02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਨੇ ਕਰਵਾਇਆ ਸਾਲਾਨਾ ਸੀਨੀਅਰ ਸਪੋਰਟਸ ਫਿਸਟਾ-2025

Ad Position 21
No active advertisement
ਅਜੀਤ ਡੈਸਕ 07-12-2025
ਮੋਗਾ, 6 ਦਸੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਲਾਕੇ ਦੀ ਇਕ ਅਜਿਹੀ ਸੰਸਥਾ ਹੈ ਜੋ ਕਿਸੇ ਵੀ ਜਾਣ-ਪਛਾਣ ਦੀ ਮੁਥਾਜ ਨਹੀਂ | ਹਰ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਕਰ ਕੇ ਇਹ ਸੰਸਥਾ ਧਰੂ ਤਾਰੇ ਵਾਂਗ ਚਮਕਦੀ ਹੈ | ਇਸ ਸੰਸਥਾ ਦੀਆਂ ਅਣਗਿਣਤ ਪ੍ਰਾਪਤੀਆਂ ਇਸ ਦੀ ਸ਼ਾਨ ਵਿਚ ਵਾਧਾ ਕਰਦੀਆਂ ਹਨ | ਇਹ ਸੰਸਥਾ ਵਿਦਿਆਰਥੀਆਂ ਦਾ ਵਿੱਦਿਅਕ ਪੱਧਰ ਹੀ ਉੱਚਾ ਚੁੱਕਣ ਵਿਚ ਵਿਸ਼ਵਾਸ ਨਹੀਂ ਰੱਖਦੀ ਸਗੋਂ ਉਨ੍ਹਾਂ ਦੇ ਬੌਧਿਕ, ਮਾਨਸਿਕ, ਸਰੀਰਕ ਪੱਖ ਨੂੰ ਵੀ ਮਜ਼ਬੂਤ ਕਰਨ ਵੱਲ ਉਚੇਚਾ ਧਿਆਨ ਦਿੰਦੀ ਹੈ | ਇਸ ਤਰ੍ਹਾਂ ਵਿਦਿਆਰਥੀਆਂ ਦੇ ਬੌਧਿਕ, ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਪਰਪੱਕ ਕਰਨ ਲਈ ਸਕੂਲ ਵਿਚ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ | ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡ ਸਮਾਗਮ ਦੇ ਮੁੱਖ ਮਹਿਮਾਨ ਕਰਨਲ ਏ.ਡੀ. ਪਿਤਰੇ ਸੀ.ਓ. ਪੰਜਾਬ ਬਟਾਲੀਅਨ ਐਨ.ਸੀ.ਸੀ. ਬਠਿੰਡਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦੇ ਸੁਆਗਤ ਵਿਚ ਸੁਆਗਤੀ ਡਾਂਸ ਪੇਸ਼ ਕੀਤਾ | ਇਸ ਤੋਂ ਬਾਅਦ ਨੈਸ਼ਨਲ ਅਤੇ ਸਟੇਟ ਪੱਧਰ ਦੇ ਖਿਡਾਰੀਆਂ ਨੇ ਮਸ਼ਾਲ ਲੈ ਕੇ ਟਰੈਕ ਦਾ ਗੇੜਾ ਲਾਇਆ ਅਤੇ ਮਾਰਚ ਪਾਸਟ ਕੀਤਾ | ਮੁੱਖ ਮਹਿਮਾਨ ਵਲੋਂ ਖੇਡ ਸਮਾਗਮ ਦੀ ਰਸਮੀ ਸ਼ੁਰੂਆਤ ਬੈਲੂਨ ਉਪਨਿੰਗ ਕਰ ਕੇ ਕੀਤੀ ਗਈ | ਦੂਸਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਹਿੱਸਾ ਲਿਆ | ਇਸ ਸਾਲਾਨਾ ਖੇਡ ਸਮਾਗਮ ਵਿਚ 100 ਮੀਟਰ, 400 ਮੀਟਰ, ਰਿਲੇਅ ਰੇਸ, ਗੱਟਾ ਰੇਸ, ਰੱਸੀ ਟੱਪਣਾ, ਰੱਸਾਕਸ਼ੀ, ਬਲਾਈਾਡ ਰੇਸ, ਥ੍ਰੀ ਲੈੱਗ ਰੇਸ, ਸਪੂਨ ਲੈਮਨ ਰੇਸ ਆਦਿ ਈਵੈਂਟਸ ਸ਼ਾਮਿਲ ਸਨ | ਇਸ ਤੋਂ ਇਲਾਵਾ ਕੋਨ ਬਾਲ ਬੈਲੇਂਸ, ਕਿਤਾਬ ਉੱਤੇ ਗਿਲਾਸ ਬੈਲੇਂਸ ਬਣਾ ਕੇ ਦੌੜਨਾ, ਗੇਂਦ ਲੈ ਕੇ ਦੌੜਨਾ ਆਦਿ ਗਤੀਵਿਧੀਆਂ ਵੀ ਇਸ ਸਮਾਗਮ ਦਾ ਸ਼ਿੰਗਾਰ ਬਣੀਆਂ | ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੇਟਨ 'ਐਕਸਚੇਂਜ ਰੇਸ' ਵਿਚ ਪੂਰੇ ਜ਼ੋਰ ਨਾਲ ਮੁਕਾਬਲਾ ਕੀਤਾ | ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ 100 ਮੀਟਰ ਰੇਸ ਅਤੇ ਸ਼ਾਟਪੁੱਟ ਵਿਚ ਆਪਣੇ-ਆਪਣੇ ਬਲ ਦੀ ਅਜ਼ਮਾਇਸ਼ ਕੀਤੀ | ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਤਾਂ 400 ਮੀਟਰ ਰੇਸ ਵਿਚ ਸਪਸ਼ਟ ਕਰ ਦਿੱਤਾ ਕਿ ਉਹ ਮਿਲਖਾ ਸਿੰਘ ਦੇ ਵਾਰਿਸ ਹਨ | ਦਰਸ਼ਕ ਵਿਦਿਆਰਥੀਆਂ ਦਾ ਜੋਸ਼ ਵੀ ਦੇਖਣਾ ਹੀ ਬਣਦਾ ਸੀ | ਇਸ ਤੋਂ ਇਲਾਵਾ ਅੱਠਵੀਂ, ਨੌਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਜਪਿੰਗ ਅਤੇ ਡਿਸਕਸ ਥ੍ਰੋ ਵਿਚ ਵੀ ਹਿੱਸਾ ਲਿਆ | ਇਸ ਸਾਲਾਨਾ ਖੇਡ ਸਮਾਗਮ ਵਿਚ ਸਕੂਲ ਦੇ ਯੈਲੋ ਤੇ ਰੈਡ ਹਾਊਸ ਨੇ ਪਹਿਲਾ ਅਤੇ ਗਰੀਨ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਵਰਨਣਯੋਗ ਹੈ ਕਿ ਸਕੂਲ ਦੇ ਅਧਿਆਪਕਾਂ ਦੀ ਵੀ ਟੱਗ ਆਫ਼ ਵਾਰ ਕਰਵਾਈ ਗਈ | ਖੇਡ ਸਮਾਗਮ ਦੇ ਨਾਲ-ਨਾਲ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਕੋਰੀਉਗਰਾਫ਼ੀ ਬੇਹੱਦ ਸਲਾਹੁਣਯੋਗ ਸੀ | ਪੰਜਾਬ ਦੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਨਾਲ ਖੇਡ ਸਮਾਗਮ ਆਪਣੇ ਅੰਤਿਮ ਪੜਾਅ ਵੱਲ ਵਧਿਆ | ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਕਰਨਲ ਏ.ਡੀ. ਪਿਤਰੇ ਸੀ.ਓ. ਪੰਜਾਬ ਬਟਾਲੀਅਨ ਐਨ.ਸੀ.ਸੀ. ਬਠਿੰਡਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ | ਮੁੱਖ ਮਹਿਮਾਨ ਵਲੋਂ ਸਕੂਲ ਦੇ ਨੈਸ਼ਨਲ ਅਤੇ ਸਟੇਟ ਪੱਧਰ ਦੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਕਰਨਲ ਏ.ਡੀ. ਪਿਤਰੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡੀਆਂ ਇਹ ਅਣਥੱਕ ਮਿਹਨਤਾਂ ਹੀ ਤੁਹਾਨੂੰ ਉਲੰਪਿਕ ਖਿਡਾਰੀ ਬਣਾ ਸਕਦੀਆਂ ਹਨ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਸਕੂਲ ਦੇ ਅਧਿਆਪਕ ਸਾਹਿਬਾਨਾਂ ਅਤੇ ਖ਼ਾਸ ਤੌਰ 'ਤੇ ਸਪੋਰਟਸ ਅਧਿਆਪਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਹ ਖੇਡ ਸਮਾਗਮ ਨੇਪਰੇ ਚੜਿ੍ਹਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਵੀ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਅਸੀਂ ਹਮੇਸ਼ਾ ਵਿਦਿਆਰਥੀਆਂ ਨੂੰ ਹਰ ਸਹੂਲਤ ਦੇਣ ਦਾ ਵਾਅਦਾ ਕਰਦੇ ਹਾਂ | ਇਸ ਤਰ੍ਹਾਂ 2025 ਦਾ ਇਹ ਖੇਡ ਸਮਾਗਮ ਆਉਣ ਵਾਲੇ ਵਰ੍ਹੇ 2026 ਲਈ ਸੁੱਖ ਦਾ ਸੁਨੇਹਾ ਅਤੇ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਧਾਲੀਵਾਲ ਫਾਊਾਡੇਸ਼ਨ ਵਲੋਂ ਕਰਵਾਏ ਜਾ ਰਹੇ ਸੇਵਾ ਸਦਭਾਵਨਾ ਸੰਮੇਲਨ 'ਚ ਪਹੁੰਚ ਰਹੇ ਹਨ ਪੰਜਾਬ ਦੇ ਗਵਰਨਰ-ਕਰਮਜੀਤ ਸੈਦੋਕ...
Ad Position 24
No active advertisement