31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਡੀ.ਬੀ.ਟੀ. ਬਾਰੇ ਸਿਵਲ ਹਸਪਤਾਲ ਵਿਚ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 06-12-2025
ਮੋਗਾ, 5 ਦਸੰਬਰ (ਗੁਰਤੇਜ ਸਿੰਘ ਬੱਬੀ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਡਾ. ਰੀਤੂ ਜੈਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਮੋਗਾ ਦੀ ਯੋਗ ਅਗਵਾਈ ਹੇਠ ਅੱਜ ਡੀ.ਬੀ.ਟੀ. ਅਤੇ ਐਂਟੀ ਸ਼ਾਕ ਗਾਰਮੈਂਟਸ ਦੇ ਮਾਧਿਅਮ ਨਾਲ ਜਣੇਪੇ ਮਗਰੋਂ ਹੋਣ ਵਾਲੇ ਜ਼ਿਆਦਾ ਮਾਤਰਾ ਵਿਚ ਖੂਨ ਵਗਣ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਇਕ ਮਹੱਤਵਪੂਰਨ ਵਰਕਸ਼ਾਪ ਦਾ ਆਯੋਜਿਤ ਕੀਤਾ ਗਿਆ | ਇਹ ਵਰਕਸ਼ਾਪ ਡਾ. ਲੱਜਾ ਗੋਇਲ, ਹੈੱਡ ਆਫ਼ ਡਿਪਾਰਟਮੈਂਟ ਏਮਜ਼ ਬਠਿੰਡਾ ਵਲੋਂ ਕਰਵਾਈ ਗਈ | ਡਾ. ਗੋਇਲ ਨੇ ਸਿਹਤ ਸਟਾਫ਼ ਨੂੰ ਪੀ.ਪੀ.ਐਚ. ਦੇ ਤੁਰੰਤ ਅਤੇ ਸਹੀ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਐਂਟੀ ਸ਼ਾਕ ਗਾਰਮੈਂਟਸ ਦੀ ਵਰਤੋਂ ਨੂੰ ਮਾਤਾ ਮੌਤ ਦਰ ਘਟਾਉਣ ਵਿਚ ਇਕ ਪ੍ਰਭਾਵਸ਼ਾਲੀ ਕਦਮ ਦੱਸਿਆ | ਇਸ ਮੌਕੇ ਔਰਤ ਰੋਗਾ ਦੇ ਮਾਹਿਰ ਡਾ. ਅਲੀਸ਼ਾ ਸਿਵਲ ਹਸਪਤਾਲ ਮੋਗਾ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਹਾਜ਼ਰ ਨਰਸਿੰਗ ਸਟਾਫ਼ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਪੀ.ਪੀ.ਐਚ. ਦੀ ਐਮਰਜੈਂਸੀ ਸਥਿਤੀ ਵਿਚ ਡੀ.ਬੀ.ਟੀ. ਪ੍ਰਕਿਰਿਆ ਦੀ ਸਹੀ ਵਰਤੋਂ, ਲੱਛਣਾਂ ਦੀ ਪਛਾਣ ਅਤੇ ਐਂਟੀ ਸ਼ਾਕ ਗਾਰਮੈਂਟਸ ਦੀ ਮਦਦ ਨਾਲ ਮਰੀਜ਼ ਦੀ ਜ਼ਿੰਦਗੀ ਬਚਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ | ਇਸ ਮੌਕੇ ਡਾ. ਰੀਤੂ ਜੈਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਰਕਸ਼ਾਪ ਮਾਂਵਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਜਣੇਪਾ ਪ੍ਰਕਿਰਿਆ ਯਕੀਨੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਦਿੱਤਾ ਅਜੀਤਵਾਲ ਰੇਲ ਪਟੜੀ 'ਤੇ ਧਰਨਾ ਅਗਲੀ ਖ਼ਬਰ ਜ਼ਿਲ੍ਹਾ ਭਰ ਵਿਚ ਬਿਜਲੀ ਸੋਧ ਬਿੱਲ 2025 ਦੀਆਂ 8 ਨੂੰ ਫੂਕੀਆਂ ਜਾਣਗੀਆਂ ਕਾਪੀਆਂ-ਢਿੱਲੋਂ
Ad Position 24