31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਿਸਾਨ ਜਥੇਬੰਦੀਆਂ ਨੇ ਦਿੱਤਾ ਅਜੀਤਵਾਲ ਰੇਲ ਪਟੜੀ 'ਤੇ ਧਰਨਾ

Ad Position 21
No active advertisement
ਅਜੀਤ ਡੈਸਕ 06-12-2025
ਅਜੀਤਵਾਲ, 5 ਦਸੰਬਰ (ਹਰਦੇਵ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਬਿਜਲੀ ਸੋਧ ਬਿੱਲ 2025 ਖਿਲਾਫ 5 ਦਸੰਬਰ ਦੇ ਰੇਲਾਂ ਰੋਕਣ ਦੇ ਐਲਾਨੇ ਪ੍ਰੋਗਰਾਮ ਤਹਿਤ ਅਜੀਤਵਾਲ ਵਿਖੇ ਰੇਲ ਪਟੜੀ 'ਤੇ ਧਰਨਾ ਦਿੱਤਾ ਗਿਆ | ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੌਧਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਟਹਿਲ ਸਿੰਘ, ਸੰਦੀਪ ਸਿੰਘ ਚੂਹੜਚੱਕ ਸਮੇਤ ਹਾਜ਼ਰ ਆਗੂਆਂ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਕਰਜ਼ਿਆਂ ਵਿਚ ਫਸੇ ਕਿਸਾਨਾਂ ਦੇ ਭਾਰ ਹੋਰ ਵਧਾਉਣ ਦੀ ਸਾਜ਼ਿਸ਼ ਹੈ ਇਸ ਲਈ ਇਸ ਕਾਲੇ ਬਿੱਲ ਨੂੰ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਸਮਾਜਿਕ ਸੰਗਠਨਾਂ ਤੇ ਆਮ ਵਰਗ ਨੂੰ ਅਪੀਲ ਕੀਤੀ ਕਿ ਬਿਜਲੀ ਸੋਧ ਬਿੱਲ 2025 ਦਾ ਡਟਵਾਂ ਵਿਰੋਧ ਕੀਤਾ ਜਾਵੇ | ਬੁਲਾਰਿਆਂ ਵਲੋਂ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਹੋ ਰਹੇ ਨਿਘਾਰ ਸਬੰਧੀ ਵੀ ਵਿਚਾਰ ਸਾਂਝੇ ਕੀਤੇ | ਇਸੇ ਦੌਰਾਨ ਕਰੀਬ 1.10 ਤੇ ਫਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀ ਰੇਲ ਧਰਨੇ ਕਾਰਨ ਅਜੀਤਵਾਲ ਸਟੇਸ਼ਨ 'ਤੇ ਹੀ ਰੁਕ ਗਈ ਜਿਸ ਨੂੰ ਲੰਘਾਉਣ ਲਈ ਪੁਲਿਸ ਵਲੋਂ ਕਿਸਾਨਾਂ ਨੂੰ ਰੇਲ ਪਟੜੀ ਖਾਲੀ ਕਰਨ ਲਈ ਕਿਹਾ ਗਿਆ ਤੇ ਕਿਸਾਨਾਂ ਵਲੋਂ ਸਬੰਧਿਤ ਪਟੜੀ ਖਾਲੀ ਕਰਕੇ ਦੂਸਰੀ ਰੇਲ ਪਟੜੀ 'ਤੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ | ਇਸ ਉਪਰੰਤ ਵੱਡੀ ਗਿਣਤੀ ਵਿਚ ਪੁਲਿਸ ਬਲ ਇਕੱਤਰ ਹੋਣਾ ਸ਼ੁਰੂ ਹੋ ਗਿਆ ਤੇ ਪੁਲਿਸ ਵਲੋਂ ਧਰਨਾਕਾਰੀਆਂ ਨੂੰ ਹਿਰਾਸਤ ਵਿਚ ਲੈ ਬੱਸ ਵਿਚ ਬਿਠਾ ਕੇ ਥਾਣਾ ਅਜੀਤਵਾਲ ਵਿਖੇ ਲਿਆਂਦਾ ਗਿਆ ਜਿੱਥੇ ਕਰੀਬ ਇਕ ਘੰਟਾ ਰੱਖਣ ਤੋਂ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ | ਇਸ ਮੌਕੇ ਸੂਬਾ ਆਗੂ ਲਖਵੀਰ ਸਿੰਘ ਦੌਧਰ, ਕਰਮਜੀਤ ਸਿੰਘ, ਸੁਖਜੀਤ ਸਿੰਘ ਦੌਧਰ, ਬਲਜਿੰਦਰ ਸਿੰਘ, ਰਾਜੂ ਪੱਤੋ, ਜੁਗਰਾਜ ਸਿੰਘ ਦੱਦਾਹੂਰ, ਗੁਰਦੀਪ ਸਿੰਘ ਮੀਨੀਆ, ਅਜਮੇਰ ਸਿੰਘ ਕਿਸ਼ਨਪੁਰਾ, ਮਨਜੀਤ ਸਿੰਘ, ਟਹਿਲ ਸਿੰਘ ਝੰਡੇਆਣਾ, ਬਲਵੀਰ ਸਿੰਘ, ਸੰਦੀਪ ਸਿੰਘ ਚੂਹੜਚੱਕ, ਕਰਮਜੀਤ ਸਿੰਘ, ਕੁਲਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਾਇੰਸ ਸਟਰੀਮ ਦੀ ਪ੍ਰਦਰਸ਼ਨੀ ਵਿਚ ਓਵਰ ਆਲ ਟਰਾਫੀ ਜਿੱਤੀ ਅਗਲੀ ਖ਼ਬਰ ਡੀ.ਬੀ.ਟੀ. ਬਾਰੇ ਸਿਵਲ ਹਸਪਤਾਲ ਵਿਚ ਵਰਕਸ਼ਾਪ
Ad Position 24