਸੀਪਲ ਹਰਭਗਵਾਨ ਸਿੰਘ, ਲੈਕਚਰਾਰ ਧਰਮਿੰਦਰ ਸਿੰਘ, ਮਾ. ਵੰਸ਼ਦੀਪ ਸਿੰਘ, ਮਨਵੀਰ ਸਿੰਘ ਲਿਖਾਰੀ, ਗੋਲਡੀ ਸ਼ਰਮਾ, ਮਾ. ਬਲਰਾਜ ਕੁਮਾਰ ਸ਼ਰਮਾ, ਮਾ. ਰਣਧੀਰ ਸਿੰਘ, ਬਬਨੀਤ ਸਿੰਘ ਨੈਸਲੇ, ਪਲਵਿੰਦਰ ਸਿੰਘ ਗੋਰਾ ਆਦਿ ਪ੍ਰਬੰਧਕੀ ਕਮੇਟੀ ਮੈਂਬਰਾਂ ਵਲੋਂ ਪਹੁੰਚੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਕੁਮੈਂਟੇਟਰ ਦੀ ਭੂਮਿਕਾ ਹਰਭਗਵਾਨ ਸਿੰਘ ਤੇ ਬਬਨੀਤ ਸਿੰਘ ਨੇ ਬਾਖੂਬੀ ਨਿਭਾਈ | ਅੰਪਾਇਰ ਦੀ ਭੂਮਿਕਾ ਸ਼ੈਲੀ, ਜੌਰਡਨ, ਮਾ. ਮਨਵੀਰ ਸਿੰਘ, ਨਵਜੋਤ ਸਿੰਘ, ਪਿੰਦਰ ਢੁੱਡੀਕੇ, ਅਮਰਜੀਤ, ਬੀਤਾ ਅਤੇ ਗੁਰਪ੍ਰੀਤ ਸਿੰਘ ਗੋਪੀ ਨੇ ਨਿਭਾਈ | ਪਿ੍ੰਸੀਪਲ ਹਰਭਗਵਾਨ ਸਿੰਘ ਤੇ ਮਾ. ਬਲਰਾਜ ਸ਼ਰਮਾ ਨੇ ਸਟੇਜ ਦਾ ਸੰਚਾਲਨ ਕਰਦਿਆਂ ਧੰਨਵਾਦ ਕੀਤਾ | ਇਸ ਮੌਕੇ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ), ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ), (ਲੜਕੀਆਂ) ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁੰਨਿਆਂ ਦਾ ਦਿਹਾੜਾ ਗੁਰਦੁਆਰਾ ਚੰਦ ਪੁਰਾਣਾ 'ਚ ਮਨਾਇਆ
Ad Position 24