ਬਾਘਾ ਪੁਰਾਣਾ, 7 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਤੋਂ ਪਹਿਲਾਂ ਉਮੀਦਵਾਰ ਜਸਕਰਨ ਸਿੰਘ ਜੱਸੀ ਤੇ ਸਿਮਰਨ ਸ਼ਰਮਾ ਗੁਰਦੁਆਰਾ ਸਾਹਿਬ ਨਤਮਸਤਕ ਹੋਏ | ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਸਾਬਕਾ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ ਨੇ ਦੱਸਿਆ ਕਿ ਪਿੰਡ ਮਾਣੂੰਕੇ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਪਾਰਟੀ, ਪੁਨਰ ਸੁਰਜੀਤ ਪਾਰਟੀ ਤੇ ਵਾਰਿਸ ਪੰਜਾਬ ਪਾਰਟੀ ਦੇ ਸਾਂਝੇ ਉਮੀਦਵਾਰ ਜਸਕਰਨ ਸਿੰਘ ਜੱਸੀ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਸਿਮਰਨ ਸ਼ਰਮਾ ਦੇ ਹੱਕ 'ਚ ਗੁਰਦੁਆਰਾ ਬਾਬਾ ਜੀਵਨ ਸਿੰਘ ਫੂਲੇਵਾਲਾ ਰੋਡ ਮਾਣੂੰਕੇ ਵਿਖੇ ਵਿਸ਼ਾਲ ਇਕੱਠ ਹੋਇਆ | ਇਸ ਮੌਕੇ ਦੋਵੇਂ ਉਮੀਦਵਾਰਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ | ਇਸ ਮੌਕੇ ਬਲਦੇਵ ਸਿੰਘ, ਸਾਬਕਾ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਤਾਰਾ ਸਿੰਘ, ਹਲਕਾ ਇੰਚਾਰਜ ਬਲਦੇਵ ਸਿੰਘ ਮਾਣੂੰਕੇ, ਪ੍ਰਧਾਨ ਚਰਨਜੀਤ ਸਿੰਘ ਚਰਨਾ, ਸਰਪੰਚ ਜਸਪਾਲ ਸਿੰਘ ਜੱਸਾ, ਪ੍ਰਧਾਨ ਬੂਟਾ ਸਿੰਘ, ਪਰਮਿੰਦਰ ਸਿੰਘ ਕੈਨੇਡੀਅਨ, ਪ੍ਰਧਾਨ ਵਿਸਾਖਾ ਸਿੰਘ, ਪ੍ਰਧਾਨ ਕੱਤਰ ਸਿੰਘ, ਚਮਕੌਰ ਸਿੰਘ ਪੰਚ, ਪ੍ਰਧਾਨ ਸੁਰਜੀਤ ਸਿੰਘ ਸੁਰਜੀਤਾ, ਕੁਲਵੰਤ ਸਿੰਘ ਕੰਤਾ, ਪ੍ਰਧਾਨ ਕਰਮ ਸਿੰਘ, ਸੈਕਟਰੀ ਰਜਿੰਦਰ ਸਿੰਘ, ਪ੍ਰਧਾਨ ਸੁਖਚੈਨ ਸਿੰਘ ਚੈਨਾ, ਦਰਸ਼ਨ ਸਿੰਘ, ਭਾਈ ਰੇਸ਼ਮ ਸਿੰਘ, ਮੰਦਰ ਸਿੰਘ ਪੰਚ, ਜਗਜੀਤ ਸਿੰਘ ਜੱਗਾ, ਮਨਦੀਪ ਸਿੰਘ ਮੰਨਾ, ਗੁਰਚਰਨ ਸਿੰਘ ਚਰਨਾ, ਪਰਮਜੀਤ ਸਿੰਘ ਕੁਲਵਿੰਦਰ ਸਿੰਘ ਪੰਚ, ਸ਼ਿੰਦਰਪਾਲ ਗੌਰਾ, ਪਰਮਜੀਤ ਸਿੰਘ ਪੰਮਾ ਪੰਚ, ਲਾਲ ਸਿੰਘ, ਗੁਰਦੀਪ ਸਿੰਘ, ਕੇਵਲ ਸਿੰਘ ਮੁਨੀਮ, ਧੀਰਾ ਮੈਂਬਰ, ਜੋਰਾ ਪ੍ਰੇਮੀ ਆਦਿ ਹਾਜ਼ਰ ਸਨ |