02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 07-12-2025
ਮੋਗਾ, 6 ਦਸੰਬਰ (ਜਸਪਾਲ ਸਿੰਘ ਬੱਬੀ)-ਨਿਸ਼ਕਾਮ ਸੇਵਾ ਭਾਵ ਰਜਿ: ਮੋਗਾ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਚੋਖਾ ਅੰਪਾਇਰ ਬੁੱਘੀਪੁਰਾ ਚੌਂਕ ਮੋਗਾ ਵਿਖੇ ਕਰਵਾਇਆ ਗਿਆ ਤੇ ਇਸ ਸਮਾਗਮ ਦੌਰਾਨ 350 ਲੋੜਵੰਦਾਂ ਨੂੰ ਕੋਟੀਆਂ ਤੇ ਜੈਕਟਾਂ ਵੰਡੀਆਂ ਗਈਆਂ | ਇਹ ਸਮਾਗਮ ਪ੍ਰਧਾਨ ਸੀਨੀਅਰ ਐਡਵੋਕੇਟ ਬੋਧ ਰਾਜ ਮਜੀਠੀਆ, ਨਿਊਰੋਥਰੈਪਿਸਟ ਮੁਕੇਸ਼ ਕੋਚਰ, ਜਨਰਲ ਸਕੱਤਰ ਚਰਨਜੀਤ ਸਿੰਘ ਝੰਡੇਆਣਾ, ਖਜ਼ਾਨਚੀ ਜਸਪਾਲ ਸਿੰਘ ਮੋਗਾ, ਪ੍ਰੋਜੈਕਟ ਚੇਅਰਮੈਨ ਬਰਿੰਦਰਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਮਿੰਦਰ ਸਿੰਘ ਆਂਵਲਾ ਸਾਬਕਾ ਵਿਧਾਇਕ ਜਲਾਲਾਬਾਦ, ਵਿਸ਼ੇਸ਼ ਮਹਿਮਾਨ ਤੇ ਮੁੱਖ ਬੁਲਾਰੇ ਡਾ. ਸੰਜੀਵ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰਵਾਸੀ ਭਾਰਤੀ ਦਲਜੀਤ ਸਿੰਘ ਰਾਏ, ਗੋਲਡ ਮੈਡਲਿਸਟ ਰਣਜੀਤ ਸਿੰਘ, ਸੁਨੀਤਇੰਦਰ ਸਿੰਘ ਡੀ.ਈ.ਓ. ਬਰਨਾਲਾ ਨੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਸਵੀਰ 'ਤੇ ਫੁਲ ਮਲਾਵਾਂ ਭੇਟ ਕੀਤੀਆਂ | ਨਿਊਰੋਥਰੈਪਿਸਟ ਮੁਕੇਸ਼ ਕੋਚਰ, ਜਨਰਲ ਸਕੱਤਰ ਚਰਨਜੀਤ ਸਿੰਘ ਝੰਡੇਆਣਾ ਨੇ ਦੱਸਿਆ ਕਿ ਸੰਸਥਾ ਹਰ ਮਹੀਨੇ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੀ ਹੈ ਅਤੇ ਪਿਛਲੇ 22 ਸਾਲ ਤੋਂ ਇਹ ਸੇਵਾ ਨਿਰੰਤਰ ਚੱਲ ਰਹੀ ਹੈ | ਮੁੱਖ ਮਹਿਮਾਨ ਰਵਿੰਦਰ ਸਿੰਘ ਆਂਵਲਾ ਤੇ ਡਾ. ਸੰਜੀਵ ਸੈਣੀ ਨੇ ਸੇਵਾ ਭਾਵ ਦੇ ਕਾਰਜਾਂ ਦੀ ਸ਼ਲਾਘਾ ਕੀਤੀ | ਧਰਮ ਜਾਗਰਨ ਮੰਚ ਦੇ ਸੰਯੋਜਕ ਰਾਮ ਗੋਪਾਲ ਨੇ ਕਿਹਾ ਕਿ ਸਾਨੂੰ ਗੁਰੂ ਤੇਗ ਬਹਾਦਰ ਜੀ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ | ਇਸ ਮੌਕੇ ਬਲਦੇਵ ਸਿੰਘ ਸੜਕਨਾਮਾ ਨੂੰ ਸਾਹਿਤ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਲਬੀਰ ਸਿੰਘ ਰਾਇ, ਦਲਵਿੰਦਰ ਸਿੰਘ ਰਾਇ, ਹਰਨਿੰਦਰ ਸਿੰਘ ਗਿੱਲ, ਪਿ੍ੰਸੀਪਲ ਮਨਜੀਤ ਕੌਰ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਸਾਬਕਾ ਕੌਂਸਲਰ ਗੋਵਰਧਨ ਪੋਪਲੀ, ਬਲਦੇਵ ਸਿੰਘ ਭਾਰਤ ਵਾਲੇ, ਹਰਮੇਲ ਸਿੰਘ ਡਰੋਲੀ, ਗੁਰਜਿੰਦਰ ਸਿੰਘ ਧੰਮੂ, ਰਣਜੀਤ ਸਿੰਘ ਨੈਸਲੇ, ਵਿਨੋਦ ਕੁਮਾਰ, ਪ੍ਰਸ਼ੋਤਮ ਲੂੰਬਾ, ਰਾਜੇਸ਼ ਵਰਮਾ, ਗੌਤਮ, ਰਮਨਦੀਪ ਕੁਮਾਰ, ਭਾਰਤ ਭੂਸ਼ਨ ਸ਼ਰਮਾ, ਰਮਨਦੀਪ ਕੌਰ, ਨਵਨੀਤ ਢੰਡ, ਜੁਗਰਾਜ ਸਿੰਘ ਕਲਸੀ, ਉਪ ਪ੍ਰਧਾਨ ਸੁਭਾਸ਼ ਗਰੋਵਰ, ਸੰਸਥਾਪਕ ਮੁਕੇਸ਼ ਕੋਚਰ, ਰਸਾਲ ਸਿੰਘ ਰੰਧਾਵਾ, ਕਾਰਜਕਾਰੀ ਮੇਅਰ ਪ੍ਰਵੀਨ ਕੁਮਾਰ, ਜਸਪਾਲ ਸਿੰਘ ਖਜ਼ਾਨਚੀ, ਪ੍ਰੋਜੈਕਟ ਚੇਅਰਮੈਨ ਬਰਿੰਦਰਜੀਤ ਸਿੰਘ ਬਿੱਟੂ, ਵਿਜੈ ਕੌਸ਼ਿਕ, ਵਿਜੈ ਮਿਸ਼ਰਾ, ਜਸਵੰਤ ਸਿੰਘ, ਐਡਵੋਕੇਟ ਅਜੀਤਪਾਲ ਸਿੰਘ, ਡਾ. ਸਵਰਨਜੀਤ ਸਿੰਘ, ਪਿ੍ੰਸੀਪਲ ਡਾ. ਮਨਜੀਤ ਕੌਰ, ਸਾਬਕਾ ਅਧਿਆਪਕ ਸੁਰਜੀਤ ਕੌਰ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ | ਸਟੇਜ ਦੀ ਕਾਰਵਾਈ ਨੇ ਜਨਰਲ ਸਕੱਤਰ ਚਰਨਜੀਤ ਸਿੰਘ ਝੰਡੇਆਣਾ ਚਲਾਈ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਪਿਤਾ ਸੁਖਦੇਵ ਸਿੰਘ ਸੰਧੂ ਦੀ ਮੌਤ 'ਤੇ ਕੀਤਾ ਦੁੱਖ ਪ੍ਰਗਟ ਅਗਲੀ ਖ਼ਬਰ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਨੇ ਕਰਵਾਇਆ ਸਾਲਾਨਾ ਸੀਨੀਅਰ ਸਪੋਰਟਸ ਫਿਸਟਾ-2025
Ad Position 24
No active advertisement